ਲਖਨਊ- ਦੱਖਣੀ ਅਫਰੀਕਾ ਮਹਿਲਾ ਟੀਮ ਨੇ ਲਿਜੇਲ ਲੀ (70) ਅਤੇ ਲੌਰਾ ਵੋਲਵਾਰਟ (ਅਜੇਤੂ 53) ਦੇ ਅਰਧ ਸੈਂਕੜਿਆਂ ਦੀ ਬਦੌਲਤ ਐਤਵਾਰ ਨੂੰ ਇੱਥੇ ਦੂਜੇ ਟੀ-20 ਅੰਤਰਰਾਸ਼ਟਰੀ ਰੋਮਾਂਚਕ ਮੁਕਾਬਲੇ 'ਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਤਰ੍ਹਾਂ ਨਾਲ ਭਾਰਤ ਨੇ ਵਨ ਡੇ ਸੀਰੀਜ਼ 1-4 ਨਾਲ ਹਾਰਨ ਤੋਂ ਬਾਅਦ ਟੀ-20 ਸੀਰੀਜ਼ 'ਚ ਵਾਪਸੀ ਦਾ ਮੌਕਾ ਵੀ ਗੁਆ ਦਿੱਤਾ।
ਇਹ ਖ਼ਬਰ ਪੜ੍ਹੋ- ਰੋਨਾਲਡੋ ਫਿਰ 'ਸਿਰੀ -ਏ ਦੇ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ' ਚੁਣਿਆ ਗਿਆ
ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ ਦੀਆਂ 47 ਦੌੜਾਂ ਦੀ ਪਾਰੀ ਨਾਲ ਮੰਚ ਤਿਆਰ ਕਰਨ ਤੋਂ ਬਾਅਦ ਰਿਚਾ ਘੋਸ਼ ਨੇ ਅੰਤ 'ਚ 26 ਗੇਂਦਾਂ 'ਚ 44 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਭਾਰਤ ਦਾ ਚਾਰ ਵਿਕਟਾਂ 'ਤੇ 158 ਦੌੜਾਂ ਦਾ ਸਕੋਰ ਖੜ੍ਹ ਕੀਤਾ। ਦੱਖਣੀ ਅਫਰੀਕਾ ਨੇ ਆਖਰੀ ਚਾਰ ਓਵਰਾਂ ਦੇ ਰੋਮਾਂਚ 'ਚ ਭਾਰਤੀ ਗੇਂਦਬਾਜ਼ਾਂ ਦੇ ਦਬਾਅ ਤੋਂ ਉੱਭਰਦੇ ਹੋਏ ਆਖਰੀ ਗੇਂਦ 'ਚ ਜਿੱਤ ਹਾਸਲ ਕੀਤੀ। ਦੱਖਣੀ ਅਫਰੀਕਾ ਨੇ ਲੀ ਦੇ ਅਰਧ ਸੈਂਕੜੇ ਦੀ ਬਦੌਲਤ ਵਧੀਆ ਸ਼ੁਰੂਆਤ ਕੀਤੀ, ਜਿਸ ਨੇ 45 ਗੇਂਦਾਂ 'ਚ 11 ਚੌਕੇ ਤੇ ਇਕ ਛੱਕਾ ਲਗਾ ਕੇ 70 ਦੌੜਾਂ ਬਣਾਈਆਂ। ਟੀ-20 ਸੀਰੀਜ਼ ਦਾ ਆਖਰੀ ਮੈਚ 23 ਮਾਰਚ ਨੂੰ ਖੇਡਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਇੰਗਲੈਂਡ ਨੇ ਭਾਰਤ ਵਿਰੁੱਧ ਵਨ ਡੇ ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਡੇਵਿਡ ਮਲਾਨ ਟੀ-20 'ਚ ਸਭ ਤੋਂ ਤੇਜ਼ ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼
NEXT STORY