ਬੈਂਕਾਕ (ਭਾਸ਼ਾ)- ਭਾਰਤੀ ਮੁੱਕੇਬਾਜ਼ ਆਸ਼ੀਸ਼ ਭੰਡੋਰ ਨੇ ਇੱਥੇ ਮਜ਼ਬੂਤ ਦਾਅਵੇਦਾਰ ਏਕਾਫੋਬ ਔਰੇਵਾਨ ਨੂੰ 5-1 ਨਾਲ ਹਰਾ ਕੇ ਏਸ਼ੀਆਈ ਮੁੱਕੇਬਾਜ਼ੀ ਫੈਡਰੇਸ਼ਨ (ਏ.ਬੀ.ਐੱਫ.) ਮਹਾਂਦੀਪੀ ਹੈਵੀਵੇਟ ਖ਼ਿਤਾਬ ਆਪਣੇ ਨਾਮ ਕੀਤਾ। ਆਸ਼ੀਸ਼ ਨੇ ਇਹ ਮੁਕਾਬਲਾ 10 ਰਾਊਂਡਾਂ ਵਿਚ ਜਿੱਤਿਆ। ਜੱਜਾਂ ਦੇ 93:96, 95:96 ਅਤੇ 95:94 ਸਕੋਰ ਮੁਕਾਬਲੇ ਦੀ ਹਮਲਾਵਰਤਾ ਨੂੰ ਦਰਸਾਉਂਦੇ ਹਨ, ਜਿਸ ਵਿੱਚ ਅਸ਼ੀਸ਼ ਨੇ ਵੰਡੇ ਫੈਸਲੇ ਤੋਂ ਬਾਅਦ ਖਿਤਾਬ ਜਿੱਤਿਆ। ਪਹਿਲੇ ਰਾਊਂਡ ਵਿਚ ਹੀ ਦੋਵਾਂ ਵਿਚਾਲੇ ਚੁਣੌਤੀਪੂਰਨ ਸੰਘਰਸ਼ ਸਾਫ਼ ਦਿਖਿਆ, ਜਿਸ ਵਿਚ ਆਸ਼ੀਸ਼ ਨੇ ਜਾਨਦਾਰ ਮੁੱਕੇ ਨਾਲ ਏਕਾਫੋਬ 'ਆਫ ਗਾਰਡ' ਹੋ ਗਏ।
ਰੈਫਰੀ ਨੇ ਲਾਜ਼ਮੀ 'ਨਾਕਡਾਊਨ ਕਾਊਂਟ' ਦਿੱਤਾ ਅਤੇ ਤੇਜ਼ੀ ਨਾਲ ਮੈਚ ਸਮਾਪਤ ਕਰਨ ਦੀ ਉਮੀਦ ਕਰ ਰਹੇ ਆਸ਼ੀਸ਼ ਬਾਕੀ ਦੇ ਸਕਿੰਟਾਂ ਵਿਚ 'ਫਰੰਟ ਫੁੱਟ' 'ਤੇ ਰਹੇ। ਏਕਾਫੋਬ ਨੇ ਹਾਲਾਂਕਿ ਸ਼ਾਨਦਾਰ ਜਜ਼ਬਾ ਦਿਖਾਇਆ ਅਤੇ ਸ਼ਕਤੀਸ਼ਾਲੀ ਪੰਚਾਂ ਨਾਲ ਆਸ਼ੀਸ਼ 'ਤੇ ਦਬਦਬਾ ਬਣਾਉਂਦੇ ਹੋਏ ਅਗਲੇ ਰਾਊਂਡ 'ਚ ਮਜ਼ਬੂਤ ਵਾਪਸੀ ਕੀਤੀ। ਉਨ੍ਹਾਂ ਨੇ ਦੂਜਾ ਅਤੇ ਤੀਜਾ ਰਾਊਂਡ ਜਿੱਤਿਆ। ਚੌਥੇ ਰਾਊਂਡ ਤੋਂ ਬਾਅਦ ਆਸ਼ੀਸ਼ ਨੇ ਕੰਟਰੋਲ ਸੰਭਾਲ ਲਿਆ ਅਤੇ 10 'ਚੋਂ 6 ਰਾਊਂਡ ਜਿੱਤ ਕੇ ਆਪਣਾ ਹੁਨਰ ਦਿਖਾਇਆ। ਇਸ ਸ਼ਾਨਦਾਰ ਜਿੱਤ ਤੋਂ ਪਹਿਲਾਂ ਆਸ਼ੀਸ਼ ਨੇ 2022 ਨੈਸ਼ਨਲ ਐਮੇਚਿਓਰ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਮਗਾ ਜਿੱਤਿਆ ਸੀ। ਪੇਸ਼ੇਵਰ ਮੁੱਕੇਬਾਜ਼ੀ 'ਚ ਹੁਣ ਤੱਕ ਉਨ੍ਹਾਂ ਦੇ ਨਾਂ ਚਾਰ ਜਿੱਤਾਂ ਦਾ ਰਿਕਾਰਡ ਹੈ ਅਤੇ ਉਨ੍ਹਾਂ ਨੂੰ ਅਜੇ ਤੱਕ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ।
ਜਾਪਾਨ ਓਪਨ : ਲਕਸ਼ਯ ਸੇਨ ਸੈਮੀਫਾਈਲ 'ਚ ਪਹੁੰਚੇ, ਸਾਤਵਿਕ-ਚਿਰਾਗ ਹਾਰੇ
NEXT STORY