ਦੁਬਈ– ਵੈਸਟਇੰਡੀਜ਼ ਵਿਰੁੱਧ ਤੀਜੇ ਵਨ ਡੇ ਕ੍ਰਿਕਟ ਮੈਚ ਵਿਚ ਹੌਲੀ ਓਵਰ ਗਤੀ ਲਈ ਸ਼੍ਰੀਲੰਕਾ ’ਤੇ ਮੈਚ ਫੀਸ ਦਾ 40 ਫੀਸਦੀ ਜੁਰਮਾਨਾ ਲਾਇਆ ਗਿਆ ਹੈ। ਸ਼੍ਰੀਲੰਕਾ ਦੇ ਆਲਰਾਊਂਡਰ ਧਨੁਸ਼ਕਾ ਗੁਣਤਿਲਕਾ ਨੂੰ ਵੀ ਮੈਚ ਵਿਚ ਨਿਕੋਲਸ ਪੂਰਨ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕਰਨ ਲਈ ਫਿੱਟਕਾਰ ਲਾਈ ਗਈ ਹੈ। ਆਈ. ਸੀ. ਸੀ. ਏਲੀਟ ਪੈਨਲ ਦੇ ਮੈਚ ਰੈਫਰੀ ਰਿਚੀ ਰਿਚਰਡਸਨ ਨੇ ਇਹ ਜੁਰਮਾਨਾ ਲਾਇਆ ਹੈ।
ਇਹ ਖ਼ਬਰ ਪੜ੍ਹੋ- ਕਿਸ਼ਨ ਦੀ ਹਮਲਾਵਰ ਬੱਲੇਬਾਜ਼ੀ ਨਾਲ ਆਪਣੀ ਸੁਭਾਵਿਕ ਖੇਡ ਦਿਖਾ ਸਕਿਆ ਕੋਹਲੀ : ਆਥਰਟਨ
ਸ਼੍ਰੀਲੰਕਾ ਦੀ ਟੀਮ ਨਿਰਧਾਰਿਤ ਸਮੇਂ ਤੋਂ 2 ਓਵਰ ਪਿੱਛੇ ਰਹਿ ਗਈ ਸੀ। ਆਈ. ਸੀ. ਸੀ. ਨੇ ਇਕ ਬਿਆਨ ਵਿਚ ਕਿਹਾ,‘‘ਖਿਡਾਰੀਆਂ ਤੇ ਸਹਿਯੋਗੀ ਸਟਾਫ ਲਈ ਆਈ. ਸੀ.ਸੀ. ਨੇ ਖੇਡ ਜ਼ਾਬਤੇ ਦੇ ਤਹਿਤ ਖਿਡਾਰੀਆਂ ’ਤੇ ਹੌਲੀ ਓਵਰ ਗਤੀ ਲਈ ਪ੍ਰਤੀ ਓਵਰ 20 ਫੀਸਦੀ ਜੁਰਮਾਨਾ ਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਆਈ. ਸੀ. ਸੀ. ਪੁਰਸ਼ ਵਿਸ਼ਵ ਕੱਪ ਸੁਪਰ ਲੀਗ ਖੇਡਣ ਦੀਆਂ ਸ਼ਰਤਾਂ ਦੇ ਤਹਿਤ ਹੌਲੀ ਓਵਰ ਗਤੀ ਵਿਚ ਹਰ ਓਵਰ ਵਿਚ ਇਕ ਅੰਕ ਦੀ ਸਜ਼ਾ ਵੀ ਮਿਲਦੀ ਹੈ। ਸ਼੍ਰੀਲੰਕਾ ’ਤੇ ਦੋ ਅੰਕਾਂ ਦੀ ਸਜ਼ਾ ਵੀ ਲਾਈ ਗਈ ਹੈ।
ਇਹ ਖ਼ਬਰ ਪੜ੍ਹੋ- IND vs ENG : ਇੰਗਲੈਂਡ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IND vs ENG : ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
NEXT STORY