ਨਵੀਂ ਦਿੱਲੀ– ਐਲਜੇਡ ਪ੍ਰਮੋਸ਼ਨ ਆਪਣੇ ‘ਅਨਲੀਸ਼ਡ ਇੰਡੀਆ’ ਫਾਈਟ ਨਾਈਟ ਦੇ ਰਾਹੀਂ ਇਕ ਮਈ ਨੂੰ ਪਹਿਲੀ ਵਾਰ ਭਾਰਤ ਵਿਚ ਪੇਸ਼ੇਵਰ ਮੁੱਕੇਬਾਜ਼ੀ ਦੀ ਤਾਕਤ ਨੂੰ ਪੇਸ਼ ਕਰਨ ਜਾ ਰਿਹਾ ਹੈ। ਇਹ ਫਾਈਟ ਜਲੰਧਰ ਵਿਚ ਹੋਵੇਗੀ। ਪੇਸ਼ੇਵਰ ਮੁੱਕੇਬਾਜ਼ੀ ਨੇ ਦੁਨੀਆ ਭਰ ਵਿਚ ਲੋਕਾਂ ਦਾ ਦਿਲ ਜਿੱਤਿਆ ਹੈ ਪਰ ਇਹ ਅਜੇ ਤਕ ਭਾਰਤ ਵਿਚ ਆਪਣੀ ਪੈਠ ਨਹੀਂ ਜਮਾ ਸਕਿਆ ਹੈ। ਆਪਣੇ ਇਸ ਮਕਸਦ ਨੂੰ ਪੂਰਾ ਕਰਨ ਦੇ ਨਾਲ-ਨਾਲ ਭਾਰਤੀ ਮੁੱਕੇਬਾਜ਼ਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਵਿਚ ਰੌਣਕ ਲਿਆਉਣ ਦਾ ਮੌਕਾ ਦੇਣ ਲਈ ਪਰਮ ਗੋਰਾਯਾ ਨੇ ਭਾਰਤ ਵਿਚ ਪਹਿਲੀ ਵਾਰ ਫਲਾਂਡ ਫਾਈਟ ਨਾਈਟਸ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ।
ਇਹ ਖ਼ਬਰ ਪੜ੍ਹੋ- ਬਿਹਾਰ 'ਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ : 9 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, 4 ਔਰਤਾਂ ਨੂੰ ਉਮਰਕੈਦ
‘ਅਨਲੀਸ਼ਡ ਇੰਡੀਆ’ ਭਾਰਤੀ ਮੁੱਕੇਬਾਜ਼ੀ ਕਮਿਸ਼ਨ (ਆਈ. ਬੀ. ਸੀ.) ਵਲੋਂ ਮਾਨਤਾ ਪ੍ਰਾਪਤ ਈਵੈਂਟ ਹੈ। ਗੋਰਾਯਾ ਅਮਰੀਕਾ ਵਿਚ ਹੋਣ ਵਾਲੀ ਬਾਕਸਿੰਗ ਦੇ ਫਾਰਮੈੱਟ ਦੇ ਆਧਾਰ ’ਤੇ ਬਦਲਾਅ ਲਿਆਉਣਾ ਚਾਹੁੰਦਾ ਹੈ ਤੇ ਉਸਦਾ ਮਕਸਦ ਭਾਰਤੀ ਪੇਸ਼ੇਵਰ ਮੁੱਕੇਬਾਜ਼ਾਂ ਦੀ ਜ਼ਿੰਦਗੀ ਵਿਚ ਬਦਲਾ ਲਿਆਉਣਾ ਹੈ। ਗੋਰਾਯਾ ਇਕ ਦੂਜੀ ਪੀੜ੍ਹੀ ਦਾ ਬ੍ਰਿਟਿਸ਼ ਭਾਰਤੀ ਹੈ।
ਇਹ ਖ਼ਬਰ ਪੜ੍ਹੋ- 18 ਸਾਲ ਨਹੀਂ, ਗ੍ਰੈਜੂਏਟ ਹੋਣ ਤੱਕ ਕਰਨਾ ਹੋਵੇਗਾ 'ਬੇਟੇ ਦਾ ਪਾਲਨ ਪੋਸ਼ਣ' : ਸੁਪਰੀਮ ਕੋਰਟ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਗੇਂਦ ਦੇਖੋ ਤੇ ਸ਼ਾਟ ਲਗਾਓ, ਇਹ ਮੇਰੀ ਖਾਸੀਅਤ : ਪੰਤ
NEXT STORY