ਆਸਨ (ਕੋਰੀਆ)- ਤਾਈਪੇ ਓਪਨ ਦੀ ਚੈਂਪੀਅਨ ਤਨਵੀ ਸ਼ਰਮਾ ਅਤੇ ਪੂਰੀ ਤਰ੍ਹਾਂ ਨਾਲ ਫਿੱਟ ਹੋ ਕੇ ਪਰਤੇ ਕਿਦਾਂਬੀ ਸ਼੍ਰੀਕਾਂਤ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਕੋਰੀਆ ਮਾਸਟਰਜ਼ ਸੁਪਰ 300 ਬੈਡਮਿੰਟਨ ਟੂਰਨਾਮੈਂਟ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਪੰਜਾਬ ਦੀ 17 ਸਾਲਾ ਤਨਵੀ ਨੇ ਐਤਵਾਰ ਨੂੰ ਤਾਈਪੇ ਓਪਨ ਦੇ ਫਾਈਨਲ ’ਚ ਵੀਅਤਨਾਮ ਦੀ ਛੇਵਾਂ ਦਰਜਾ ਪ੍ਰਾਪਤ ਥੂਈ ਲਿੰਹ ਗੁਏਨ ਨੂੰ ਹਰਾ ਕੇ ਆਪਣਾ ਪਹਿਲਾ ਬੀ. ਡਬਲਯੂ. ਐੱਫ. ਵਰਲਡ ਟੂਰ ਖਿਤਾਬ ਜਿੱਤਿਆ। ਇਸ ਉਪਲੱਬਧੀ ਨੇ ਉਸ ਨੂੰ ਸੁਰਖੀਆਂ ’ਚ ਲਿਆ ਦਿੱਤਾ ਹੈ ਅਤੇ ਹੁਣ ਕੋਰੀਆ ਓਪਨ ’ਚ ਉਸ ਦੇ ਪ੍ਰਦਰਸ਼ਨ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ। ਉਹ ਮਹਿਲਾ ਸਿੰਗਲਜ਼ ’ਚ ਕੁਆਲੀਫਾਇਰ ਦੇ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਪੁਰਸ਼ ਸਿੰਗਲਜ਼ ’ਚ ਤੀਜਾ ਦਰਜਾ ਪ੍ਰਾਪਤ ਸ਼੍ਰੀਕਾਂਤ ’ਤੇ ਨਜ਼ਰ ਰਹੇਗੀ ਜੋ ਫਿਟਨੈੱਸ ਸਮੱਸਿਆ ਦੇ ਕਾਰਨ ਕੈਨੇਡਾ ਓਪਨ ’ਚ ਨਹੀਂ ਖੇਡ ਸਕਿਆ ਸੀ। ਉਹ ਹੁਣ ਪੂਰੀ ਤਰ੍ਹਾਂ ਫਿੱਟ ਹੈ ਅਤੇ ਇਜ਼ਰਾਈਲ ਦੇ ਡੈਨੀਅਲ ਡੁਬੋਵੈਂਕੋ ਖਿਲਾਫ ਆਪਣੀ ਮੁਹਿੰਮ ਸ਼ੁਰੂ ਕਰੇਗਾ।
ਕਿਰਨ ਜਾਰਜ ਨੂੰ ਪਹਿਲੇ ਦੌਰ ’ਚ ਕੁਆਲੀਫਾਇਰ ਨਾਲ ਮੁਕਾਬਲਾ ਕਰਨਾ ਹੈ ਅਤੇ ਪ੍ਰੀ-ਕੁਆਰਟਰ ਫਾਈਨਲ ’ਚ ਉਸ ਦਾ ਸਾਹਮਣਾ ਚੀਨੀ ਤਾਈਪੇ ਦੇ 8ਵਾਂ ਦਰਜਾ ਪ੍ਰਾਪਤ ਵਾਂਗ ਪੋ-ਵੇਈ ਨਾਲ ਹੋ ਸਕਦਾ ਹੈ।
ਮਹਿਲਾ ਸਿੰਗਲਜ਼ ’ਚ 7ਵਾਂ ਦਰਜਾ ਪ੍ਰਾਪਤ ਮਾਲਵਿਕਾ ਬੰਸੋੜ ਨੂੰ ਵੀ ਪਹਿਲੇ ਦੌਰ ’ਚ ਕੁਆਲੀਫਾਇਰ ਦਾ ਸਾਹਮਣਾ ਕਰਨਾ ਹੈ ਪਰ ਤਾਨਿਆ ਹੇਮੰਤ ਨੂੰ ਜਾਪਾਨ ਦੀ ਚੋਟੀ ਦੇ ਦਰਜਾ ਪ੍ਰਾਪਤ ਹਿਨਾ ਅਕੇਚੀ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਦਲੀਪ ਟਰਾਫੀ : ਜੰਮੂ ਕਸ਼ਮੀਰ ਦੇ ਵਧਾਵਨ ਨੂੰ ਮਿਲੀ ਉੱਤਰ ਖੇਤਰ ਦੀ ਕਮਾਨ, ਅਰਸ਼ਦੀਪ ਸਿੰਘ ਵੀ ਟੀਮ ’ਚ
NEXT STORY