ਸਪੋਰਟਸ ਡੈਸਕ- ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਇਕ ਵਾਰ ਫਿਰ ਵਿਸ਼ਵ ਕੱਪ ਦੇ ਫਾਈਨਲ 'ਚ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਟੀਮਾਂ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਐਤਵਾਰ (19 ਨਵੰਬਰ) ਨੂੰ ਇਹ ਮੁਕਾਬਲਾ ਖੇਡਿਆ ਜਾਵੇਗਾ। ਭਾਰਤ ਅਤੇ ਐਸਟ੍ਰੇਲੀਆ ਵਿਚਾਲੇ 20 ਸਾਲਾਂ ਬਾਅਦ ਵਿਸ਼ਵ ਕੱਪ ਦਾ ਫਾਈਨਲ ਹੋਵੇਗਾ। ਪਿਛਲੀ ਵਾਰ ਟੀਮ ਇੰਡੀਆ 2003 'ਚ ਸੌਰਵ ਗਾਂਗੁਲੀ ਦੀ ਕਪਤਾਨੀ 'ਚ ਦੱਖਣੀ ਅਫਰੀਕਾ ਜੋਹਾਨਿਸਬਰਗ 'ਚ ਹਾਰੀ ਸੀ। ਰੋਹਿਤ ਸ਼ਰਮਾ ਦੀ ਸੈਨਾ ਇਸ ਵਾਰ ਉਸ ਹਾਰ ਦਾ ਬਦਲਾ ਲੈਣ ਉਤਰੇਗੀ।
ਇਹ ਵੀ ਪੜ੍ਹੋ- ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਹਾਰਦਿਕ ਪੰਡਯਾ ਨੂੰ ਲੈ ਕੇ ਆਈ ਵੱਡੀ ਖ਼ਬਰ
ਭਾਰਤ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਬੁੱਧਵਾਰ (15 ਨਵੰਬਰ) ਨੂੰ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ 'ਚ ਨਿਊਜ਼ਿਲੈਂਡ ਨੂੰ 70 ਦੌੜਾਂ ਨਾਲ ਹਰਾਇਆ ਸੀ। ਭਾਰਤੀ ਟੀਮ 12 ਸਾਲਾਂ ਬਾਅਦ ਫਾਈਨਲ 'ਚ ਪਹੁੰਚੀ ਹੈ। ਪਿਛਲੀ ਵਾਰ 2011 'ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਟੀਮ ਇੰਡੀਆ ਚੈਂਪੀਅਨ ਬਣੀ ਸੀ। ਉਥੇ ਹੀ ਆਸਟ੍ਰੇਲੀਆ ਨੇ ਵੀਰਵਾਰ (16 ਨਵੰਬਰ) ਨੂੰ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡੇ ਗਏ ਦੂਜੇ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ।
ਇਹ ਵੀ ਪੜ੍ਹੋ- ਕੋਹਲੀ ਦੇ 50ਵੇਂ ਸੈਂਕੜੇ ਦੀ ਖ਼ੁਸ਼ੀ 'ਚ ਦੁਕਾਨਦਾਰ ਨੇ ਮੁਫ਼ਤ ਵੰਡੀ ਬਰਿਆਨੀ, ਟੁੱਟ ਕੇ ਪੈ ਗਏ ਲੋਕ
2003 ਅਤੇ 2023 ਵਿਸ਼ਵ ਕੱਪ ਦੇ ਸੰਯੋਗ
ਆਸਟ੍ਰੇਲੀਆ ਦੀ ਟੀਮ 2003 ਵਿਸ਼ਵ ਕੱਪ 'ਚ ਜਦੋਂ ਚੈਂਪੀਅਨ ਬਣੀ ਸੀ ਉਦੋਂ ਉਸਨੇ ਸਾਰੇ 11 ਮੈਚ ਜਿੱਤੇ ਸਨ। ਕੰਗਾਰੂ ਟੀਮ ਨੇ ਫਾਈਨਲ 'ਚ ਭਾਰਤ ਨੂੰ ਹਰਾਉਣ ਤੋਂ ਪਹਿਲਾਂ ਉਸਨੂੰ ਗਰੁੱਪ ਰਾਊਂਡ 'ਚ ਵੀ ਹਰਾਇਆ ਸੀ। ਉਦੋਂ ਭਾਰਤੀ ਟੀਮ ਨੇ ਕੁੱਲ 8 ਮੈਚ ਜਿੱਤੇ ਸਨ। ਹੁਣ 2023 ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਲਗਾਤਾਰ 10 ਮੈਚ ਜਿੱਤ ਕੇ ਫਾਈਨਲ 'ਚ ਪਹੁੰਚੀ ਹੈ ਅਤੇ ਉਸਦੀ ਨਜ਼ਰ 11ਵੀਂ ਜਿੱਤ ਹਾਸਿਲ ਕਰਕੇ ਖਿਤਾਬ ਜਿੱਤਣ 'ਤੇ ਹੈ। ਭਾਰਤ ਨੇ ਲੀਗ ਮੈਚ 'ਚ ਆਸਟ੍ਰੇਲੀਆ ਨੂੰ ਹਰਾਇਆ ਸੀ ਅਤੇ ਹੁਣ ਫਾਈਨਲ 'ਚ ਵੀ ਉਸਨੂੰ ਹਰਾਉਣ ਦਾ ਮੌਕਾ ਹੈ। ਆਸਟ੍ਰੇਲੀਆ ਦੀ ਟੀਮ ਇਸ ਟੂਰਨਾਮੈਂਟ 'ਚ ਕੁੱਲ 8 ਮੈਚ ਜਿੱਤ ਕੇ ਫਾਈਨਲ ਤਕ ਪਹੁੰਚੀ ਹੈ ਅਤੇ ਉਹ ਜੇਕਰ ਅਹਿਮਦਾਬਾਦ 'ਚ ਹਾਰਦੀ ਹੈ ਤਾਂ 8 ਜਿੱਤ ਦੇ ਨਾਲ ਹੀ ਸਫਰ ਦੀ ਸਮਾਪਤੀ ਕਰੇਗੀ।
ਇਹ ਵੀ ਪੜ੍ਹੋ- ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਦੇਖਣ ਜਾਣਗੇ PM ਮੋਦੀ! ਮੈਚ ਤੋਂ ਪਹਿਲਾਂ ਹੋ ਸਕਦੈ ਏਅਰ ਸ਼ੋਅ
ਮੁਹੰਮਦ ਸ਼ਮੀ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਪਤਨੀ ਹਸੀਨ ਜਹਾਂ ਦਾ ਵੱਡਾ ਬਿਆਨ
NEXT STORY