ਚੇਨਈ- ਭਾਰਤੀ ਆਫ ਸਪਿਨ ਆਲਰਾਊਂਡਰ ਆਰ. ਅਸ਼ਵਿਨ ਨੇ ਕਿਹਾ ਕਿ ਬੱਲੇਬਾਜ਼ਾਂ ਦੇ ਦਿਮਾਗ ਦੀ ਸੋਚ ਨੇ ਸਾਨੂੰ ਵਿਕਟਾਂ ਦਿਵਾਈਆਂ। ਚੇਨਈ ਦੇ ਦੂਜੇ ਮੈਚ ਦੀ ਪਿੱਚ ਨੂੰ ਲੈ ਕੇ ਵਿਸ਼ੇਸ਼ ਤੌਰ ’ਤੇ ਵਿਦੇਸ਼ੀ ਖਿਡਾਰੀਆਂ ਨੇ ਸਵਾਲ ਉਠਾਏ ਹਨ ਤੇ ਮੈਚ ਤੋਂ ਬਾਅਦ ਅਸ਼ਵਿਨ ਨੂੰ ਵੀ ਇਸ ਸਵਾਲ ਨਾਲ ਰੂਬਰੂ ਹੋਣਾ ਪਿਆ।
![PunjabKesari](https://static.jagbani.com/multimedia/23_26_248181734ashwin1-ll.jpg)
ਅਸ਼ਵਿਨ ਨੇ ਕਿਹਾ,‘‘ਇਹ ਵਿਕਟ ਪਹਿਲੇ ਮੈਚ ਦੀ ਵਿਕਟ ਨਾਲੋਂ ਬਿਲਕੁਲ ਵੱਖਰੀ ਸੀ। ਇਹ ਲਾਲ ਮਿੱਟੀ ਦੀ ਵਿਕਟ ਸੀ, ਜਦਕਿ ਪਹਿਲੀ ਵਿਕਟ ਆਮ ਮਿੱਟੀ ਦੀ ਸੀ। ਲੋਕ ਮੈਦਾਨ ਦੇ ਬਾਹਰ ਤੋਂ ਬਹੁਤ ਕੁਝ ਕਹਿ ਰਹੇ ਸਨ ਪਰ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਗੇਂਦਾਂ ਜ਼ਿਆਦਾ ਹਲਚਲ ਕਰ ਰਹੀਆਂ ਸਨ, ਉਨ੍ਹਾਂ ’ਤੇ ਵਿਕਟ ਨਹੀਂ ਮਿਲ ਰਹੀ ਸੀ ਤੇ ਇਹ ਬੱਲੇਬਾਜ਼ਾਂ ਦੇ ਦਿਮਾਗ ਦੀ ਸੋਚ ਸੀ, ਜਿਸ ਨੇ ਸਾਨੂੰ ਵਿਕਟਾਂ ਦਿਵਾਈਆਂ।’’
ਅਸ਼ਵਿਨ ਨੇ ਕਿਹਾ,‘‘ਮੈਂ ਇੱਥੇ ਸਾਲਾਂ ਤੋਂ ਖੇਡ ਰਿਹਾ ਹਾਂ ਤੇ ਅਜਿਹਾ ਕਰਨ ਲਈ ਗਤੀ ਤੇ ਮਾਰਗਦਰਸ਼ਨ ਚਾਹੀਦਾ ਹੈ। ਵਿਰੋਧੀ ਗੇਂਦਬਾਜ਼ਾਂ ’ਤੇ ਦਬਾਅ ਬਣਾਉਣਾ ਬਹੁਤ ਮਹੱਤਵਪੂਰਣ ਸੀ ਕਿਉਂਕਿ ਜੇਕਰ ਅਸੀਂ ਉਨ੍ਹਾਂ ਨੂੰ ਦਬਾਅ ਦੇ ਨਾਲ ਗੇਂਦਬਾਜ਼ੀ ਕਰਨ ਦਿੰਦੇ ਤਾਂ ਇਹ ਉਨ੍ਹਾਂ ਦੇ ਲਈ ਆਸਾਨ ਹੋ ਜਾਂਦਾ।
![PunjabKesari](https://static.jagbani.com/multimedia/23_27_264131297sddff-ll.jpg)
ਮੈਂ ਸਿਰਫ ਇਸ ਨੂੰ ਆਪਣੇ ਉੱਪਰ ਲੈਣਾ ਚਾਹੁੰਦਾ ਸੀ ਤੇ ਪਹਿਲੀ ਗੇਂਦ ਖੇਡਣ ਤੋਂ ਬਾਅਦ ਹੀ ਮੈਨੂੰ ਭਰੋਸਾ ਹੋ ਗਿਆ ਸੀ ਕਿ ਮੈਂ ਇਸ ਵਿਕਟ ਦੇ ਨਾਲ ਢਲ੍ਹ ਜਾਵਾਂਗਾ । ਮੈਂ ਅਜਿਹਾ ਇਨਸਾਨ ਹਾਂ ਜਿਹੜਾ ਮੁਸ਼ਕਿਲ ਕੋਸ਼ਿਸ਼ ਕਰਦਾ ਹੈ ਤੇ ਜਦੋਂ ਚੀਜ਼ਾਂ ਮੇਰੇ ਅਨੁਕੂਲ ਨਹੀਂ ਹੁੰਦੀਆਂ ਤਾਂ ਮੈਂ ਹੋਰ ਮੁਸ਼ਕਿਲ ਕੋਸ਼ਿਸ਼ ਕਰਦਾ ਹਾਂ। ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਦਾ ਬਹੁਤ ਸਹਿਯੋਗ ਰਿਹਾ ਹੈ। ਅਜਿੰਕਯ ਰਹਾਨੇ ਨੇ ਮੈਨੂੰ ਇਹ ਦੱਸਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਕਿ ਮੈਂ ਆਪਣੀ ਬੱਲੇਬਾਜ਼ੀ ਦੇ ਬਾਰੇ ਵਿਚ ਜ਼ਿਆਦਾ ਸੋਚ ਰਿਹਾ ਹਾਂ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਮੋਰੀ ਦੀ ਜਗ੍ਹਾ ਬੀਬੀ ਬਣ ਸਕਦੀ ਹੈ ਟੋਕੀਓ ਓਲੰਪਿਕ ਆਯੋਜਨ ਕਮੇਟੀ ਦੀ ਮੁਖੀ
NEXT STORY