ਸਪੋਰਟਸ ਡੈਸਕ— ਭਾਰਤ-ਵੈਸਟਇੰਡੀਜ਼ ਵਿਚਾਲੇ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਐਤਵਾਰ ਨੂੰ ਪੋਰਟ ਆਫ ਸਪੇਨ (ਤ੍ਰਿਨਿਦਾਦ) 'ਚ ਖੇਡਿਆ ਜਾਵੇਗਾ। ਪਹਿਲਾ ਮੈਚ ਗੁਆਨਾ 'ਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਮੈਦਾਨ 'ਤੇ ਭਾਰਤੀ ਟੀਮ ਵੈਸਟਇੰਡੀਜ਼ ਦੇ ਖਿਲਾਫ 13 ਸਾਲਾਂ ਤੋਂ ਨਹੀਂ ਹਾਰੀ ਹੈ। ਉਸ ਨੂੰ ਪਿਛਲੀ ਵਾਰ 28 ਮਈ 2006 ਨੂੰ ਹਾਰ ਦਾ ਸਾਹਮਣਾ ਕਰਨ ਪਿਆ ਸੀ। ਇਸ ਤੋਂ ਬਾਅਦ ਦੋਹਾਂ ਟੀਮਾਂ ਵਿਚਾਲੇ ਇੱਥੇ 5 ਮੁਕਾਬਲੇ ਖੇਡੇ ਗਏ। ਇਨ੍ਹਾਂ 'ਚੋਂ 4 ਭਾਰਤ ਜਿੱਤਿਆ। ਇਕ ਮੈਚ 'ਚ ਨਤੀਜਾ ਨਹੀਂ ਨਿਕਲਿਆ।

ਭਾਰਤ ਨੂੰ ਪੋਰਟ ਆਫ ਸਪੇਨ 'ਚ ਹੀ ਵਰਲਡ ਕੱਪ ਇਤਿਹਾਸ ਦੀ ਸਭ ਤੋਂ ਖਰਾਬ ਹਾਰ 'ਚੋਂ ਇਕ ਮਿਲੀ ਸੀ। ਉਸ ਨੂੰ 2007 'ਚ ਬੰਗਲਾਦੇਸ਼ ਨੇ 5 ਵਿਕਟਾਂ ਨਾਲ ਹਰਾ ਦਿੱਤਾ ਸੀ। ਇਸ ਤੋਂ ਬਾਅਦ ਟੀਮ ਇੰਡੀਆ ਗਰੁੱਪ ਸਟੇਜ ਤੋਂ ਬਾਹਰ ਹੋ ਗਈ ਸੀ। ਇਸ ਮੈਦਾਨ 'ਤੇ ਭਾਰਤੀ ਟੀਮ ਪਿਛਲੀ ਵਾਰ 2007 ਵਰਲਡ ਕੱਪ 'ਚ ਸ਼੍ਰੀਲੰਕਾ ਦੇ ਖਿਲਾਫ ਹਾਰੀ ਸੀ। ਭਾਰਤੀ ਟੀਮ ਵੈਸਟਇੰਡੀਜ਼ ਦੇ ਖਿਲਾਫ ਪਿਛਲੇ ਤਿੰਨ ਮੁਕਾਬਲਿਆਂ 'ਚ ਜਿੱਤੀ ਹੈ। ਉਸ ਨੂੰ ਪਿਛਲੀ ਵਾਰ 27 ਅਕਤੂਬਰ 2018 ਨੂੰ ਪੁਣੇ 'ਚ ਜਿੱਤ ਮਿਲੀ ਸੀ।

ਪੋਰਟ ਆਫ ਸਪੇਨ 'ਚ ਦੋਵੇਂ ਟੀਮਾਂ 2 ਸਾਲ ਬਾਅਦ ਆਹਮੋ-ਸਾਹਮਣੇ
ਪੋਰਟ ਆਫ ਸਪੇਨ 'ਚ ਦੋਵੇਂ ਟੀਮਾਂ 2017 ਦੇ ਬਾਅਦ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਦਾਨ 'ਚ ਅਜੇ ਤਕ 67 ਵਨ-ਡੇ ਮੈਚ ਹੋਏ ਹਨ। ਇਨ੍ਹਾਂ 'ਚੋਂ 29 ਵਾਰ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ। ਰਨ ਚੇਜ਼ ਕਰਨ ਵਾਲੀ ਟੀਮ 33 ਵਾਰ ਸਫਲ ਰਹੀ। ਦੋਹਾਂ ਟੀਮਾਂ ਵਿਚਾਲੇ ਅਜੇ ਤਕ ਕੁਲ 128 ਮੈਚ ਖੇਡੇ ਗਏ। ਇਨ੍ਹਾਂ 'ਚੋਂ ਵੈਸਟਇੰਡੀਜ਼ 62 ਅਤੇ ਭਾਰਤ 60 'ਚ ਜਿੱਤ ਦਰਜ ਕਰ ਸਕਿਆ 2 ਮੈਚ ਟਾਈ ਰਹੇ। 4 ਮੁਕਾਬਲਿਆਂ 'ਚ ਨਤੀਜਾ ਨਹੀਂ ਨਿਕਲਿਆ।
ਫੁੱਟਬਾਲਰ ਸਾਂਚੇਜ 'ਤੇ ਪੱਤਰਕਾਰ ਦਾ ਖੁਲਾਸਾ, ਫੋਨ ਕਰਕੇ ਕਰਦਾ ਸੀ ਪ੍ਰੇਸ਼ਾਨ
NEXT STORY