ਸਪੋਰਟਸ ਡੈਸਕ : ਮੁਹੰਮਦ ਸ਼ਮੀ ਵਨਡੇ ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਉਸ ਨੇ 15 ਨਵੰਬਰ 2023 ਨੂੰ ਨਿਊਜ਼ੀਲੈਂਡ ਖ਼ਿਲਾਫ਼ ਸੈਮੀਫਾਈਨਲ ਮੈਚ ਵਿੱਚ 7 ਵਿਕਟਾਂ ਲੈ ਕੇ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਬਾਅਦ ਪੂਰੇ ਦੇਸ਼ 'ਚ ਮੁਹੰਮਦ ਸ਼ਮੀ ਦੀ ਤਾਰੀਫ਼ ਹੋ ਰਹੀ ਹੈ ਅਤੇ ਆਸਟ੍ਰੇਲੀਆ ਖ਼ਿਲਾਫ਼ ਐਤਵਾਰ ਨੂੰ ਖੇਡੇ ਜਾਣ ਵਾਲੇ ਫਾਈਨਲ ਮੈਚ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨੇ ਵੀ ਸ਼ਮੀ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਯੂ. ਪੀ. ਤੋਂ ਗ੍ਰਿਫ਼ਤਾਰ ਕੀਤਾ ਵਾਂਟੇਡ ਸ਼ੂਟਰ, ਗੋਲਡੀ ਬਰਾੜ ਨਾਲ ਜੁੜੀਆਂ ਤਾਰਾਂ
ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਕਿਹਾ ਕਿ ਕਾਸ਼ ਸ਼ਮੀ ਇੱਕ ਚੰਗਾ ਖਿਡਾਰੀ ਹੋਣ ਦੇ ਨਾਲ-ਨਾਲ ਚੰਗਾ ਪਤੀ ਅਤੇ ਇੱਕ ਚੰਗਾ ਪਿਤਾ ਵੀ ਹੁੰਦਾ। ਹਸੀਨ ਜਹਾਂ ਨੇ ਕਿਹਾ ਕਿ ਮੈਨੂੰ ਜਾਂ ਧੀ ਨੂੰ ਸ਼ਮੀ ਦਾ ਕਦੇ ਫੋਨ ਨਹੀਂ ਆਇਆ। ਮੇਰੀ ਧੀ ਨੂੰ ਕਦੇ ਇਹ ਅਹਿਸਾਸ ਵੀ ਨਹੀਂ ਹੋਇਆ ਕਿ ਉਸਦਾ ਇੱਕ ਪਿਤਾ ਹੈ ਜਾਂ ਉਸਦੇ ਪਿਤਾ ਨੂੰ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ : 'ਆਪ' ਵਿਧਾਇਕ ਗੱਜਣਮਾਜਰਾ ਦੀ ਸਿਹਤ ਨਾਸਾਜ਼, 5 ਡਾਕਟਰ ਤਿਆਰ ਕਰਨਗੇ ਮੈਡੀਕਲ ਰਿਪੋਰਟ
ਹਸੀਨ ਜਹਾਂ ਨੇ ਗੱਲ ਕਰਦਿਆਂ ਕਿਹਾ ਕਿ ਕਈ ਵਾਰ ਮਨ ਵਿੱਚ ਇਹ ਵਿਚਾਰ ਆਉਂਦੇ ਹਨ ਕਿ ਸ਼ਮੀ ਜਿੰਨਾ ਵਧੀਆ ਖਿਡਾਰੀ ਹੈ, ਓਨਾ ਹੀ ਬਿਹਤਰ ਇਨਸਾਨ ਵੀ ਹੋਵੇ। ਅਸੀਂ ਚੰਗੀ ਜ਼ਿੰਦਗੀ ਜਿਊਣ ਦੇ ਯੋਗ ਹੁੰਦੇ। ਮੇਰੀ ਧੀ, ਮੈਂ ਅਤੇ ਮੇਰਾ ਪਤੀ ਸੁਖੀ ਜੀਵਨ ਬਤੀਤ ਕਰਦੇ। ਸ਼ਮੀ ਦੇ ਵਿਸ਼ਵ ਕੱਪ ਵਿੱਚ ਪ੍ਰਦਰਸ਼ਨ ਨੂੰ ਲੈ ਕੇ ਹਸੀਨ ਜਹਾਂ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਚੰਗੀ ਗੱਲ ਹੈ। ਪ੍ਰੋਫੈਸ਼ਨਲ ਲਾਈਫ 'ਚ ਉਹ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ, ਪਰ ਨਿੱਜੀ ਜ਼ਿੰਦਗੀ 'ਚ ਉਸ ਨੇ ਬਹੁਤ ਬੁਰਾ ਪ੍ਰਦਰਸ਼ਨ ਕੀਤਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਜੇਕਰ ਉਹ ਹੁਣ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਤਾਂ ਉਹ ਆਉਣ ਵਾਲੀ ਜ਼ਿੰਦਗੀ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰੇਗਾ। ਹਰ ਵਿਅਕਤੀ ਦਾ ਸਮਾਂ ਹੁੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵਿੱਚ ਭਰਤੀਆਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ
ਮੁਹੰਮਦ ਸ਼ਮੀ 'ਤੇ ਹਸੀਨ ਜਹਾਂ ਵਿਚਾਲੇ ਵਿਵਾਦ
ਮੁਹੰਮਦ ਸ਼ਮੀ 'ਤੇ ਹਸੀਨ ਜਹਾਂ ਵਿਚਾਲੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਹਸੀਨ ਜਹਾਂ ਨੇ ਆਪਣੇ ਕ੍ਰਿਕਟਰ ਪਤੀ ਮੁਹੰਮਦ ਸ਼ਮੀ 'ਤੇ ਵਿਭਚਾਰ ਤੇ ਘਰੇਲੂ ਸ਼ੋਸ਼ਣ ਦੇ ਦੋਸ਼ ਲਗਾਉਂਦੇ ਹੋਏ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਤੋਂ ਬਾਅਦ ਸ਼ਮੀ 'ਤੇ ਘਰੇਲੂ ਸ਼ੋਸ਼ਣ ਅਤੇ ਕਤਲ ਦੀ ਕੋਸ਼ਿਸ਼ ਦੇ ਗ਼ੈਰ-ਜ਼ਮਾਨਤੀ ਦੋਸ਼ ਲਗਾਏ ਗਏ ਸਨ। ਹਸੀਨ ਜਹਾਂ ਨੇ ਦਾਅਵਾ ਕੀਤਾ ਕਿ ਜਦੋਂ ਵੀ ਉਹ ਉੱਤਰ ਪ੍ਰਦੇਸ਼ 'ਚ ਆਪਣੇ ਸਹੁਰੇ ਘਰ ਜਾਂਦੀ ਸੀ ਤਾਂ ਕ੍ਰਿਕਟਰ ਅਤੇ ਉਸਦੇ ਪਰਿਵਾਰ ਨੇ ਉਸਨੂੰ ਤੰਗ ਕਰਦੇ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਵਾਪਰੀ ਘਟਨਾ 'ਤੇ ਬਾਬਾ ਬਲਬੀਰ ਸਿੰਘ ਦਾ ਬਿਆਨ ਆਇਆ ਸਾਹਮਣੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CWC 23: 'ਕੋਹਲੀ ਦੀ ਮਦਦ ਕਿਉਂ ਕੀਤੀ', ਆਸਟਰੇਲੀਆਈ ਗੇਂਦਬਾਜ਼ ਨੇ ਨਿਊਜ਼ੀਲੈਂਡ ਨੂੰ ਪੁੱਛਿਆ ਤਿੱਖਾ ਸਵਾਲ
NEXT STORY