ਨਵੀਂ ਦਿੱਲੀ— ਕੌਮਾਂਤਰੀ ਕ੍ਰਿਕਟ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਇਕ ਪਾਰੀ ’ਚ 12 ਬੱਲੇਬਾਜ਼ਾਂ ਨੇ ਬੱਲੇਬਾਜ਼ੀ ਕੀਤੀ। ਹੈਰਾਨ ਕਰਨ ਵਾਲੀ ਗੱਲ ਇਹ ਰਹੀ ਹੈ ਕਿ 12 ਬੱਲੇਬਾਜ਼ਾਂ ਵੱਲੋਂ ਬੱਲੇਬਾਜ਼ੀ ਕਰਾਏ ਜਾਣ ਦੇ ਬਾਅਦ ਵੀ ਟੀਮ ਨੂੰ ਜਿੱਤ ਨਹੀਂ ਮਿਲੀ। ਅਜਿਹਾ ਕਿਸੇ ਹੋਰ ਮੈਚ ’ਚ ਨਹੀਂ, ਸਗੋਂ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਜਮੈਕਾ ਦੇ ਸਬੀਨਾ ਪਾਰਕ ’ਚ ਖੇਡੇ ਗਏ ਦੂਜੇ ਟੈਸਟ ਮੈਚ ’ਚ ਹੋਇਆ। ਦਰਅਸਲ, ਵੈਸਟਇੰਡੀਜ਼ ਵੱਲੋਂ ਦੂਜੀ ਪਾਰੀ ’ਚ ਕੁਲ 12 ਬੱਲੇਬਾਜ਼ਾਂ ਨੇ ਬੱਲੇਬਾਜ਼ੀ ਕੀਤੀ, ਜਿਸ ’ਚੋਂ 10 ਬੱਲੇਬਾਜ਼ ਆਊਟ ਵੀ ਹੋ ਗਏ। ਇੱਥੋਂ ਤਕ ਕਿ ਕੋਈ ਨਿਯਮ ਵੀ ਨਹੀਂ ਤੋੜਿਆ ਗਿਆ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਹੋ ਗਿਆ? ਚਲੋ ਇਸੇ ਗੱਲ ਨੂੰ ਹੋਰ ਸਪੱਸ਼ਟ ਕਰ ਦਿੰਦੇ ਹਾਂ ਕਿ ਆਖ਼ਰ ਇਹ ਕਿਵੇਂ ਸੰਭਵ ਹੈ ਕਿ 11 ਖਿਡਾਰੀਆਂ ਵਾਲੇ ਕ੍ਰਿਕਟ ਮੈਚ ’ਚ 12 ਖਿਡਾਰੀ ਕਿਵੇਂ ਬੱਲੇਬਾਜ਼ੀ ਕਰ ਸਕਦੇ ਹਨ। ਅਜਿਹਾ ਇਸ ਲਈ ਹੋਇਆ ਕਿਉਂਕਿ ਵੈਸਟਇੰਡੀਜ਼ ਟੀਮ ਦੇ ਬੱਲੇਬਾਜ਼ ਡੈਰੇਨ ਬ੍ਰਾਵੋ ਨੂੰ ਜਮੈਕਾ ਟੈਸਟ ਮੈਚ ਦੇ ਤੀਜੇ ਦਿਨ ਇਸ਼ਾਂਤ ਸ਼ਰਮਾ ਦੇ ਓਵਰ ’ਚ ਹੈਲਮੇਟ ਦੇ ਪਿੱਛੇ ਇਕ ਗੇਂਦ ਲੱਗੀ ਸੀ। ਇਸ ਦੇ ਬਾਵਜੂਦ ਵੀ ਉਹ ਬੱਲੇਬਾਜ਼ੀ ਕਰਦੇ ਰਹੇ ਅਤੇ ਮੈਚ ਦਾ ਤੀਜਾ ਦਿਨ ਸਮਾਪਤ ਹੋ ਗਿਆ। ਇਸ ਦੇ ਚੌਥੇ ਦਿਨ ਵੀ ਡੈਰੇਨ ਬ੍ਰਾਵੋ ਬੱਲੇਬਾਜ਼ੀ ਕਰਨ ਉਤਰੇ, ਪਰ ਕੁਝ ਗੇਂਦ ਖੇਡਣ ਦੇ ਬਾਅਦ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋਈ।
ਇਸ ਤੋਂ ਬਾਅਦ ਮੈਦਾਨ ’ਤੇ ਵੈਸਟਇੰਡੀਜ਼ ਟੀਮ ਦੇ ਫੀਜ਼ੀਓ ਪਹੁੰਚੇ ਅਤੇ ਉਹ ਡੈਰੇਨ ਬ੍ਰਾਵੋ ਨੂੰ ਰਿਟਾਇਰਡ ਹਰਟ ਕਰਾ ਕੇ ਮੈਦਾਨ ਤੋਂ ਬਾਹਰ ਲੈ ਗਏ। ਤਦ ਤਕ ਬ੍ਰਾਵੋ ਨੇ 23 ਦੌੜਾਂ ਬਣਾ ਲਈਆਂ। ਕੁਝ ਦੇਰ ਬਾਅਦ ਇਸ ਗੱਲ ਦਾ ਅਧਿਕਾਰਤ ਐਲਾਨ ਹੋ ਗਿਆ ਕਿ ਰਿਟਾਇਰਡ ਹਰਟ ਹੋਏ ਡੈਰੇਨ ਬ੍ਰਾਵੋ ਦੀ ਜਗ੍ਹਾ ਬਾਕੀ ਦੇ ਮੈਚ ’ਚ ਕੁਨੈਕਸ਼ਨ ਸਬਸੀਟਿਊਟ ਦੇ ਤੌਰ ’ਤੇ ਜਰਮੇਨ ਬਲੈਕਵੁਡ ਬੱਲੇਬਾਜ਼ੀ ਕਰਨਗੇ ਅਤੇ ਹੋਇਆ ਵੀ ਅਜਿਹਾ ਹੀ ਕੁਝ।ਅਜੇ ਜਰਮੇਨ ਬਲੈਕਵੁਡ ਦੇ ਟੀਮ ’ਚ ਸ਼ਾਮਲ ਕੀਤੇ ਜਾਣ ਦਾ ਅਧਿਕਾਰਤ ਐਲਾਨ ਹੋਇਆ ਹੀ ਸੀ ਕਿ ਵੈਸਟਇੰਡੀਜ਼ ਦੀ ਟੀਮ ਦਾ ਚੌਥਾ ਵਿਕਟ ਡਿਗ ਗਿਆ ਅਤੇ ਪੈਡ ਬੰਨ੍ਹ ਕੇ ਉਹ ਮੈਦਾਨ ’ਚ ਆ ਗਏ। ਬਲੈਕਵੁਡ ਨੇ ਆਪਣੀ ਟੀਮ ਲਈ 38 ਦੌੜਾਂ ਦੀ ਪਾਰੀ ਖੇਡੀ। ਇਸ ਦੇ ਬਾਅਦ ਵੀ ਬਾਕੀ ਬਚੇ ਬੱਲੇਬਾਜ਼ਾਂ ਨੇ ਬੱਲੇਬਾਜ਼ੀ ਕੀਤੀ ਅਤੇ ਕੁਲ ਮਿਲਾ ਕੇ 12 ਖਿਡਾਰੀ ਵੈਸਟਇੰਡੀਜ਼ ਵੱਲੋਂ ਮੈਦਾਨ ’ਤੇ ਉਤਰੇ।
ਕੀ ਕਹਿੰਦਾ ਹੈ ਨਿਯਮ
ਇੰਟਰਨੈਸ਼ਨਲ ਕ੍ਰਿਕਟ ਕਾਊਂਸਲ ਭਾਵ ਆਈ. ਸੀ. ਸੀ. ਨੇ ਹਾਲ ਹੀ ’ਚ ਕੌਮਾਂਤਰੀ ਕ੍ਰਿਕਟ ’ਚ ਇਸ ਨਿਯਮ ਨੂੰ ਲਾਗੂ ਕੀਤਾ ਹੈ ਕਿ ਜੇਕਰ ਸਿਰ ਜਾਂ ਇਸ ਦੇ ਆਸਪਾਸ ਗੇਂਦ ਲਗਦੀ ਹੈ ਅਤੇ ਖਿਡਾਰੀ ਨੂੰ ਬੇਚੈਨੀ ਜਾਂ ਬੇਹੋਸ਼ੀ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਹ ਬਾਕੀ ਮੈਚ ਲਈ 12ਵੇਂ ਖਿਡਾਰੀ ਨੂੰ ਖਿਡਾ ਸਕਦੇ ਹਨ। ਨਿਯਮ ਦੇ ਮੁਤਾਬਕ, ਖਿਡਾਰੀ ਉਸੇ ਸ਼ੈਲੀ (ਬੱਲੇਬਾਜ਼ੀ ਦੀ ਜਗ੍ਹਾ ਬੱਲੇਬਾਜ਼, ਗੇਂਦਬਾਜ਼ੀ ਦੀ ਜਗ੍ਹਾ ਗੇਂਦਬਾਜ਼) ਦਾ ਹੋਣਾ ਚਾਹੀਦਾ ਜੋ ਸੱਟ ਦਾ ਸ਼ਿਕਾਰ ਹੋਇਆ ਹੋਵੇ।
B'day Spcl : 29 ਦੇ ਹੋਏ ਮੁਹੰਮਦ ਸ਼ਮੀ ਪਰ ਸਿਰ ’ਤੇ ਲਟਕ ਰਹੀ ਹੈ ਗ੍ਰਿਫਤਾਰੀ ਦੀ ਤਲਵਾਰ
NEXT STORY