ਨਵੀਂ ਦਿੱਲੀ : ਭਾਰਤੀ ਫੁੱਟਬਾਲ ਟੀਮ ਥਾਈਲੈਂਡ ਦੇ ਬੁਰਿਰਾਮ ਵਿਚ 47ਵੇਂ ਕਿੰਗਜ਼ ਕੱਪ ਫੁੱਟਬਾਲ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿਚ 5 ਜੂਨ ਨੂੰ ਕੈਰੇਬੀਆਈ ਦੇਸ਼ ਕੁਰਾਕਾਓ ਨਾਲ ਭਿੜੇਗੀ। ਥਾਈਲੈਂਡ ਫੁੱਟਬਾਲ ਸੰਘ ਨੇ ਬੁੱਧਵਾਰ ਨੂੰ 4 ਟੀਮਾਂ ਦੇ ਇਸ ਟੂਰਨਾਮੈਂਟ ਦਾ ਪ੍ਰੋਗਰਾਮ ਜਾਰੀ ਕੀਤਾ ਜਿਸ ਵਿਚ 5 ਜੂਨ ਨੂੰ ਮੇਜ਼ਬਾਨ ਟੀਮ ਦਾ ਸਾਹਮਣਾ ਵੀਅਤਨਾਮ ਨਾਲ ਹੋਵੇਗਾ। ਇਨ੍ਹਾਂ ਮੈਚਾਂ ਵਿਚ ਜੇਤੂ ਟੀਮਾਂ 8 ਜੂਨ ਨੂੰ ਫਾਈਨਲ ਵਿਚ ਖੇਡਣਗੀਆਂ ਅਤੇ ਇਸੇ ਦਿਨ ਤੀਜੇ ਨੰਬਰ ਦਾ ਪਲੇਅ ਆਫ ਮੁਕਾਬਲਾ ਹੋਵੇਗਾ। ਸਾਰੇ ਮੈਚ ਬੁਰਿਰਾਮ ਦੇ ਚਾਂਗ ਐਰੇਨਾ ਸਟੇਡੀਅਮ ਵਿਚ ਖੇਡੇ ਜਾਣਗੇ। ਅਪ੍ਰੈਲ ਦੀ ਫੀਫਾ ਰੈਂਕਿੰਗ ਮੁਤਾਬਕ ਭਾਰਤ ਦੁਨੀਆ ਦੀ 101ਵੀਂ ਜਦਕਿ ਥਾਈਲੈਂਡ 114ਵੀਂ ਟੀਮ ਹੈ। ਵੀਅਤਨਾਮ ਦੀ ਰੈਂਕਿੰਗ 98 ਜਦਕਿ ਕੁਰਾਕਾਓ ਦੀ 82 ਹੈ। ਕਿੰਗਜ਼ ਕੱਪ ਫੀਫਾ ਵੱਲੋਂ ਮਨਜ਼ੂਰ ਅੰਤਰਰਾਸ਼ਟਰੀ 'ਏ' ਟੂਰਨਾਮੈਂਟ ਹੈ ਜਿਸਦਾ ਆਯੋਜਨ ਥਾਈਲੈਂਡ ਫੁੱਟਬਾਲ ਸੰਘ 1968 ਤੋਂ ਕਰ ਰਿਹਾ ਹੈ ਅਤੇ ਇਸ ਪ੍ਰਤੀਯੋਗਿਤਾ ਦੇ ਨਤੀਜੇ ਰੈਂਕਿੰਗ ਦੀ ਗਣਨਾ ਵਿਚ ਇਸਤੇਮਾਲ ਕੀਤੇ ਜਾਂਦੇ ਹਨ। ਭਾਰਤ ਪਿਛਲੀ ਵਾਰ 1977 ਵਿਚ ਕਿੰਗਜ਼ ਕੱਪ ਵਿਚ ਖੇਡਿਆ ਸੀ।
ਬੋਲਟ ਨੇ ਹੈਦਰਾਬਾਦ ਖਿਲਾਫ ਮੈਚ ਤੋਂ ਪਹਿਲਾਂ ਦਿੱਤਾ ਬਿਆਨ, ਕਿਹਾ- ਤਿਆਰ ਹੈ ਟੀਮ
NEXT STORY