ਰੀਓ ਡੀ ਜੇਨੇਰੀਓ– ਨੈਸ਼ਨਲ ਟੀਮ ਦੇ ਅਸਿਸਟੈਂਟ ਕੋਚ ਡੇਵਿਡ ਐਂਸੇਲੋਟੀ ਦੇ ਮੁਤਾਬਕ, ਨੇਮਾਰ ਆਪਣੀ ਫਿਟਨੈੱਸ ਨੂੰ ਲੈ ਕੇ ਚੱਲ ਰਹੀਆਂ ਚਿੰਤਾਵਾਂ ਦੇ ਬਾਵਜੂਦ 2026 ਫੀਫਾ ਵਿਸ਼ਵ ਕੱਪ ਲਈ ਬ੍ਰਾਜ਼ੀਲ ਦੀ ਟੀਮ ਦਾ ਹਿੱਸਾ ਹੋ ਸਕਦਾ ਹੈ। ਨੇਮਾਰ, ਬ੍ਰਾਜ਼ੀਲ ਲਈ 128 ਕੌਮਾਂਤਰੀ ਮੈਚਾਂ ’ਚ 79 ਗੋਲਾਂ ਦੇ ਨਾਲ ਹੁਣ ਤੱਕ ਦਾ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਹੈ। ਦਸੰਬਰ ’ਚ ਆਪਣੇ ਖੱਬੇ ਗੋਡੇ ਦੀ ਆਰਥੋਸਕੋਪਿਕ ਸਰਜਰੀ ਤੋਂ ਬਾਅਦ ਇਸ ਸਾਲ ਸੈਂਟੋਸ ਲਈ ਸਿਰਫ 6 ਮੈਚ ਖੇਡੇ ਹਨ।
ਅਕਤੂਬਰ 2023 ’ਚ ਉਰੂਗਵੇ ਵਿਰੁੱਧ ਵਿਸ਼ਵ ਕੱਪ ਕੁਆਲੀਫਾਇੰਗ ’ਚ ਐਂਟੀਰੀਅਰ ਕਰੂਸੀਏਟ ਲਿਗਾਮੈਂਟ ਫਟਣ ਤੋਂ ਬਾਅਦ ਤੋਂ ਉਹ ਬ੍ਰਾਜ਼ੀਲ ਲਈ ਨਹੀਂ ਖੇਡਿਆ ਹੈ। ਇਸ ਸੱਟ ਦੀ ਵਜ੍ਹਾ ਨਾਲ ਉਹ ਇਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਬਾਹਰ ਰਿਹਾ ਪਰ ਬ੍ਰਾਜ਼ੀਲ ਦੇ ਹੈੱਡ ਕੋਚ ਕਾਰਲੋ ਦੇ ਬੇਟੇ ਡੇਵਿਡ ਨੇ ਕਿਹਾ ਕਿ 34 ਸਾਲਾ ਨੇਮਾਰ ਕੋਲ 11 ਜੂਨ ਨੂੰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋਣ ਦਾ ਸਮਾਂ ਹੈ।
ਡੇਵਿਡ ਨੇ ਕਿਹਾ, ‘‘ਬੇਸ਼ੱਕ, ਉਹ ਨੈਸ਼ਨਲ ਟੀਮ ਦਾ ਟਾਪ ਸਕੋਰਰ ਹੈ ਤੇ ਉਸ ਕੋਲ ਮੌਕਾ ਹੈ। ਉਸ ਕੋਲ ਆਪਣਾ ਬੈਸਟ ਕਰਨ ਤੇ ਲਿਸਟ ’ਚ ਆਉਣ ਦੀ ਕੋਸ਼ਿਸ਼ ਕਰਨ ਦਾ ਸਮਾਂ ਹੈ।’’
ਡੇਵਿਡ ਨੇ ਕਿਹਾ ਕਿ ਬ੍ਰਾਜ਼ੀਲ ਦੀ ਵਿਸ਼ਵ ਕੱਪ ਟੀਮ ਦਾ ਐਲਾਨ ਸ਼ਾਇਦ 18 ਮਈ ਨੂੰ ਕੀਤਾ ਜਾਵੇਗਾ, ਜਿਹੜਾ ਫੀਫਾ ਦੀ ਆਫੀਸ਼ੀਅਲ ਡੈੱਡਲਾਈਨ ਤੋਂ ਲੱਗਭਗ ਦੋ ਹਫਤੇ ਪਹਿਲਾਂ ਹੈ। ਇਸ ਨਾਲ ਨੇਮਾਰ ਨੂੰ ਬ੍ਰਾਜ਼ੀਲ ਦੇ ਕੋਚਿੰਗ ਸਟਾਫ ਨੂੰ ਇਹ ਸਮਝਾਉਣ ਲਈ 11 ਕਲੱਬ ਗੇਮ ਮਿਲਣਗੇ ਕਿ ਉਹ ਯੂਨਾਈਟਿਡ ਸਟੇਟਸ, ਮੈਕਸੀਕੋ ਤੇ ਕੈਨੇਡਾ ’ਚ ਹੋਣ ਵਾਲੇ ਟੂਰਨਾਮੈਂਟ ਲਈ ਤਿਆਰ ਹੈ।
ਬ੍ਰਾਜ਼ੀਲ ਆਪਣੀ ਵਿਸ਼ਵ ਕੱਪ ਮੁਹਿੰਮ 13 ਜੂਨ ਨੂੰ ਮੋਰੱਕੋ ਵਿਰੁੱਧ ਸ਼ੁਰੂ ਕਰੇਗਾ, ਜਿਸ ਤੋਂ ਬਾਅਦ 19 ਜੂਨ ਨੂੰ ਹੈਤੀ ਤੇ 24 ਜੂਨ ਨੂੰ ਗਰੁੱਪ-ਸੀ ’ਚ ਸਕਾਟਲੈਂਡ ਦਾ ਸਾਹਮਣਾ ਕਰੇਗਾ।
ਸੰਜੂ ਸੈਮਸਨ ਦੇ ਤੂਫ਼ਾਨੀ ਸੈਂਕੜੇ ਨੇ ਚੇਨਈ ਨੂੰ ਦਿਵਾਈ ਪਹਿਲੀ ਜਿੱਤ, ਦਿੱਲੀ ਨੂੰ 23 ਦੌੜਾਂ ਨਾਲ ਹਰਾਇਆ
NEXT STORY