ਕੋਲਕਾਤਾ- ਭਾਰਤ ਨੇ ਸੂਰਯਕੁਮਾਰ ਯਾਦਵ ਦੀ ਤੇਜ਼ ਅਰਧ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ ਐਤਵਾਰ ਨੂੰ ਇੱਥੇ ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਵਿਚ ਵੈਸਟਇੰਡੀਜ਼ ਦੇ ਵਿਰੁੱਧ 5 ਵਿਕਟਾਂ 'ਤੇ 184 ਦੌੜਾਂ ਬਣਾਈਆਂ। ਸੂਰਯਕੁਮਾਰ ਨੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 31 ਗੇਂਦਾਂ ਵਿਚ ਸੱਤ ਛੱਕਿਆਂ ਅਤੇ ਇਕ ਚੌਕੇ ਨਾਲ 65 ਦੌੜਾਂ ਦੀ ਪਾਰੀ ਖੇਡੀ। ਉਹ ਪਾਰੀ ਦੀ ਆਖਰੀ ਗੇਂਦ 'ਤੇ ਆਊਟ ਹੋਏ। ਉਸਤੋਂ ਇਲਾਵਾ ਵੈਂਕਟੇਸ਼ ਅਈਅਰ ਨੇ 19 ਗੇਂਦਾਂ ਵਿਚ ਚਾਰ ਚੌਕਿਆਂ ਅਤੇ 2 ਛੱਕਿਆਂ ਨਾਲ ਅਜੇਤੂ 35 ਦੌੜਾਂ ਭਣਾ ਕੇ ਉਸਦਾ ਵਧੀਆ ਸਾਥ ਨਿਭਾਇਆ। ਭਾਰਤ ਨੇ ਆਖਰੀ ਪੰਜ ਓਵਰਾਂ ਵਿਚ 86 ਦੌੜਾਂ ਜੋੜੀਆਂ।
ਇਹ ਖ਼ਬਰ ਪੜ੍ਹੋ- ਜੈਤੋ ਵਿਖੇ ਸ਼ਾਂਤੀਪੂਰਨ ਵੋਟਿੰਗ ਹੋਈ, 5 ਆਦਰਸ਼ ਪੋਲਿੰਗ ਬੂਥ ਬਣਾਏ ਗਏ
ਸੂਰਯਕੁਮਾਰ ਨੇ ਤੇਜ਼ ਗੇਂਦਬਾਜ਼ੀ ਆਲ ਰਾਊਂਡਰ ਵੈਂਕਟੇਸ਼ ਅਈਅਰ ਦੇ ਨਾਲ ਮਿਲ ਕੇ ਚੌਥੇ ਵਿਕਟ ਦੇ ਲਈ 37 ਗੇਂਦਾਂ ਵਿਚ 91 ਦੌੜਾਂ ਦੀ ਭਾਗੀਦਾਰੀ ਕੀਤੀ, ਜਿਸ ਨਾਲ ਭਾਰਤੀ ਟੀਮ ਨੂੰ ਮੱਧਕ੍ਰਮ ਦੇ ਖਿਡਾਰੀਆਂ ਦੇ ਜਲਦੀ ਆਊਟ ਹੋਣ ਤੋਂ ਬਾਅਦ ਉਭਰਨ ਵਿਚ ਮਦਦ ਮਿਲੀ। ਸ੍ਰੇਅਸ਼ ਅਈਅਰ (25) ਅਤੇ ਈਸ਼ਾਨ ਕਿਸ਼ਨ (34) ਨੇ ਸਿਰਫ 32 ਗੇਂਦਾਂ ਵਿਚ 50 ਤੋਂ ਜ਼ਿਆਦਾ ਦੌੜਾਂ ਬਣਾਈਆਂ ਪਰ ਦੋਵੇਂ ਵਧੀਆ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਨਹੀਂ ਬਦਲ ਸਕੇ ਅਤੇ ਸੱਤ ਗੇਂਦਾਂ ਦੇ ਅੰਦਰ ਆਊਟ ਹੋ ਗਏ। ਹੇਡਨ ਵਾਲਸ਼ (30 ਦੌੜਾਂ 'ਤੇ ਇਕ ਵਿਕਟ) ਅਤੇ ਰੋਸਟਨ ਚੇਜ਼ (23 ਦੌੜਾਂ 'ਤੇ ਇਕ ਵਿਕਟ ) ਦੀ ਵੈਸਟਇੰਡੀਜ਼ ਦੀ ਸਪਿਨ ਜੋੜੀ ਨੇ ਮੱਧ ਦੇ ਓਵਰਾਂ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ।
ਇਹ ਖ਼ਬਰ ਪੜ੍ਹੋ- AUS v SL : ਸ਼੍ਰੀਲੰਕਾ ਨੇ ਆਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ
ਇੰਡੀਅਨ ਪ੍ਰੀਮੀਅਰ ਲੀਗ 2022 ਮੈਗਾ ਨਿਲਾਮੀ ਵਿਚ ਸਭ ਤੋਂ ਜ਼ਿਆਦਾ ਮਹਿੰਗੇ ਵਿਕਣ ਵਾਲੇ ਈਸ਼ਾਨ ਕਿਸ਼ਨ ਦਾ ਪਹਿਲੇ 2 ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਪ੍ਰਦਰਸ਼ਨ ਵਧੀਆ ਨਹੀਂ ਰਿਹਾ ਸੀ। ਉਨ੍ਹਾਂ ਨੇ ਚੌਥੇ ਓਵਰ ਵਿਚ ਰੋਮਾਰੀਓ ਦੀ ਚਾਰ ਗੇਂਦਾਂ 'ਤੇ ਤਿੰਨ ਚੌਕੇ ਲਗਾਏ।
ਪਲੇਇੰਗ ਇਲੈਵਨ-
ਭਾਰਤ:- ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਵੈਂਕਟੇਸ਼ ਅਈਅਰ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ।
ਵੈਸਟਇੰਡੀਜ਼:- ਬ੍ਰੈਂਡਨ ਕਿੰਗ, ਕਾਇਲ ਮੇਅਰਸ, ਨਿਕੋਲਸ ਪੂਰਨ (ਵਿਕਟਕੀਪਰ), ਰੋਵਮੈਨ ਪਾਵੇਲ, ਕੀਰੋਨ ਪੋਲਾਰਡ (ਕਪਤਾਨ), ਜੇਸਨ ਹੋਲਡਰ, ਓਡਿਅਨ ਸਮਿਥ, ਰੋਸਟਨ ਚੇਜ਼, ਅਕੇਲ ਹੋਸੀਨ, ਰੋਮਾਰੀਓ ਸ਼ੈਫਰਡ, ਸ਼ੈਲਡਨ ਕੌਟਰੇਲ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਣਜੀ 'ਚ ਡੈਬਿਊ ਮੈਚ ਦੌਰਾਨ ਯਸ਼ ਢੁਲ ਨੇ ਲਗਾਤਾਰ ਲਾਇਆ ਦੂਜਾ ਸੈਂਕੜਾ, ਅਜਿਹਾ ਕਰਨ ਵਾਲੇ ਬਣੇ ਤੀਜੇ ਭਾਰਤੀ
NEXT STORY