ਨਵੀਂ ਦਿੱਲੀ— ਘੱਟ ਹੀ ਹੁੰਦਾ ਹੈ ਕਿ ਟੀਮ ਵਿਸ਼ਵ ਕੱਪ 'ਚ ਅਜੇਤੂ ਰਹੇ ਅਤੇ ਅਜਿਹਾ ਹੀ ਕੁਝ ਇੰਗਲੈਂਡ ਵਿਰੁੱਧ ਭਾਰਤ ਨਾਲ ਹੋਇਆ। ਇਹ ਝਟਕਾ ਨੀਂਦ ਤੋਂ ਜਾਗਣ ਦੀ ਤਰ੍ਹਾਂ ਹੈ ਅਤੇ ਭਾਰਤ ਜੋ ਹੁਣ ਤਕ ਹਾਰਿਆ ਨਹੀਂ ਸੀ ਅਤੇ ਸ਼ਾਨਦਾਰ ਫਾਰਮ 'ਚ ਸੀ, ਯਕੀਨਨ ਇਸ ਹਾਰ ਤੋਂ ਸਬਕ ਸਿੱਖੇਗਾ ਅਤੇ ਮਜ਼ਬੂਤੀ ਨਾਲ ਵਾਪਸੀ ਕਰੇਗਾ। ਇੰਗਲੈਂਡ ਵਿਰੁੱਧ ਇਹ ਮੁਕਾਬਲਾ ਕਾਫੀ ਅਰਥ ਰੱਖਦਾ ਹੈ ਅਤੇ ਉਹ ਉਸੇ ਪੱਧਰ ਦੇ ਅਨੁਸਾਰ ਖੇਡੇ, ਜੋ ਉਨ੍ਹਾਂ ਨੇ ਪਿਛਲੇ ਕੁਝ ਸਾਲਾਂ 'ਚ ਆਪਣੇ ਲਈ ਤੈਅ ਕੀਤਾ ਸੀ। ਇੰਗਲੈਂਡ ਲਈ ਜੇਸਨ ਰਾਏ ਦੀ ਵਾਪਸੀ ਸਭ ਤੋਂ ਫਾਇਦੇਮੰਦ ਰਹੀ। ਰਾਏ ਅਤੇ ਜਾਨੀ ਬੇਅਰਸਟੋ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਮੈਚ ਨੂੰ ਭਾਰਤ ਤੋਂ ਦੂਰ ਲੈ ਗਏ। ਦੋਵਾਂ ਨੇ ਬੁਮਰਾਹ ਅਤੇ ਸ਼ੰਮੀ ਵਿਰੁੱਧ ਸਾਕਾਰਾਤਮਕ ਖੇਡ ਖੇਡੀ ਅਤੇ ਪਹਿਲੇ 10 ਓਵਰਾਂ 'ਚ ਭਾਰਤ ਦੇ ਸਫਲਤਾ ਤੋਂ ਵਾਂਝੇ ਰਹਿਣ ਤੋਂ ਬਾਅਦ ਉਨ੍ਹਾਂ ਨੇ ਸਪਿਨਰਾਂ 'ਤੇ ਦਬਾਅ ਬਣਾਇਆ। ਦੂਜੇ ਪਾਸੇ ਭਾਰਤ ਨੂੰ ਇਸ ਅਸਫਲਤਾ ਤੋਂ ਪਿੱਛਾ ਛੁਡਾਉਣਾ ਹੋਵੇਗਾ। ਵਿਸ਼ਵ ਕੱਪ 'ਚ ਉਨ੍ਹਾਂ ਨੂੰ ਪਹਿਲੀ ਵਾਰ ਗੇਂਦਬਾਜ਼ੀ ਕਰਨ ਲਈ ਕਿਹਾ ਗਿਆ ਸੀ ਅਤੇ ਇਸ ਚੁਣੌਤੀ ਦਾ ਉਨ੍ਹਾਂ ਨੇ ਪਹਿਲਾਂ ਸਾਹਮਣਾ ਨਹੀਂ ਕੀਤਾ ਸੀ। ਉਹ ਇਸ 'ਚ ਅਸਫਲ ਰਹੇ ਅਤੇ ਇਸ ਨਾਲ ਉਨ੍ਹਾਂ ਨੂੰ ਆਪਣੀ ਰਣਨੀਤੀ 'ਤੇ ਦੁਬਾਰਾ ਨਜ਼ਰ ਮਾਰਨ 'ਚ ਮਦਦ ਮਿਲੇਗੀ।
ਸ਼ਤਰੰਜ : ਅਭਿਜੀਤ ਦੀਆਂ ਨਜ਼ਰਾਂ 5ਵੇਂ ਖਿਤਾਬ 'ਤੇ
NEXT STORY