ਨਵੀਂ ਦਿੱਲੀ- ਭਾਰਤ ਦੀ ਅੰਡਰ-19 ਟੀਮ ਦੇ ਵਿਸ਼ਵ ਚੈਂਪੀਅਨ ਕਪਤਾਨ ਯਸ਼ ਢੁਲ ਨੇ ਵੀਰਵਾਰ, 17 ਫਰਵਰੀ ਨੂੰ ਰਣਜੀ ਟਰਾਫੀ ਟੂਰਨਾਮੈਂਟ 'ਚ ਡੈਬਿਊ ਕੀਤਾ। ਯਸ਼ ਢੁੱਲ ਨੇ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਸੈਂਕੜਾ ਲਗਾਇਆ। ਪਹਿਲੇ ਹੀ ਮੈਚ ’ਚ ਅਜਿਹੀ ਯਾਦਗਾਰ ਪਾਰੀ ਖੇਡਦੇ ਹੋਏ ਇਸ ਬੱਲੇਬਾਜ਼ ਨੇ ਦਿੱਲੀ ਦੀ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਬਚਾਇਆ।
ਇਹ ਵੀ ਪੜ੍ਹੋ : NZW v INDW : ਨਿਊਜ਼ੀਲੈਂਡ ਵਿਰੁੱਧ ‘ਕਰੋ ਜਾਂ ਮਰੋ’ ਦੇ ਮੁਕਾਬਲੇ ’ਚ ਉਤਰੇਗੀ ਭਾਰਤੀ ਮਹਿਲਾ ਟੀਮ
ਦਿੱਲੀ ਇਸ ਸੈਸ਼ਨ ਦੇ ਆਪਣੇ ਪਹਿਲੇ ਰਣਜੀ ਮੈਚ ’ਚ ਤਾਮਿਲਨਾਡੂ ਦੇ ਖ਼ਿਲਾਫ਼ ਖੇਡਣ ਲਈ ਉਤਰੀ ਸੀ। ਕਪਤਾਨ ਵਿਜੇ ਸ਼ੰਕਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਲਈ ਪਾਰੀ ਦੀ ਸ਼ੁਰੂਆਤ ਕਰਨ ਲਈ ਧੂਵ ਸ਼ੋਰੀ ਨਾਲ ਡੈਬਿਊ ਕਰਦੇ ਹੋਏ, ਯਸ਼ ਢੁਲ ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਰੇ। ਟੀਮ ਨੂੰ ਤੇਜ਼ੀ ਨਾਲ ਦੋ ਝਟਕੇ ਲੱਗੇ। ਧਰੁਵ 1 ਦੌੜ ਬਣਾ ਕੇ ਆਊਟ ਹੋ ਗਏ ਜਦਕਿ ਹਿੰਮਤ ਸਿੰਘ ਖ਼ਾਤਾ ਵੀ ਨਹੀਂ ਖੋਲ੍ਹ ਸਕਿਆ। 7 ਦੌੜਾਂ ’ਤੇ ਦੋ ਵਿਕਟਾਂ ਗੁਆਉਣ ਤੋਂ ਬਾਅਦ ਯਸ਼ ਨੇ ਨਿਤੀਸ਼ ਰਾਣਾ ਦੇ ਨਾਲ ਟੀਮ ਦੀ ਕਮਾਨ ਸੰਭਾਲੀ।
ਆਪਣਾ ਪਹਿਲਾ ਰਣਜੀ ਮੈਚ ਖੇਡਣ ਉਤਰੇ ਅੰਡਰ 19 ਵਿਸ਼ਵ ਕੱਪ ਜੇਤੂ ਕਪਤਾਨ ਯਸ਼ ਨੇ ਜ਼ੋਰਦਾਰ ਬੱਲੇਬਾਜ਼ੀ ਕੀਤੀ। ਪਹਿਲੇ ਹੀ ਮੈਚ ’ਚ, ਉਸ ਨੇ ਇੱਕ ਤਜਰਬੇਕਾਰ ਬੱਲੇਬਾਜ਼ ਦੀ ਵਜੋਂ ਪਾਰੀ ਨੂੰ ਸੰਭਾਲਿਆ ਤੇ ਜ਼ੋਰਦਾਰ ਸ਼ਾਟ ਵੀ ਮਾਰੇ। ਉਸ ਨੇ 14 ਚੌਕਿਆਂ ਦੀ ਮਦਦ ਨਾਲ 57 ਗੇਂਦਾਂ ਖੇਡ ਕੇ ਅਰਧ ਸੈਂਕੜਾ ਪੂਰਾ ਕੀਤਾ। ਇਸ ਦੌਰਾਨ ਤੀਜੇ ਵਿਕਟ ਲਈ 60 ਦੌੜਾਂ ਜੋੜੀਆਂ। ਲੰਚ ’ਤੇ ਜਾਣ ਸਮੇਂ ਦਿੱਲੀ ਦਾ ਸਕੋਰ 3 ਵਿਕਟਾਂ ’ਤੇ 144 ਦੌੜਾਂ ਸੀ। ਯਸ਼ 104 ਗੇਂਦਾਂ ’ਤੇ 84 ਦੌੜਾਂ ਬਣਾ ਕੇ ਵਾਪਸ ਪਰਤੇ। ਲੰਚ ਤੋਂ ਬਾਅਦ ਵੀ ਇਸ ਨੌਜਵਾਨ ਨੇ ਆਪਣੀ ਜ਼ਬਰਦਸਤ ਬੱਲੇਬਾਜ਼ੀ ਜਾਰੀ ਰੱਖੀ। 16 ਚੌਕੇ ਲਗਾ ਕੇ ਯਸ਼ ਨੇ ਆਪਣੇ ਪਹਿਲੇ ਰਣਜੀ ਮੈਚ ’ਚ ਧਮਾਕੇਦਾਰ ਸੈਂਕੜਾ ਜੜਿਆ।
ਇਹ ਵੀ ਪੜ੍ਹੋ : ਡੈਬਿਊ ਮੈਚ 'ਚ ਪਲੇਅਰ ਆਫ ਦਿ ਮੈਚ ਦਾ ਖ਼ਿਤਾਬ ਜਿੱਤਣ ਵਾਲੇ 6ਵੇਂ ਭਾਰਤੀ ਖਿਡਾਰੀ ਬਣੇ ਰਵੀ ਬਿਸ਼ਨੋਈ
ਹਾਲ ਹੀ ’ਚ ਭਾਰਤੀ ਟੀਮ ਨੇ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ’ਚ ਇੰਗਲੈਂਡ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। ਭਾਰਤੀ ਟੀਮ ਇਸ ਟੂਰਨਾਮੈਂਟ ਦੌਰਾਨ ਇਕ ਵੀ ਮੈਚ ਨਹੀਂ ਹਾਰੀ। ਸੈਮੀਫਾਈਨਲ ’ਚ ਭਾਰਤ ਲਈ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਯਸ਼ ਢੁਲ ਨੇ ਸੈਂਕੜਾ ਲਗਾਇਆ। ਟੀਮ ਇੰਡੀਆ ਨੇ ਇਹ ਖ਼ਿਤਾਬ ਉਨ੍ਹਾਂ ਦੇ ਬਿਹਤਰੀਨ ਕਪਤਾਨ ਦੇ ਦਮ ’ਤੇ ਹੀ ਜਿੱਤਿਅਐੈ। ਯਸ਼ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੇ ਭਾਰਤ ਦੇ ਪੰਜਵੇਂ ਕਪਤਾਨ ਬਣ ਗਏ ਹਨ। ਮੁਹੰਮਦ ਕੈਫ਼, ਵਿਰਾਟ ਕੋਹਲੀ, ਉਨਮੁਕਤ ਚੰਦ, ਪ੍ਰਿਥਵੀ ਸ਼ਾਅ ਨੇ ਭਾਰਤ ਨੂੰ ਇਹ ਖ਼ਿਤਾਬ ਦਿਵਾਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਣਜੀ ਟਰਾਫੀ : ਪੰਜਾਬ ਵਿਰੁੱਧ ਹਿਮਾਚਲ ਨੇ ਕੀਤੀ ਸ਼ਾਨਦਾਰ ਵਾਪਸੀ
NEXT STORY