ਭੁਵਨੇਸ਼ਵਰ (ਨਿਕਲੇਸ਼ ਜੈਨ)— ਭਾਰਤ-ਚੀਨ ਦੀਆਂ ਸ਼ਤਰੰਜ ਟੀਮਾਂ ਵਿਚਾਲੇ ਖੇਡੀ ਗਈ ਤੀਜੀ ਸਾਲਾਨਾ ਭਾਰਤ-ਚੀਨ ਸ਼ਤਰੰਜ ਸਮਿਟ ਸੀਰੀਜ਼ ਨੂੰ ਭਾਰਤ ਨੇ ਪਹਿਲੀ ਵਾਰ ਆਪਣੇ ਨਾਂ ਕਰ ਲਿਆ। ਪਹਿਲਾਂ ਦੋਵੇਂ ਸਮਿਟ ਚੀਨ ਨੇ ਆਪਣੇ ਨਾਂ ਕੀਤੀਆਂ ਸਨ।
ਭਾਰਤ ਤੇ ਚੀਨ ਵਿਚਾਲੇ ਕੁਲ 8 ਮੁਕਾਬਲੇ ਖੇਡੇ ਗਏ, ਜਿਨ੍ਹਾਂ ਵਿਚੋਂ ਚੀਨ ਨੇ 7 ਮੈਚ ਅੰਕ ਜਦਕਿ ਭਾਰਤ ਨੇ 9 ਮੈਚ ਅੰਕ ਬਣਾਏ। ਭਾਰਤ ਤੇ ਚੀਨ ਵਿਚਾਲੇ 5 ਮੁਕਾਬਲੇ 2-2 ਨਾਲ ਡਰਾਅ ਰਹੇ ਤੇ 2 ਮੈਚਾਂ ਵਿਚ ਭਾਰਤ ਨੇ 2.5-1.5 ਨਾਲ ਜਿੱਤ ਦਰਜ ਕੀਤੀ ਜਦਕਿ ਇਕ ਮੈਚ ਵਿਚ ਚੀਨ ਨੇ 3.5-0.5ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ।
ਰਾਊਂਡ ਵਿਚ ਬਣਾਏ ਗਏ ਅੰਕਾਂ ਦੇ ਆਧਾਰ 'ਤੇ ਤਾਂ ਚੀਨ ਅੱਗੇ ਰਿਹਾ ਪਰ 1 ਮੈਚ ਵਿਚ ਵੱਡੀ ਜਿੱਤ ਦਰਜ ਕਰਨ ਦੀ ਵਜ੍ਹਾ ਨਾਲ ਭਾਰਤ ਜੇਤੂ ਬਣਿਆ। । 4 ਮੈਂਬਰੀ ਭਾਰਤੀ ਟੀਮ ਵਿਚ ਗ੍ਰੈਂਡਮਾਸਟਰ ਅਰਵਿੰਦ ਚਿਦਾਂਬਰਮ ਤੇ ਨਾਰਾਇਣ ਸ਼੍ਰੀਨਾਥ ਨੇ 4.5 ਅੰਕ ਬਣਾਏ, ਆਰੀਅਨ ਚੋਪੜਾ ਨੇ 3.5 ਅੰਕ ਤੇ ਮੁਰਲੀ ਕਾਰਤੀਕੇਅਨ ਨੇ ਕੁਲ 3 ਅੰਕਾਂ ਦਾ ਯੋਗਦਾਨ ਦਿੱਤਾ।
ਵਿਰਾਟ ਦੇ ਰਨਰੇਟ ਦੀ ਮੁਰੀਦ ਹੋਈ ਮੁੰਬਈ ਪੁਲਸ, ਕਿਹਾ ਨਹੀਂ ਹੋਵੇਗਾ ਚਾਲਾਨ
NEXT STORY