ਸਪੋਰਟਸ ਡੈਸਕ— ਆਈ.ਸੀ. ਸੀ. ਨੇ ਟੀ20 ਰੈਂਕਿੰਗ ਦੀ ਤਾਜ਼ਾ ਲਿਸਟ ਜਾਰੀ ਕਰ ਦਿੱਤੀ ਹੈ। ਭਾਰਤ ਅਤੇ ਦੱ. ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੀ20 ਸੀਰੀਜ਼ ਤੋਂ ਬਾਅਦ ਆਈ. ਸੀ. ਸੀ. ਟੀ20 ਰੈਕਿੰਗ 'ਚ ਕੁਝ ਬਦਲਾਅ ਹੋਏ ਹਨ। ਬੱਲੇਬਾਜ਼ਾਂ ਦੀ ਰੈਂਕਿੰਗ 'ਚ ਰੋਹਿਤ ਸ਼ਰਮਾ ਅੱਠਵੇਂ ਸਥਾਨ 'ਤੇ ਜਦ ਕਿ ਵਿਰਾਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਟਾਪ 10 'ਚ ਸ਼ਾਮਲ ਹੋਣ ਦੇ ਕਾਫੀ ਕਰੀਬ ਪਹੁੰਚ ਗਏ ਹਨ। ਭਾਰਤ ਅਤੇ ਦੱ.ਅਫਰੀਕਾ ਵਿਚਾਲੇ ਟੀ20 ਸੀਰੀਜ਼ ਦਾ ਆਖਰੀ ਮੈਚ ਬੀਤੇ ਐਤਵਾਰ ਨੂੰ ਖੇਡਿਆ ਗਿਆ ਸੀ, ਜਦ ਕਿ ਰੈਂਕਿੰਗ ਬੁੱਧਵਾਰ ਨੂੰ ਜਾਰੀ ਕੀਤੀ ਗਈ ਹੈ।
ਵਿਰਾਟ ਕੋਹਲੀ ਨੇ ਦੱ. ਅਫਰੀਕਾ ਦੇ ਖਿਲਾਫ 1-1 ਡ੍ਰਾ 'ਤੇ ਰਹੀ ਟੀ20 ਸੀਰੀਜ਼ ਦੇ ਦੂਜੇ ਮੈਚ 'ਚ ਅਜੇਤੂ 72 ਦੌੜਾਂ ਬਣਾਈਆਂ ਸਨ ਜਿਸ ਕਾਰਨ ਉਹ ਇਕ ਸਥਾਨ ਉਪਰ 11ਵੇਂ ਸਥਾਨ 'ਤੇ ਪਹੁੰਚ ਗਏ ਹਨ। ਜਦ ਕਿ ਧਵਨ 40 ਅਤੇ 36 ਦੌੜਾਂ ਦੀਆਂ ਦੋ ਪਾਰੀਆਂ ਦੀ ਬਦੌਲਤ ਦੋ ਸਥਾਨ ਉਪਰ 13ਵੇਂ ਸਥਾਨ ਆ ਗਏ ਹਨ। ਰੋਹਿਤ 664 ਪੁਵਾਇੰਟ ਹਨ ਅਤੇ ਉਹ ਇੰਗਲੈਂਡ ਦੇ ਐਲੇਕਸ ਨਾਲ ਸਾਂਝੇ ਤੌਰ 'ਤੇ ਅੱਠਵੇਂ ਸਥਾਨ ਹਨ।-ll.jpg)
ਗੇਂਦਬਾਜ਼ੀ 'ਚ ਵਾਸ਼ਿੰਗਟਨ ਸੁੰਦਰ 8 ਸਥਾਨ ਉਪਰ ਚੜ੍ਹ ਕੇ 50ਵੇਂ ਸਥਾਨ 'ਤੇ ਪਹੁੰਚ ਗਏ ਹਨ। ਭਾਰਤ ਖਿਲਾਫ ਸੀਰੀਜ਼ 'ਚ ਕਵਿੰਟਨ ਡੀ ਕੌਕ 49ਵੇਂ ਸਥਾਨ ਤੋਂ 30ਵੇਂ ਸਥਾਨ 'ਤੇ ਆ ਪੁੱਜੇ ਹਨ। ਡੀ ਕੌਕ ਨੇ ਦੋ ਮੈਚਾਂ 'ਚ 52 ਅਤੇ ਅਜੇਤੂ 79 ਦੌੜਾਂ ਬਣਾਈਆਂ ਸਨ। ਸਪਿਨਰ ਤਬਰੇਜ ਸ਼ਮਸੀ ਗੇਂਦਬਾਜ਼ੀ ਦੀ ਲਿਸਟ 'ਚ 20ਵੇਂ ਸਥਾਨ 'ਤੇ ਪਹੁੰਚ ਗਏ ਹਨ ਜਦ ਕਿ ਏਂਡਿਲੇ ਫੇਲੂਕਵਾਓ ਆਪਣੇ ਕਰੀਅਰ ਦੇ ਬਿਹਤਰੀਨ 7ਵੀਂ ਰੈਕਿੰਗ 'ਤੇ ਪਹੁੰਚ ਗਏ ਹਨ।
ਦੱ. ਅਫਰੀਕਾ ਖਿਲਾਫ ਸੀਰੀਜ਼ ਡਰਾਅ ਕਰਾਉਣਾ ਭਾਰਤ ਨੂੰ ਪਿਆ ਮਹਿੰਗਾ, ਰੈਂਕਿੰਗ 'ਚ ਹੋਇਆ ਨੁਕਸਾਨ
NEXT STORY