ਨਵੀਂ ਦਿੱਲੀ— ਕ੍ਰਿਕਟ ਇਤਿਹਾਸ 'ਚ ਕਈ ਇਸ ਤਰ੍ਹਾਂ ਦੇ ਖਿਡਾਰੀ ਹਨ ਜੋ ਆਪਣੀ ਧਮਾਕੇਦਾਰ ਬੱਲੇਬਾਜ਼ੀ ਦੇ ਲਈ ਜਾਣੇ ਜਾਂਦੇ ਹਨ। ਅੱਜ ਤੁਹਾਨੂੰ ਅਸੀਂ ਉਨ੍ਹਾਂ 3 ਬੱਲੇਬਾਜ਼ਾਂ ਦੇ ਬਾਰੇ 'ਚ ਦੱਸਾਗੇ। ਜਿਨ੍ਹਾਂ ਨੇ ਵਨਡੇ 'ਚ ਇਕ ਓਵਰ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਸ 'ਚ ਭਾਰਤੀ ਟੀਮ ਦੇ ਮਹਾਨ ਗੇਂਦਾਬਾਜ਼ ਜ਼ਹੀਰ ਖਾਨ ਵੀ ਸ਼ਾਮਲ ਹਨ।
1. ਵਰਿੰਦਰ ਸਹਿਵਾਗ
ਭਾਰਤ ਦੇ ਸਾਬਕਾ ਖਿਡਾਰੀ ਵਰਿੰਦਰ ਸਹਿਵਾਗ ਇਸ ਸੂਚੀ 'ਚ ਸਭ ਤੋਂ ਉਪਰ ਹੈ। ਉਹ ਆਪਣੀ ਧਮਾਕੇਦਾਰ ਬੱਲੇਬਾਜ਼ੀ ਦੇ ਕਾਰਨ ਪੂਰੀ ਦੁਨੀਆ ਭਰ 'ਚ ਮਸ਼ਹੂਰ ਹੈ। ਉਨ੍ਹਾ ਦੇ ਅੱਗੇ ਗੇਂਦਬਾਜ਼ੀ ਕਰਨ ਵਾਲੇ ਵੱਡੇ-ਵੱਡੇ ਗੇਂਦਬਾਜ਼ਾਂ ਦਾ ਪਸੀਨਾ ਨਿਕਲ ਜਾਂਦਾ ਸੀ। ਸਹਿਵਾਗ ਨੇ ਸ਼੍ਰੀਲੰਕਾ ਦੇ ਖਿਲਾਫ ਮੈਚ 'ਚ ਲਾਹਿਰੂ ਦਿਲਹਰਾ ਦੇ ਓਵਰ 'ਚ 26 ਦੌੜਾਂ ਬਣਾਈਆਂ। ਸਹਿਵਾਗ ਨੇ ਇਸ ਓਵਰ 'ਚ 5 ਚੌਕੇ ਅਤੇ 1 ਛੱਕਾ ਲਗਾਇਆ।
2. ਰੋਹਿਤ ਸ਼ਰਮਾ
ਰੋਹਿਤ ਸ਼ਰਮਾ ਭਾਰਤ ਦੇ ਸਲਾਮੀ ਮਹਾਨ ਬੱਲੇਬਾਜ਼ ਹਨ। ਉਹ ਆਪਣੀ ਧਮਾਕੇਦਾਰ ਬੱਲੇਬਾਜ਼ੀ ਦੇ ਪੂਰੇ ਵਿਸ਼ਵ ਦੇ ਗੇਂਦਬਾਜ਼ਾਂ ਦੇ ਛੱਕੇ ਛਡਾਉਣ 'ਚ ਮਾਹਿਰ ਹਨ। ਉਨ੍ਹਾਂ ਨੇ ਆਪਣੀ ਬੱਲੇਬਾਜ਼ੀ ਦੇ ਕਈ ਰਿਕਾਰਡ ਆਪਣੇ ਨਾ ਦਰਜ ਕੀਤੇ ਹਨ। ਉਨ੍ਹਾ ਨੇ ਆਸਟਰੇਲੀਆ ਦੇ ਖਿਲਾਫ ਮੈਚ 'ਚ ਸਪਿਨ ਗੇਂਦਬਾਜ਼ ਡੋਹਰਟੀ ਦੇ ਓਵਰ 'ਚ 3 ਛੱਕੇ ਅਤੇ 2 ਚੌਕੇ ਲਗਾਕੇ 26 ਦੌੜਾਂ ਬਣਾਈਆਂ ਸਨ। ਰੋਹਿਤ ਸ਼ਰਮਾ ਨੇ ਇਸ ਮੈਚ 'ਚ 209 ਦੌੜਾਂ ਦੀ ਪਾਰੀ ਖੇਡੀ।
3. ਜ਼ਹੀਰ ਖਾਨ
ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਵੀ ਇਸ ਸੂਚੀ 'ਚ ਸ਼ਾਮਲ ਹਨ। ਉਨ੍ਹਾ ਨੇ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ 'ਚ ਵੀ ਕਈ ਵਾਰੀ ਕਮਾਲ ਕਰਕੇ ਦਿਖਾਇਆ ਹੈ। ਜ਼ਹੀਰ ਖਾਨ ਨੇ ਜ਼ਿੰਬਾਬਵੇ ਖਿਲਾਫ ਮੈਚ 'ਚ ਇਕ ਓਵਰ 'ਚ 25 ਦੌੜਾਂ ਬਣਾਈਆਂ ਜਿਸ 'ਚ ਉਸ ਨੇ 4 ਲੰਬੇ ਛੱਕੇ ਲਗਾਏ। ਇਸ ਨਾ ਨੂੰ ਸੁਣ ਕੇ ਸਭ ਲੋਕ ਹੈਰਾਨ ਰਹਿ ਜਾਂਦੇ ਹਨ।
ਇਹ ਹਨ ਉਹ ਧਾਕੜ ਖਿਡਾਰੀ, ਜਿਨ੍ਹਾਂ ਦੀ ipl 2018 'ਚ ਲੱਗ ਸਕਦੀ ਹੈ ਉੱਚੀ ਬੋਲੀ
NEXT STORY