ਨਵੀਂ ਦਿੱਲੀ : ਕੋਚ ਨੂੰ ਲੈ ਕੇ ਚੱਲ ਰਹੇ ਵਿਵਾਦ ਦੀ ਗਾਜ਼ ਤੀਰਅੰਦਾਜ਼ਾਂ 'ਤੇ ਡਿੱਗਣ ਜਾ ਰਹੀ ਹੈ। 5 ਮਈ ਤੋਂ ਚੀਨ ਵਿਚ ਸ਼ੁਰੂ ਹੋਣ ਜਾ ਰਹੇ ਤੀਰਅੰਦਾਜ਼ ਵਿਸ਼ਵ ਕੱਪ ਵਿਚ ਕੰਪਾਊਂਡ ਤੀਰਅੰਦਾਜ਼ ਬਿਨਾ ਕੋਚ ਦੇ ਜਾਣਗੇ। ਖੇਡ ਮੰਤਰਾਲੇ ਅਤੇ ਸਾਈ ਨੇ ਚੀਨ ਜਾ ਰਹੇ ਵਿਵਾਦਤ ਕੋਚ ਦਾ ਨਾਂ ਹਟਾ ਦਿੱਤਾ ਹੈ। ਉਸ ਦੀ ਜਗ੍ਹਾ ਜਿਸ ਕੋਚ ਨੂੰ ਸ਼ਾਮਲ ਕੀਤਾ ਗਿਆ ਹੈ ਉਸ ਦਾ ਵੀਜ਼ਾ ਨਹੀਂ ਲੱਗ ਸਕਿਆ ਹੈ। ਉੱਥੇ ਹੀ ਟੀਮ ਵਿਚ ਸ਼ਾਮਲ ਇਕ ਹੋਰ ਕੋਚ ਦਾ ਪਾਸਪੋਰਟ ਹੀ ਨਹੀਂ ਹੈ। ਅਜਿਹੇ 'ਚ ਕੰਪਾਊਂਡ ਤੀਰਅੰਦਾਜ਼ 3 ਮਈ ਨੂੰ ਬਿਨਾ ਕੋਚ ਦੇ ਰਵਾਨਾ ਹੋਣਗੇ। ਵਿਵਾਦ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਕੋਲੰਬੀਆ ਵਿਸ਼ਵ ਕੱਪ ਲਈ ਟੀਮ ਵਿਚ ਸ਼ਾਮਲ ਕੋਚ ਕੈਲਾਸ਼ ਦਾ ਨਾਂ ਮੰਤਰਾਲੇ ਨੇ ਹਟਾਉਣ ਲਈ ਕਿਹਾ। ਕੋਚ ਦਾ ਨਾਂ ਹਟਾਉਣ ਨਾਲ ਟੀਮ ਨੂੰ ਮੰਜ਼ੂਰੀ ਮਿਲਣ ਵਿਚ ਦੇਰੀ ਹੋਈ। ਇਸ ਤੋਂ ਬਾਅਦ ਟੀਮ ਨੂੰ ਏਅਰਲਾਈਂਸ ਨੇ ਫਲਾਈਟ 'ਚ ਨਹੀਂ ਚੜਨ ਦਿੱਤਾ।
ਦੂਜੇ ਵਿਸ਼ਵ ਕੱਪ ਲਈ ਜਦੋਂ ਟੀਮ ਦੀ ਚੋਣ ਹੋਈ ਤਾਂ ਕੈਲਾਸ਼ ਦਾ ਨਾਂ ਫਿਰ ਸ਼ਾਮਲ ਕਰ ਲਿਆ ਗਿਕੋਚ ਨੂੰ ਲੈ ਕੇ ਚੱਲ ਰਹੇ ਵਿਵਾਦ ਦੀ ਗਾਜ਼ ਤੀਰਅੰਦਾਜ਼ਾਂ 'ਤੇ ਡਿੱਗਣ ਜਾ ਰਹੀ ਹੈ। 5 ਮਈ ਤੋਂ ਚੀਨ ਵਿਚ ਸ਼ੁਰੂਆ। ਟੀਮ ਵਿਚ ਸ਼ਾਮਲ ਤੀਰਅੰਦਾਜ਼ਾਂ ਦੇ ਕੋਚ ਨੇ ਇਸ ਦੀ ਸ਼ਿਕਾਇਤ ਮੰਤਰਾਲੇ ਨੂੰ ਕੀਤੀ। ਇਸ ਤੋਂ ਬਾਅਦ ਸਾਈ ਨੇ ਉਸ ਦਾ ਨਾਂ ਟੀਮ ਤੋਂ ਹਟਾ ਦਿੱਤਾ ਅਤੇ ਟੀਟੋਮਸ ਸ਼ਰਮਾ ਦਾ ਨਾਂ ਸ਼ਾਮਲ ਕਰ ਲਿਆ। ਚੀਨੀ ਦੀ ਅੰਬੈਸੀ ਵਿਚ 5 ਮਈ ਤੱਕ ਛੁੱਟੀਆਂ ਹਨ ਜਿਸ ਕਾਰਨ ਨਵੇਂ ਕੋਚ ਦਾ ਵੀਜ਼ਾ ਨਹੀਂ ਲੱਗ ਸਕਿਆ ਹੈ। ਇਸ ਵਿਚਾਲੇ ਜੇਕਰ ਕੋਚ ਟੀਟੋਮਸ ਦਾ ਵੀਜ਼ਾ ਲੱਗ ਜਾਂਦਾ ਹੈ ਤਾਂ ਉਸ ਨੂੰ ਵੀ ਭੇਜ ਦਿੱਤਾ ਜਾਵੇਗਾ।
IPL 2019 : ਇਸ ਮਾਮਲੇ 'ਚ ਸਭ ਤੋਂ ਅੱਗੇ ਹਨ ਧੋਨੀ, ਖਤਰਨਾਕ ਰਸੇਲ ਵੀ ਨਹੀਂ ਨੇੜੇ
NEXT STORY