ਚੇਨਈ- ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਚਾਹੁੰਦਾ ਹੈ ਕਿ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਆਪਣੀ ਸੁਭਾਵਿਕ ਬੱਲੇਬਾਜ਼ੀ ਜਾਰੀ ਰੱਖੇ ਪਰ ਉਸ ਨੂੰ ਟੀਮ ਦੇ ਹਾਲਾਤ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਸ਼ਾਟ ਚੋਣ ਨੂੰ ਲੈ ਕੇ ਵਧੇਰੇ ‘ਸਮਝਦਾਰ’ ਹੋਣਾ ਪਵੇਗਾ।
ਪੁਜਾਰਾ ਨੇ ਕਿਹਾ, ‘‘ਇਹ ਉਸਦੀ (ਪੰਤ ਦੀ) ਦੀ ਸੁਭਾਵਿਕ ਖੇਡ ਹੈ, ਇਸ ਲਈ ਅਸੀਂ ਉਸ ਨੂੰ ਜ਼ਿਆਦਾਤਰ ਰੋਕ ਕੇ ਨਹੀਂ ਰੱਖ ਸਕਦੇ। ਉਹ ਵਧੇਰੇ ਰੱਖਿਆਤਮਕ ਨਹੀਂ ਹੋ ਸਕਦਾ ਕਿਉਂਕਿ ਅਜਿਹਾ ਕਰਨ ਨਾਲ ਉਹ ਜਲਦ ਹੀ ਆਊਟ ਹੋ ਸਕਦਾ ਹੈ। ਇਹ (ਹਮਲਾਵਰ ਬੱਲੇਬਾਜ਼ੀ) ਉਸਦੀ ਖੇਡ ਲਈ ਚੰਗੀ ਹੈ ਪਰ ਉਹ ਆਪਣੀਆਂ ਸ਼ਾਟਾਂ ਲਾਉਂਦਾ ਰਹਿੰਦਾ ਹੈ ਪਰ ਕਦੇ-ਕਦੇ ਉਸ ਨੂੰ ਬਹੁਤ ਸੋਚ-ਸਮਝ ਕੇ ਸ਼ਾਟਾਂ ਦੀ ਚੋਣ ਕਰਨੀ ਪਵੇਗੀ।’’ ਉਸ ਨੇ ਕਿਹਾ,‘ਪਿੱਚ ਤੋਂ ਥੋੜ੍ਹੀ ਬਹੁਤੀ ਸਪਿਨ ਮਿਲ ਰਹੀ ਹੈ ਪਰ ਇਹ ਬੱਲੇਬਾਜ਼ੀ ਲਈ ਅਜੇ ਵੀ ਚੰਗੀ ਹੈ। ਪਹਿਲੇ ਦੋ ਦਿਨਾਂ ਤਕ ਇਹ ਪੂਰੀ ਤਰ੍ਹਾਂ ਨਾਲ ਸਪਾਟ ਪਿੱਚ ਸੀ ਤੇ ਗੇਂਦਬਾਜ਼ਾਂ ਨੇ ਚੰਗਾ ਕੰਮ ਕੀਤਾ।’’
ਉਸ ਨੇ ਕਿਹਾ,‘‘ਬੱਲੇਬਾਜ਼ੀ ਦੇ ਨਜ਼ਰੀਏ ਨਾਲ ਅਸੀਂ ਕੁਝ ਕਰ ਸਕਦੇ ਸੀ, ਕੁਝ ਮਾਮਲਿਆਂ ਵਿਚ ਅਸੀਂ ਮੰਦਭਾਗੇ ਰਹੇ। ਜਿਸ ਤਰ੍ਹਾਂ ਨਾਲ ਮੈਂ ਤੇ ਰਹਾਨੇ ਆਊਟ ਹੋਏ, ਮੈਨੂੰ ਲੱਗਦਾ ਹੈ ਕਿ ਇਹ ਦੋਵੇਂ ਵਿਕਟਾਂ ਸਾਡੇ ਨਜ਼ਰੀਏ ਨਾਲ ਕਾਫੀ ਅਹਿਮ ਸਨ ਪਰ ਉਮੀਦ ਹੈ ਕਿ ਅਸੀਂ ਚੰਗਾ ਕਰਾਂਗੇ।’’ ਉਸ ਨੇ ਕਿਹਾ, ‘‘ਅਸ਼ਵਿਨ ਤੇ ਵਾਸ਼ਿੰਗਟਨ ਦੋਵੇਂ ਚੰਗੀ ਬੱਲੇਬਾਜ਼ੀ ਕਰ ਰਹੇ ਹਨ, ਸਾਨੂੰ ਇੱਥੋਂ ਅੱਗੇ ਵਧਣ ਦੀ ਲੋੜ ਹੈ।ਕੱਲ ਦਾ ਦਿਨ ਸਾਡੇ ਲਈ ਕਾਫੀ ਮਹੱਤਵਪੂਰਨ ਹੋਵੇਗਾ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਮੋਸਲੇ ਦੀ ਸੜਕ ਹਾਦਸੇ ’ਚ ਮੌਤ
NEXT STORY