ਸਪੋਰਸਟ ਡੈਸਕ— ਟੀਮ ਇੰਡੀਆ ਨੂੰ ਅਗਲੇ ਸਾਲ ਜਨਵਰੀ 'ਚ ਜਿੰਬਾਬਵੇ ਨਾਲ ਇਕ 20 ਸੀਰੀਜ਼ ਖੇਡਣੀ ਸੀ ਪਰ ਹੁਣ ਇਹ ਸੀਰੀਜ਼ ਸ਼੍ਰੀਲੰਕਾ ਖਿਲਾਫ ਖੇਡੀ ਜਾਵੇਗੀ। ਭਾਰਤ ਜਨਵਰੀ 'ਚ ਸ਼੍ਰੀਲੰਕਾ ਖਿਲਾਫ ਤਿੰਨ ਟੀ20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ ਖੇਡੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ) ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਜਿੰਬਾਬਵੇ ਨੂੰ ਆਈ ਸੀ. ਸੀ. ਨੇ ਬੈਨ ਕਰ ਦਿੱਤਾ ਸੀ, ਜਿਸ ਤੋਂ ਬੀ. ਸੀ. ਸੀ. ਆਈ. ਨੇ ਇਸ ਸੀਰੀਜ਼ ਲਈ ਸ਼੍ਰੀਲੰਕਾ ਨੂੰ ਸੱਦਾ ਦਿੱਤਾ ਹੈ।
ਹਾਲਾਂਕਿ ਪਹਿਲਾਂ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਪਹਿਲਾ ਟੀ 20 5 ਜਨਵਰੀ ਨੂੰ ਗੁਵਾਹਾਟੀ 'ਚ ਹੋਵੇਗਾ, ਜਦ ਕਿ ਬਾਕੀ ਦੇ ਮੈਚ 7 ਜਨਵਰੀ ਨੂੰ ਇੰਦੌਰ ਅਤੇ 10 ਜਨਵਰੀ ਨੂੰ ਪੁਣੇ 'ਚ ਖੇਡੇ ਜਾਣਗੇ। ਬੀ. ਸੀ. ਸੀ. ਆਈ ਨੇ ਬਿਆਨ 'ਚ ਕਿਹਾ ਕਿ ਆਈ.ਸੀ. ਸੀ ਵਲੋਂ ਜਿੰਬਾਬਵੇ ਬੈਨ ਕਰਨ ਨੂੰ ਵੇਖਦੇ ਹੋਏ ਬੀ. ਸੀ. ਸੀ. ਆਈ. ਨੇ ਸ਼੍ਰੀਲੰਕਾ ਨੂੰ ਤਿੰਨ ਮੈਚਾਂ ਦੀ ਸੀਰੀਜ਼ ਲਈ ਸੱਦਾ ਦਿੱਤਾ ਗਿਆ ਹੈ। ਸ਼੍ਰੀਲੰਕਾਂ ਕ੍ਰਿਕਟ ਨੇ ਵੀ ਇਸ ਦੌਰੇ ਦੀ ਪੁਸ਼ਟੀ ਕਰ ਦਿੱਤੀ ਹੈ।
ICC ਟੀ 20 ਰੈਂਕਿੰਗ: ਰੋਹਿਤ ਟਾਪ 10 'ਚ, ਕੋਹਲੀ ਅਤੇ ਧਵਨ ਨੂੰ ਵੀ ਹੋਇਆ ਫਾਇਦਾ
NEXT STORY