ਮੈਲਬੋਰਨ- ਕੁਸਾਲ ਮੈਂਡਿਸ ਅਤੇ ਕਪਤਾਨ ਦਾਸੁਨ ਸ਼ਨਾਕਾ ਦੇ ਵਿਚਾਲੇ 83 ਦੌੜਾਂ ਦੀ ਸਾਂਝੇਦਾਰੀ ਨਾਲ ਸ਼੍ਰੀਲੰਕਾ ਨੇ ਐਤਵਾਰ ਨੂੰ ਇੱਥੇ ਮੈਲਬੋਰਨ ਕ੍ਰਿਕਟ ਗਰਾਊਂਡ ਵਿਚ ਪੰਜਵੇਂ ਅਤੇ ਆਖਰੀ ਟੀ-20 ਮੈਚ ਵਿਚ ਆਸਟਰੇਲੀਆ ਦੇ ਵਿਰੁੱਧ ਪੰਜ ਵਿਕਟਾਂ ਦੀ ਜਿੱਤ ਦਰਜ ਕੀਤੀ ਅਤੇ ਕਲੀਨ ਸਵੀਪ ਤੋਂ ਬਚਣ ਵਿਚ ਸਫਲ ਰਹੀ। ਮੈਂਡਿਸ ਨੇ 58 ਗੇਂਦਾਂ ਵਿਚ ਪੰਜ ਚੌਕਿਆਂ ਅਤੇ ਇਕ ਛੱਕੇ ਨਾਲ ਅਜੇਤੂ 69 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਸ਼ਨਾਕਾ (31 ਗੇਂਦਾਂ ਵਿਚ 35 ਦੌੜਾਂ) ਦੇ ਨਾਲ ਪੰਜਵੇਂ ਵਿਕਟ ਦੀ ਵੱਡੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ, ਜਿਸ ਨਾਲ ਸ਼੍ਰੀਲੰਕਾ ਦੀ ਟੀਮ ਨੇ ਖਰਾਬ ਸ਼ੁਰੂਆਤ ਤੋਂ ਉੱਭਰਦੇ ਹੋਏ ਇਕ ਗੇਂਦ ਰਹਿੰਦੇ ਹੋਏ ਪੰਜ ਵਿਕਟਾਂ 'ਤੇ 155 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- ਜੈਤੋ ਵਿਖੇ ਸ਼ਾਂਤੀਪੂਰਨ ਵੋਟਿੰਗ ਹੋਈ, 5 ਆਦਰਸ਼ ਪੋਲਿੰਗ ਬੂਥ ਬਣਾਏ ਗਏ
ਟੀਮ ਨੇ ਹਾਲਾਂਕਿ ਸੀਰੀਜ਼ 1-4 ਨਾਲ ਗੁਆ ਦਿੱਤੀ। ਮੈਂਡਿਸ ਦੇ ਟਾਪ ਟੀ-20 ਅੰਤਰਰਾਸ਼ਟਰੀ ਸਕੋਰ ਦੀ ਬਦੌਲਤ ਸ਼੍ਰੀਲੰਕਾ ਨੇ ਆਸਟਰੇਲੀਆ ਵਿਚ ਲਗਾਤਾਰ 8 ਹਾਰ ਤੋਂ ਬਾਅਦ ਕ੍ਰਮ ਨੂੰ ਵੀ ਤੋੜ ਦਿੱਤਾ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਆਸਟਰੇਲੀਆ ਦੇ ਵਿਕਟਕੀਪਰ ਮੈਥਿਊ ਵੇਡ ਦੀ 27 ਗੇਂਦਾਂ ਵਿਚ 2 ਚੌਕਿਆਂ ਅਤੇ 2 ਛੱਕਿਆਂ ਨਾਲ ਅਜੇਤੂ 43 ਦੌੜਾਂ ਦੀ ਪਾਰੀ ਦੀ ਬਦੌਲਤ 6 ਵਿਕਟਾਂ 'ਤੇ 154 ਦੌੜਾਂ ਬਣਾਈਆਂ ਸਨ। ਗਲੇਨ ਮੈਕਸਵੈੱਲ (29) ਅਤੇ ਜੋ ਇੰਗਲਿਸ਼ (23) ਵਧੀਆ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਬਦਲਣ 'ਚ ਅਸਫਲ ਰਹੇ। ਸ਼ਨਾਕਾ ਨੇ ਮੈਂਡਿਸ ਦਾ ਸ਼ਾਨਦਾਰ ਸਾਥ ਨਿਭਾਇਆ।
ਇਹ ਖ਼ਬਰ ਪੜ੍ਹੋ- IND v WI 3rd T20I : ਵਿੰਡੀਜ਼ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪ੍ਰਕਾਸ਼ ਅੰਮ੍ਰਿਤਰਾਜ ਨੇ ਦਿੱਤੀ ਭਾਰਤੀ ਖਿਡਾਰੀਆਂ ਨੂੰ ਇਕ ਯੂਨਿਟ ਦੀ ਤਰ੍ਹਾਂ ਖੇਡਣ ਦੀ ਸਲਾਹ
NEXT STORY