ਕੋਲਕਾਤਾ- ਹਿੱਟਮੈਨ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਇੱਥੇ ਈਡਨ ਗਾਰਡਨਸ ਕ੍ਰਿਕਟ ਗਰਾਊਂਡ ’ਚ ਵੈਸਟਇੰਡੀਜ਼ ਖਿਲਾਫ 3 ਮੈਚਾਂ ਦੀ ਸੀਰੀਜ਼ ਦੇ ਦੂਜੇ ਟੀ-20 ਮੈਚ ’ਚ ਅਜੇਤੂ ਬੜ੍ਹਤ ਬਣਾਉਣ ਦੇ ਮਕਸਦ ਨਾਲ ਉਤਰੇਗੀ। ਭਾਰਤ ਕੋਲ ਫਿਲਹਾਲ 1-0 ਦੀ ਬੜ੍ਹਤ ਹੈ। ਨਵੇਂ ਚੇਹਰਿਆਂ ਵਾਲੀ ਭਾਰਤੀ ਟੀਮ ਚੰਗੀ ਫ਼ਾਰਮ ’ਚ ਵਿਖ ਰਹੀ ਹੈ। ਵਨ ਡੇ ਸੀਰੀਜ਼ ’ਚ ਵੈਸਟਇੰਡੀਜ਼ ਨੂੰ 3-0 ਨਾਲ ਕਲੀਨ ਸਵੀਪ ਕਰਨ ਤੋਂ ਬਾਅਦ ਬੁੱਧਵਾਰ ਨੂੰ ਟੀ-20 ਸੀਰੀਜ਼ ਦੇ ਪਹਿਲੇ ਮੈਚ ’ਚ 6 ਵਿਕਟਾਂ ਨਾਲ ਸ਼ਾਨਦਾਰ ਜਿੱਤ ਨਾਲ ਟੀਮ ਦਾ ਆਤਮ-ਵਿਸ਼ਵਾਸ ਹੋਰ ਵਧਿਆ ਹੈ।
ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਵਿਰੁੱਧ ‘ਕਰੋ ਜਾਂ ਮਰੋ’ ਦੇ ਮੁਕਾਬਲੇ ’ਚ ਉਤਰੇਗੀ ਭਾਰਤੀ ਮਹਿਲਾ ਟੀਮ
ਰੋਹਿਤ ਸ਼ਰਮਾ ਫਰੰਟ ਤੋਂ ਟੀਮ ਦਾ ਅਗਵਾਈ ਕਰ ਰਹੇ ਹਨ ਤੇ ਪਹਿਲੇ ਟੀ-20 ਮੈਚ ’ਚ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਸਿਰਫ਼ 19 ਗੇਂਦਾਂ ’ਤੇ 40 ਦੌੜਾਂ ਦੀ ਆਤਿਸ਼ੀ ਪਾਰੀ ਖੇਡ ਕੇ ਉਨ੍ਹਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਆਖਰ ਉਨ੍ਹਾਂ ਨੂੰ ਹਿੱਟਮੈਨ ਕਿਉਂ ਕਹਿੰਦੇ ਹਨ। ਨੌਜਵਾਨ ਈਸ਼ਾਨ ਕਿਸ਼ਨ ਹਾਲਾਂਕਿ ਥੋੜ੍ਹੀ ਮੁਸ਼ੱਕਤ ਕਰਦੇ ਨਜ਼ਰ ਆ ਰਹੇ ਹਨ ਪਰ ਚੰਗੀ ਗੱਲ ਇਹ ਹੈ ਕਿ ਮੱਧ ਕ੍ਰਮ ’ਚ ਸੂਰਯਕੁਮਾਰ ਯਾਦਵ ਲਗਾਤਾਰ ਚੰਗੀਆਂ ਪਾਰੀਆਂ ਖੇਡ ਰਹੇ ਹਨ। ਉਨ੍ਹਾਂਨੇ ਪਹਿਲੇ ਟੀ-20 ’ਚ 18 ਗੇਂਦਾਂ ’ਤੇ 34 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉੱਥੇ ਹੀ ਵੈਂਕਟੇਸ਼ ਅਈਅਰ ਨੇ ਵੀ ਇਸ ਵਾਰ ਮੌਕਾ ਨਹੀਂ ਗੁਆਇਆ ਤੇ 13 ਗੇਂਦਾਂ ’ਤੇ ਤਾਬੜਤੋੜ 24 ਦੌੜਾਂ ਬਣਾ ਦਿੱਤੀਆਂ। ਸਾਬਕਾ ਕਪਤਾਨ ਵਿਰਾਟ ਕੋਹਲੀ ਤੇ ਵਿਕਟਕੀਪਰ ਰਿਸ਼ਭ ਪੰਤ ਹਾਲਾਂਕਿ ਫ਼ਾਰਮ ਨਾਲ ਜੂਝਦੇ ਨਜ਼ਰ ਆ ਰਹੇ ਹਨ। ਗੇਂਦਬਾਜ਼ੀ ’ਚ ਨੌਜਵਾਨ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ ਆਪਣੇ ਅੰਤਰਰਾਸ਼ਟਰੀ ਡੇਬਿਊ ’ਚ 2 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਪਣੇ ਲਈ ਅੱਗੇ ਵੀ ਹੋਰ ਮੌਕਿਆਂ ਨੂੰ ਸੁਨਿਸ਼ਚਿਤ ਕੀਤਾ। ਇਸ ’ਚ ਹਾਲਾਂਕਿ 2 ਵਾਰ ਦੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਜੇਤੂ ਵੈਸਟ ਇੰਡੀਜ਼ ਨੂੰ ਵੀ ਹਲਕੇ ’ਚ ਨਹੀਂ ਲਿਆ ਜਾ ਸਕਦਾ ਹੈ।
ਇਹ ਖ਼ਬਰ ਪੜ੍ਹੋ- NZ v RSA : ਮੈਟ ਹੈਨਰੀ ਦੀਆਂ 7 ਵਿਕਟਾਂ, ਦੱਖਣੀ ਅਫਰੀਕਾ 95 ਦੌੜਾਂ ’ਤੇ ਢੇਰ
ਕੈਰੇਬੀਆਈ ਖਿਡਾਰੀਆਂ ਦੀ ਸਮਰੱਥਾ ਤੇ ਪ੍ਰਦਰਸ਼ਨ ਨੂੰ ਹਲਕੇ ’ਚ ਲੈਣਾ ਭਾਰਤੀ ਟੀਮ ਨੂੰ ਮਹਿੰਗਾ ਪੈ ਸਕਦਾ ਹੈ। ਟੀਮ ਦੇ ਕੁਝ ਖਿਡਾਰੀ ਚੰਗੀ ਫ਼ਾਰਮ ਵਿਖਾ ਰਹੇ ਹਨ, ਜਿਨ੍ਹਾਂ ’ਚ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ, ਕਾਇਲ ਮੇਅਰਸ, ਫੇਬੀਅਨ ਏਲੇਨ, ਸਮਿਥ, ਅਕੀਲ ਹੁਸੈਨ ਤੇ ਖੁਦ ਕਪਤਾਨ ਕੀਰੋਨ ਪੋਲਾਰਡ ਸ਼ਾਮਲ ਹਨ। ਟੀਮ ਦੀ ਸਭ ਤੋਂ ਵੱਡੀ ਸਮੱਸਿਆ ਚੰਗੀ ਸ਼ੁਰੂਆਤ ਨਾ ਮਿਲਣਾ ਤੇ ਸਾਂਝੇਦਾਰੀਆਂ ਨਾ ਹੋਣਾ ਲੱਗ ਰਹੀ ਹੈ, ਜਿਸ ਦਾ ਉਹ ਦੂਜੇ ਮੈਚ ’ਚ ਕੁਝ ਹੱਦ ਤੱਕ ਹੱਲ ਲੱਭਣਾ ਚਾਹੇਗੀ। ਕਪਤਾਨ ਕੀਰੋਨ ਪੋਲਾਰਡ ਨੇ ਪਹਿਲੇ ਮੈਚ ਤੋਂ ਬਾਅਦ ਕਿਹਾ ਹੈ ਕਿ ਟੀਮ ਪਹਿਲੇ ਮੈਚ ਦੀਆਂ ਗਲਤੀਆਂ ਤੋਂ ਸਬਕ ਲੈ ਕੇ ਦੂਜੇ ਮੈਚ ’ਚ ਵਾਪਸੀ ਕਰੇਗੀ। ਦੋਵੇਂ ਹੀ ਟੀਮਾਂ ਤੋਂ ਦੂਜੇ ਮੈਚ ’ਚ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਭਾਰਤ ਵੱਲੋਂ ਜਿੱਥੇ ਕੁਲਦੀਪ ਯਾਦਵ, ਮੁਹੰਮਦ ਸਿਰਾਜ, ਸ਼੍ਰੇਅਸ ਅਈਅਰ ਜਾਂ ਹੋਰ ਕਿਸੇ ਖਿਡਾਰੀ, ਉੱਥੇ ਹੀ ਵੈਸਟ ਇੰਡੀਜ਼ ਵਲੋਂ ਤਜਰਬੇਕਾਰ ਆਲ ਰਾਊਂਡਰ ਜੇਸਨ ਹੋਲਡਰ, ਵਿਕਟਕੀਪਰ ਸ਼ਾਈ ਹੋਪ ਤੇ ਹੇਡਨ ਵਾਲਸ਼ ਨੂੰ ਪਲੇਇੰਗ ਇਲੈਵਨ ’ਚ ਮੌਕਾ ਮਿਲ ਸਕਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤੀ ਪੁਰਸ਼ ਟੀਮ ਨੇ ਹਾਂਗਕਾਂਗ ਨੂੰ 3-2 ਨਾਲ ਹਰਾਇਆ, ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ’ਚ ਉਮੀਦ ਬਰਕਰਾਰ
NEXT STORY