ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਬੁੱਧਵਾਰ (3 ਦਸੰਬਰ) ਨੂੰ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ਵਿੱਚ ਖੇਡਿਆ ਗਿਆ। ਦੱਖਣੀ ਅਫਰੀਕਾ ਨੇ 359 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜਿੱਤ ਪ੍ਰਾਪਤ ਕੀਤੀ ਅਤੇ 3ਮੈਚਾਂ ਦੀ ਵਨਡੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ਦੇ ਨੁਕਸਾਨ 'ਤੇ 358 ਦੌੜਾਂ ਦਾ ਟੀਚਾ ਖੜ੍ਹਾ ਕੀਤਾ ਸੀ ਪਰ ਭਾਰਤੀ ਗੇਂਦਬਾਜ਼ਾਂ ਨੇ ਵਿਰਾਟ ਕੋਹਲੀ ਅਤੇ ਰੁਤੁਰਾਜ ਗਾਇਕਵਾੜ ਦੇ ਸੈਂਕੜਿਾਂ 'ਤੇ ਪਾਣੀ ਫੇਰ ਦਿੱਤਾ। ਦੱਖਣੀ ਅਫਰੀਕੀ ਟੀਮ ਦੀ ਜਿੱਤ ਦੇ ਹੀਰੋ ਏਡਨ ਮਾਰਕਰਮ, ਮੈਥਿਊ ਬ੍ਰੀਟਜਕੇ, ਡੇਵਾਲਡ ਬ੍ਰੇਵਿਸ ਰਹੇ ਜਿਨ੍ਹਾਂ ਨੇ ਆਪਣੀ ਬੱਲੇਬਾਜ਼ੀ ਨਾਲ ਭਾਰਤ ਦੇ ਮੁੰਹ 'ਚੋਂ ਜਿੱਤ ਖੋਹ ਲਈ।
ਦੱਖਣੀ ਅਫਰੀਕਾ ਲਈ ਏਡਨ ਮਾਰਕਰਾਮ ਅਤੇ ਕੁਇੰਟਨ ਡੀ ਕੌਕ ਨੇ ਪਾਰੀ ਦੀ ਸ਼ੁਰੂਆਤ ਕੀਤੀ। ਪਰ ਉਨ੍ਹਾਂ ਨੂੰ ਸ਼ੁਰੂਆਤੀ ਝਟਕਾ ਉਦੋਂ ਲੱਗਾ ਜਦੋਂ ਕੁਇੰਟਨ ਡੀ ਕੌਕ (8) ਨੂੰ ਅਰਸ਼ਦੀਪ ਸਿੰਘ ਦੀ ਗੇਂਦ 'ਤੇ ਵਾਸ਼ਿੰਗਟਨ ਸੁੰਦਰ ਨੇ ਕੈਚ ਆਊਟ ਕੀਤਾ। ਦੱਖਣੀ ਅਫਰੀਕਾ ਦਾ ਸਕੋਰ 26/1 ਸੀ। ਫਿਰ ਤੇਂਬਾ ਬਾਵੁਮਾ ਅਤੇ ਮਾਰਕਰਮ ਨੇ ਸਾਵਧਾਨੀ ਨਾਲ ਬੱਲੇਬਾਜ਼ੀ ਕੀਤੀ, ਪਰ ਦੱਖਣੀ ਅਫਰੀਕਾ ਦੇ ਸਕੋਰ 127 ਦੌੜਾਂ 'ਤੇ, ਤੇਂਬਾ ਬਾਵੁਮਾ (46) ਨੂੰ ਪ੍ਰਸਿਧ ਕ੍ਰਿਸ਼ਨਾ ਦੀ ਗੇਂਦ 'ਤੇ ਹਰਸ਼ਿਤ ਰਾਣਾ ਨੇ ਕੈਚ ਆਊਟ ਕੀਤਾ।
ਇਸ ਦੌਰਾਨ, ਇੱਕ ਪਾਸੇ, ਏਡਨ ਮਾਰਕਰਾਮ ਸ਼ਾਂਤ ਰਿਹਾ ਅਤੇ 88 ਗੇਂਦਾਂ ਵਿੱਚ ਆਪਣਾ ਚੌਥਾ ਸੈਂਕੜਾ ਪੂਰਾ ਕੀਤਾ। ਹਾਲਾਂਕਿ, ਸੈਂਕੜਾ ਬਣਾਉਣ ਤੋਂ ਬਾਅਦ, ਏਡਨ ਮਾਰਕਰਾਮ ਆਪਣਾ ਸਬਰ ਗੁਆ ਬੈਠਾ ਅਤੇ ਹਰਸ਼ਿਤ ਰਾਣਾ ਦੀ ਹੌਲੀ ਗੇਂਦ 'ਤੇ ਏਰੀਅਲ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਹੋਏ, ਉਹ ਰੁਤੁਰਾਜ ਗਾਇਕਵਾੜ ਦੇ ਹੱਥੋਂ ਕੈਚ ਹੋ ਗਿਆ। ਮਾਰਕਰਾਮ ਨੇ 98 ਗੇਂਦਾਂ ਵਿੱਚ 110 ਦੌੜਾਂ ਬਣਾਈਆਂ, ਉਸਦੀ ਪਾਰੀ ਵਿੱਚ 10 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਮਾਰਕਰਾਮ ਦੇ ਆਊਟ ਹੁੰਦੇ ਹੀ ਦੱਖਣੀ ਅਫਰੀਕਾ ਦੀ ਟੀਮ ਦਾ ਸਕੋਰ 197/3 ਹੋ ਗਿਆ।
ਪਰ ਮਾਰਕਰਾਮ ਦੇ ਆਊਟ ਹੋਣ ਤੋਂ ਬਾਅਦ, ਮੈਥਿਊ ਬ੍ਰਿਟਜ਼ਕੇ ਅਤੇ ਡੇਵਾਲਡ ਬ੍ਰਿਟਜ਼ਕੇ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ ਅਤੇ ਮੈਚ ਨੂੰ ਦੱਖਣੀ ਅਫਰੀਕਾ ਦੇ ਹੱਕ ਵਿੱਚ ਕਰ ਦਿੱਤਾ। ਇਸ ਦੌਰਾਨ, ਕੁਲਦੀਪ ਯਾਦਵ ਨੇ ਭਾਰਤੀ ਪਾਰੀ ਦੇ ਨੌਵੇਂ ਓਵਰ ਵਿੱਚ ਯਸ਼ਾਸਵੀ ਦੇ ਹੱਥੋਂ ਬ੍ਰਿਟਜ਼ਕੇ ਨੂੰ ਕੈਚ ਕਰਵਾਇਆ, ਜਿਸ ਤੋਂ ਬਾਅਦ 34 ਗੇਂਦਾਂ ਵਿੱਚ 54 ਦੌੜਾਂ ਬਣਾਈਆਂ।
ਜਦੋਂ ਬ੍ਰਿਟਜ਼ਕੇ ਆਊਟ ਹੋਇਆ, ਤਾਂ ਅਫਰੀਕੀ ਟੀਮ ਦਾ ਸਕੋਰ 289/4 ਹੋ ਗਿਆ। ਥੋੜ੍ਹੀ ਦੇਰ ਬਾਅਦ, ਪ੍ਰਸਿਧ ਨੇ ਬ੍ਰਿਟਜ਼ਕੇ ਨੂੰ 48 ਦੌੜਾਂ 'ਤੇ ਆਊਟ ਕੀਤਾ, ਜਿਸ ਨਾਲ ਦੱਖਣੀ ਅਫਰੀਕਾ ਨੂੰ 317 ਦੇ ਸਕੋਰ 'ਤੇ ਪੰਜਵਾਂ ਵਿਕਟ ਮਿਲਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਮਾਰਕੋ ਜੈਨਸਨ (2) ਵੀ ਆਊਟ ਹੋ ਗਿਆ, ਜਿਸ ਨਾਲ ਅਫਰੀਕੀ ਟੀਮ ਦਾ ਸਕੋਰ 322/6 ਹੋ ਗਿਆ। ਜੈਨਸਨ ਨੂੰ ਅਰਸ਼ਦੀਪ ਗਾਇਕਵਾੜ ਨੇ ਕੈਚ ਕਰਵਾਇਆ। ਇਸ ਦੌਰਾਨ, ਪੰਜ ਓਵਰ ਬਾਕੀ ਰਹਿੰਦੇ ਅਤੇ ਦੱਖਣੀ ਅਫਰੀਕਾ ਨੂੰ 30 ਗੇਂਦਾਂ 'ਤੇ 27 ਦੌੜਾਂ ਦੀ ਲੋੜ ਸੀ, ਟੋਨੀ ਡੀ ਗਿਓਰਗੀ 17 ਦੌੜਾਂ ਬਣਾ ਕੇ ਰਿਟਾਇਰ ਹੋ ਗਏ।
T20 ਸੀਰੀਜ਼ ਲਈ Team India ਦਾ ਐਲਾਨ, ਗਿੱਲ ਸਣੇ ਇਸ ਧਾਕੜ ਖਿਡਾਰੀ ਦੀ ਹੋਈ ਵਾਪਸੀ
NEXT STORY