ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵਿਸ਼ਵਾਸ ਜਤਾਇਆ ਕਿ ਓਲੰਪਿਕ ’ਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀ ਦੇਸ਼ ਦਾ ਮਾਣ ਵਧਾਉਣਗੇ ਅਤੇ 140 ਕਰੋੜ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ। ਭਾਰਤ ਪੈਰਿਸ ਓਲੰਪਿਕ ਲਈ ਲਗਭਗ 120 ਖਿਡਾਰੀਆਂ ਦਾ ਦਲ ਭੇਜ ਰਿਹਾ ਹੈ। ਉਸ ਨੂੰ ਉਮੀਦ ਹੈ ਕਿ ਇਸ ਵਾਰ ਉਹ ਟੋਕੀਓ ਓਲੰਪਿਕ ਤੋਂ ਵਧੀਆ ਪ੍ਰਦਰਸ਼ਨ ਕਰਨਗੇ। ਭਾਰਤ ਨੇ ਟੋਕੀਓ ਓਲੰਪਿਕ ’ਚ 7 ਤਮਗੇ ਜਿੱਤੇ ਸਨ, ਜਿਨ੍ਹਾਂ ’ਚ ਨੀਰਜ ਚੋਪੜਾ ਦਾ ਭਾਲਾ ਸੁੱਟ ’ਚ ਜਿੱਤਿਆ ਗਿਆ ਸੋਨ ਤਮਗਾ ਵੀ ਸ਼ਾਮਿਲ ਹੈ।
ਪ੍ਰਧਾਨ ਮੰਤਰੀ ਨੇ ਓਲੰਪਿਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਇਕ ਵੱਡੇ ਦਲ ਨਾਲ ਮਿਲਣ ਤੋਂ ਬਾਅਦ ‘ਐਕਸ’ ’ਤੇ ਪੋਸਟ ਕੀਤੀ, ‘‘ਓਲੰਪਿਕ ਲਈ ਪੈਰਿਸ ਜਾ ਰਹੇ ਸਾਡੇ ਦਲ ਨਾਲ ਗੱਲਬਾਤ ਕੀਤੀ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਖਿਡਾਰੀ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨਗੇ ਅਤੇ ਭਾਰਤ ਦਾ ਮਾਣ ਵਧਾਉਣਗੇ। ਭਾਰਤੀ ਖਿਡਾਰੀਆਂ ਦੇ ਦਲ ਨਾਲ ਖੇਡ ਮੰਤਰੀ ਮਨਸੁੱਖ ਮਾਂਡਵੀਆ, ਖੇਡ ਰਾਜ ਮੰਤਰੀ ਰੱਕਸ਼ਾ ਖੜਗੇ ਅਤੇ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀ. ਟੀ. ਊਸ਼ਾ ਵੀ ਸਨ।
ਪੈਰਿਸ ਓਲੰਪਿਕ ’ਚ ਭਾਰਤ ਦੀ 28 ਮੈਂਬਰੀ ਐਥਲੈਕਿਟਸ ਟੀਮ ਦੀ ਅਗਵਾਈ ਕਰੇਗਾ ਨੀਰਜ ਚੋਪੜਾ
NEXT STORY