ਆਕਲੈਂਡ : ਨਿਊਜ਼ੀਲੈਂਡ ਦੀ ਮਹਿਲਾ ਫੁੱਟਬਾਲ ਟੀਮ ਨੇ ਓਸ਼ੀਆਨਾ ਫੈਡਰੇਸ਼ਨ ਕੁਆਲੀਫਾਈੰਗ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਪੂਆ ਨਿਊ ਗਿਨੀ (PNG) ਨੂੰ 1-0 ਨਾਲ ਹਰਾ ਕੇ ਅਗਲੇ ਮਹੀਨੇ ਬ੍ਰਾਜ਼ੀਲ ਵਿੱਚ ਹੋਣ ਵਾਲੇ ਮਹਿਲਾ ਫੁੱਟਬਾਲ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ।
ਕੇਟੀ ਕਿਚਿੰਗ ਨੇ ਦਾਗਿਆ ਫੈਸਲਾਕੁੰਨ ਗੋਲ
ਬੁੱਧਵਾਰ ਨੂੰ ਆਕਲੈਂਡ ਵਿੱਚ ਖੇਡੇ ਗਏ ਇਸ ਅਹਿਮ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਸ਼ੁਰੂ ਤੋਂ ਹੀ ਦਬਾਅ ਬਣਾਈ ਰੱਖਿਆ। ਮੈਚ ਦਾ ਇੱਕੋ-ਇੱਕ ਅਤੇ ਜੇਤੂ ਗੋਲ 55ਵੇਂ ਮਿੰਟ ਵਿੱਚ ਸੈਂਡਰਲੈਂਡ ਦੀ ਮਿਡਫੀਲਡਰ ਕੇਟੀ ਕਿਚਿੰਗ ਨੇ ਕੀਤਾ। ਇਸ ਜਿੱਤ ਦੇ ਨਾਲ ਹੀ ਨਿਊਜ਼ੀਲੈਂਡ ਨੇ ਸੱਤਵੀਂ ਵਾਰ ਮਹਿਲਾ ਵਿਸ਼ਵ ਕੱਪ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਹਾਲਾਂਕਿ ਮੈਚ ਦੌਰਾਨ ਨਿਊਜ਼ੀਲੈਂਡ ਨੇ ਗੋਲ ਕਰਨ ਦੇ ਕਈ ਸੁਨਹਿਰੀ ਮੌਕੇ ਗੁਆ ਦਿੱਤੇ ਸਨ, ਪਰ ਦੂਜੇ ਹਾਫ ਵਿੱਚ ਕਿਚਿੰਗ ਦੇ ਗੋਲ ਨੇ ਟੀਮ ਦੀ ਜਿੱਤ ਯਕੀਨੀ ਬਣਾ ਦਿੱਤੀ।
ਪਾਪੂਆ ਨਿਊ ਗਿਨੀ ਕੋਲ ਅਜੇ ਵੀ ਹੈ ਮੌਕਾ
ਇਸ ਹਾਰ ਦੇ ਬਾਵਜੂਦ ਪਾਪੂਆ ਨਿਊ ਗਿਨੀ ਦਾ ਸਫ਼ਰ ਅਜੇ ਖ਼ਤਮ ਨਹੀਂ ਹੋਇਆ ਹੈ। ਟੀਮ ਕੋਲ ਨਵੰਬਰ ਜਾਂ ਦਸੰਬਰ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਵਿੰਡੋ ਦੌਰਾਨ ਅੰਤਰ-ਮਹਾਂਦੀਪੀ ਪਲੇ-ਆਫ ਰਾਹੀਂ ਵਿਸ਼ਵ ਕੱਪ ਵਿੱਚ ਜਗ੍ਹਾ ਬਣਾਉਣ ਦਾ ਇੱਕ ਹੋਰ ਮੌਕਾ ਹੋਵੇਗਾ।
ਕੀ ਗ੍ਰੀਨ ਨੂੰ ਡਰਾਪ ਕਰਨਾ ਆਪਸ਼ਨ ਹੈ, KKR ਕੋਲ ਸੋਚਣ ਲਈ ਸਿਰਫ 48 ਘੰਟੇ : ਫਿੰਚ
NEXT STORY