ਅਹਿਮਦਾਬਾਦ– ਮਾਰਕ ਵੁਡ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜ਼ੀ ਜੋਸ ਬਟਲਰ ਦੇ ਤੂਫਾਨੀ ਅਰਧ ਸੈਂਕੜੇ ਨਾਲ ਇੰਗਲੈਂਡ ਨੇ ਤੀਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ਵਿਚ 2-1 ਦੀ ਬੜ੍ਹਤ ਬਣਾ ਲਈ। ਭਾਰਤ ਨੇ ਕਪਤਾਨ ਵਿਰਾਟ ਕੋਹਲੀ (46 ਗੇਂਦਾਂ ’ਤੇ ਅਜੇਤੂ 77) ਦੀ ਦਮਦਾਰ ਪਾਰੀ ਦੀ ਬਦੌਲਤ 6 ਵਿਕਟਾਂ ’ਤੇ 156 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਇੰਗਲੈਂਡ ਨੇ ਬਟਲਰ (52 ਗੇਂਦਾਂ ’ਤੇ ਅਜੇਤੂ 83 ਦੌੜਾਂ) ਦੀ ਟੀ-20 ਕੌਮਾਂਤਰੀ ਕ੍ਰਿਕਟ ਦੀ ਸਰਵਸ੍ਰੇਸ਼ਠ ਪਾਰੀ ਨਾਲ 18.2 ਓਵਰਾਂ ਵਿਚ 2 ਵਿਕਟਾਂ ’ਤੇ 158 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕਰ ਲਈ।
ਬਟਲਰ ਨੇ ਡੇਵਿਡ ਮਲਾਨ (18) ਦੇ ਨਾਲ ਦੂਜੀ ਵਿਕਟ ਲਈ 58 ਤੇ ਜਾਨੀ ਬੇਅਰਸਟੋ (28 ਗੇਂਦਾਂ ’ਤੇ ਅਜੇਤੂ 40) ਨਾਲ ਤੀਜੀ ਵਿਕਟ ਲਈ 77 ਦੌੜਾਂ ਦੀ ਅਜੇਤੂ ਸਾਂਝੇਦਾਰੀ ਵੀ ਕੀਤੀ।
ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜੋਫ੍ਰਾ ਆਰਚਰ ਦੇ ਦੂਜੇ ਓਵਰ ਦੀ ਪਹਿਲੀ ਹੀ ਗੇਂਦ ’ਤੇ ਰੋਹਿਤ ਸ਼ਰਮਾ ਲੱਕੀ ਰਿਹਾ ਜਦੋਂ ਇਸ ਤੇਜ਼ ਗੇਂਦਬਾਜ਼ ਨੇ ਆਪਣੀ ਹੀ ਗੇਂਦ ’ਤੇ ਉਸ ਦਾ ਕੈਚ ਛੱਡ ਦਿੱਤਾ। ਪਹਿਲੇ ਦੋ ਮੈਚਾਂ ਵਿਚ ਸਿਰਫ ਇਕ ਦੌੜ ਬਣਾਉਣ ਵਾਲਾ ਲੋਕੇਸ਼ ਰਾਹੁਲ ਇਕ ਵਾਰ ਫਿਰ ਅਸਫਲ ਰਿਹਾ ਤੇ ਖਾਤਾ ਖੋਲ੍ਹੇ ਬਿਨਾਂ ਵੁਡ ਦੀ ਗੇਂਦ ’ਤੇ ਬੋਲਡ ਹੋ ਗਿਆ।
ਪਾਰੀ ਦਾ ਪਹਿਲਾ ਚੌਕਾ ਚੌਥੇ ਓਵਰ ਵਿਚ ਲੱਗਾ ਜਦੋਂ ਆਰਚਰ ਦੀ ਗੇਂਦ ਰੋਹਿਤ ਦੇ ਬੱਲੇ ਦਾ ਕਿਨਾਰਾ ਲੈ ਕੇ 4 ਦੌੜਾਂ ਲਈ ਚਲੀ ਗਈ। ਰੋਹਿਤ ਨੇ ਵੁਡ ਦੇ ਅਗਲੇ ਓਵਰ ਵਿਚ ਵੀ ਚੌਕਾ ਲਾਇਆ ਪਰ ਇਸ ਤੇਜ਼ ਗੇਂਦਬਾਜ਼ ਦੀ ਗੇਂਦ ’ਤੇ ਸ਼ਾਟ ਫਾਈਨਲ ਲੈੱਗ ’ਤੇ ਆਰਚਰ ਨੂੰ ਆਸਾਨ ਕੈਚ ਦੇ ਬੈਠਾ। ਉਸ ਨੇ 15 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਕ੍ਰਿਕਟ ਟੀਮ ’ਤੇ ਲੱਗਾ ਜੁਰਮਾਨਾ
ਕੋਹਲੀ ਨੇ ਵੁਡ ’ਤੇ ਚੌਕੇ ਦੇ ਨਾਲ ਖਾਤਾ ਖੋਲ੍ਹਿਆ ਤੇ ਫਿਰ ਆਦਿਲ ਰਾਸ਼ਿਦ ’ਤੇ ਲਗਾਤਾਰ ਦੋ ਚੌਕਿਆਂ ਦੇ ਨਾਲ 10ਵੇਂ ਓਵਰ ਵਿਚ ਟੀਮ ਦਾ ਸਕੋਰ 50 ਦੌੜਾਂ ਦੇ ਪਾਰ ਪਹੁੰਚਾਇਆ। ਪੰਤ ਹਾਲਾਂਕਿ ਕਪਤਾਨ ਕੋਹਲੀ ਦੇ ਕਹਿਣ ’ਤੇ ਸੈਮ ਕਿਊਰੇਨ ਦੀ ਗੇਂਦ ’ਤੇ ਤੀਜੀ ਦੌੜ ਲੈਣ ਦੀ ਕੋਸ਼ਿਸ਼ ਵਿਚ ਰਨ ਆਊਟ ਹੋ ਗਿਆ। ਉਸ ਨੇ 20 ਗੇਂਦਾਂ ’ਤੇ 25 ਦੌੜਾਂ ਬਣਾਈਆਂ।
ਸ਼੍ਰੇਅਸ ਅਈਅਰ (9) ਨੇ ਆਉਂਦੇ ਹੀ ਕਿਊਰੇਨ ’ਤੇ ਚੌਕੇ ਨਾਲ ਖਾਤਾ ਖੋਲ੍ਹਿਆ ਪਰ ਵੁਡ ਦੀ ਗੇਂਦ ’ਤੇ ਬਾਊਂਡਰੀ ’ਤੇ ਡੇਵਿਡ ਮਲਾਨ ਨੂੰ ਕੈਚ ਦੇ ਬੈਠਾ, ਜਿਸ ਨਾਲ 15ਵੇਂ ਓਵਰ ਵਿਚ ਟੀਮ ਦਾ ਸਕੋਰ 5 ਵਿਕਟਾਂ ’ਤੇ 86 ਦੌੜਾਂ ਹੋ ਗਿਆ। ਕੋਹਲੀ ਨੇ 16ਵੇਂ ਓਵਰ ਵਿਚ ਆਰਚਰ ’ਤੇ ਚੌਕੇ ਤੇ ਛੱਕੇ ਦੇ ਨਾਲ 37 ਗੇਂਦਾਂ ’ਤੇ 27ਵਾਂ ਅਰਧ ਸੈਂਕੜਾ ਪੂਰਾ ਕੀਤਾ ਤੇ ਫਿਰ ਵੁਡ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ’ਤੇ ਲਗਾਤਾਰ ਦੋ ਛੱਕੇ ਤੇ ਇਕ ਚੌਕਾ ਲਾਇਆ। ਪੰਡਯਾ ਨੇ ਵੀ ਅਗਲੇ ਓਵਰ ਵਿਚ ਆਰਚਰ ’ਤੇ ਛੱਕਾ ਲਾਇਆ ਜਦਕਿ ਕੋਹਲੀ ਨੇ ਵੀ ਗੇਂਦ ਨੂੰ ਬਾਊਂਡਰੀ ਦੇ ਦਰਸ਼ਨ ਕਰਵਾਏ।
ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕੋਰੋਨਾ ਵਾਇਰਸ ਦੇ ਵਧ ਦੇ ਮਾਮਲਿਆਂ ਦੇ ਕਾਰਣ ਰਾਜ ਤੇ ਸਥਾਨਕ ਅਧਿਕਾਰੀਆਂ ਦੇ ਨਾਲ ਚਰਚਾ ਕਰਨ ਤੋਂ ਬਾਅਦ ਸੀਮਤ ਓਵਰਾਂ ਦੇ ਗੇੜ ਦੇ ਬਾਕੀ ਦੇ ਸਾਰੇ ਮੈਚਾਂ ਨੂੰ ਸਟੇਡੀਅਮ ਵਿਚ ਦਰਸ਼ਕਾਂ ਦੀ ਗੈਰ-ਮੌਜੂਦਗੀ ਵਿਚ ਕਰਵਾਉਣ ਦਾ ਫੈਸਲਾ ਕੀਤਾ।
ਇਹ ਖ਼ਬਰ ਪੜ੍ਹੋ- ਪਾਕਿਸਤਾਨ : ਬੰਬ ਧਮਾਕਿਆਂ ਨਾਲ ਦਹਿਲਿਆ ਕਰਾਚੀ (ਵੀਡੀਓ)
ਟੀਮਾਂ ਇਸ ਤਰ੍ਹਾਂ ਹਨ-
ਭਾਰਤ ਟੀਮ-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪੰਡਯਾ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜੈਸਨ ਰਾਏ, ਨਵਦੀਪ ਚਾਹਲ, ਰਾਹੁਲ ਤਵੇਤੀਆ, ਇਸ਼ਾਨ ਕਿਸ਼ਨ (ਰਿਜ਼ਰਵ ਵਿਕਟਕੀਪਰ)।
ਇੰਗਲੈਂਡ ਟੀਮ-
ਇਯੋਨ ਮੋਰਗਨ (ਕਪਤਾਨ), ਜੋਸ ਬਟਲਰ, ਜੈਸਨ ਰਾਏ, ਲਿਆਮ ਲਿਵਿੰਗਸਟੋਨ, ਡੇਵਿਡ ਮਲਾਨ, ਬੇਨ ਸਟੋਕਸ,ਮੋਇਨ ਅਲੀ, ਆਦਿਲ ਰਾਸ਼ਿਦ, ਰੀਸ ਟਾਪਲੇ, ਕ੍ਰਿਸ ਜੌਰਡਨ, ਮਾਰਕ ਵੁਡ, ਸੈਮ ਕਿਊਰੇਨ ,ਸੈਮ ਬਿਲਿੰਗਸ, ਜਾਨੀ ਬੇਅਰਸਟੋ ਤੇ ਜੋਫ੍ਰਾ ਆਰਚਰ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ICC ਮਹਿਲਾ ਵਨਡੇ ਰੈਂਕਿੰਗ: ਸਿਖ਼ਰ 20 ਬੱਲੇਬਾਜ਼ਾਂ ਦੀ ਸੂਚੀ ’ਚ ਪੁੱਜੀ ਪੂਨਮ ਰਾਊਤ
NEXT STORY