ਮੁੰਬਈ (ਮਹਾਰਾਸ਼ਟਰ) : ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਮੰਗਲਵਾਰ ਨੂੰ ਮੁੰਬਈ ਦੇ ਸਿੱਧੀਵਿਨਾਇਕ ਗਣਪਤੀ ਮੰਦਰ 'ਚ ਪੂਜਾ ਅਰਚਨਾ ਕੀਤੀ। ਹਰਮਨਪ੍ਰੀਤ ਨੇ ਬਤੌਰ ਕਪਤਾਨ ਭਾਰਤੀ ਟੀਮ ਨੂੰ ਐਤਵਾਰ ਨੂੰ ਆਸਟ੍ਰੇਲੀਆ ਖਿਲਾਫ ਇਤਿਹਾਸਕ ਜਿੱਤ ਦਿਵਾਈ ਸੀ। ਆਸਟ੍ਰੇਲੀਆਈ ਟੀਮ 'ਤੇ ਭਾਰਤ ਦੀ ਇਹ ਪਹਿਲੀ ਟੈਸਟ ਜਿੱਤ ਵੀ ਸੀ। ਇਸ ਮਹੀਨੇ ਦੀ ਸ਼ੁਰੂਆਤ 'ਚ ਭਾਰਤੀ ਟੀਮ ਨੇ ਇੰਗਲੈਂਡ ਦੀ ਮਹਿਲਾ ਟੀਮ ਨੂੰ ਇਕਲੌਤੇ ਟੈਸਟ 'ਚ ਵੀ ਹਰਾਇਆ ਸੀ।
ਇਹ ਵੀ ਪੜ੍ਹੋ : ਸਤਨਾਮ ਸਿੰਘ ਨੇ ਰਚਿਆ ਇਤਿਹਾਸ, All Elite Wrestling 'ਚ ਹਿੱਸਾ ਲੈਣ ਵਾਲੇ ਬਣੇ ਪਹਿਲੇ ਪੰਜਾਬੀ
ਹਰਮਨਪ੍ਰੀਤ ਆਉਣ ਵਾਲੇ ਦਿਨਾਂ 'ਚ ਵਨਡੇ ਅਤੇ ਟੀ-20 'ਚ ਟੀਮ ਇੰਡੀਆ ਦੀ ਕਪਤਾਨੀ ਕਰੇਗੀ, ਜਦਕਿ ਸਮ੍ਰਿਤੀ ਮੰਧਾਨਾ ਉਸ ਦੀ ਉਪ ਕਪਤਾਨ ਹੋਵੇਗੀ। ਟੀਮ ਨੂੰ ਇੰਗਲੈਂਡ ਖਿਲਾਫ ਟੀ-20 ਸੀਰੀਜ਼ 'ਚ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇੰਗਲੈਂਡ ਅਤੇ ਆਸਟ੍ਰੇਲੀਆ ਖਿਲਾਫ ਲਗਾਤਾਰ ਟੈਸਟ ਮੈਚ ਜਿੱਤ ਕੇ ਇਤਿਹਾਸ ਰਚ ਦਿੱਤਾ। ਹੁਣ ਟੀਮ ਇੰਡੀਆ 28 ਦਸੰਬਰ, 30 ਦਸੰਬਰ ਅਤੇ 2 ਜਨਵਰੀ ਨੂੰ ਤਿੰਨ ਵਨਡੇ ਮੈਚਾਂ ਵਿੱਚ ਆਸਟਰੇਲੀਆ ਦਾ ਸਾਹਮਣਾ ਕਰੇਗੀ। ਸਾਰੇ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਜਾਣਗੇ। ਤਿੰਨ ਟੀ-20 ਮੈਚ 5, 7 ਅਤੇ 9 ਜਨਵਰੀ ਨੂੰ ਨਵੀਂ ਮੁੰਬਈ 'ਚ ਖੇਡੇ ਜਾਣਗੇ।
ਇਹ ਵੀ ਪੜ੍ਹੋ : ਧੋਨੀ ਨੇ ਪੰਤ ਦੇ ਨਾਲ ਦੁਬਈ 'ਚ ਮਨਾਇਆ ਕ੍ਰਿਸਮਸ, ਸਾਕਸ਼ੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤਸਵੀਰ
ਵਨਡੇ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਜੇਮਿਮਾ ਰੌਡਰਿਗਜ਼, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਯਸਤਿਕਾ ਭਾਟੀਆ (ਵਿਕਟਕੀਪਰ), ਰਿਚਾ ਘੋਸ਼ (ਵਿਕਟਕੀਪਰ), ਅਮਨਜੋਤ ਕੌਰ, ਸ਼੍ਰੇਅੰਕਾ ਪਾਟਿਲ, ਮੰਨਤ ਕਸ਼ਯਪ, ਸਾਈਕਾ ਇਸ਼ਾਕ, ਰੇਣੁਕਾ ਸਿੰਘ ਠਾਕੁਰ, ਤੀਤਾਸ ਸਾਧੂ, ਪੂਜਾ ਵਸਤਰਕਾਰ, ਸਨੇਹ ਰਾਣਾ ਅਤੇ ਹਰਲੀਨ ਦਿਓਲ
ਟੀ-20 ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਜੇਮਿਮਾ ਰੌਡਰਿਗਜ਼, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਯਸਤਿਕਾ ਭਾਟੀਆ (ਵਿਕਟਕੀਪਰ), ਰਿਚਾ ਘੋਸ਼ (ਵਿਕਟਕੀਪਰ), ਅਮਨਜੋਤ ਕੌਰ, ਸ਼੍ਰੇਅੰਕਾ ਪਾਟਿਲ, ਮੰਨਤ ਕਸ਼ਯਪ, ਸਾਇਕਾ ਇਸ਼ਾਕ, ਰੇਣੂਕਾ ਸਿੰਘ ਠਾਕੁਰ, ਤੀਤਾਸ ਸਾਧੂ, ਪੂਜਾ ਵਸਤਰਕਾਰ, ਕਨਿਕਾ ਆਹੂਜਾ ਅਤੇ ਮਿੰਨੂ ਮਨੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਡੇਵਿਡ ਵਾਰਨਰ ਨੇ ਆਪਣੇ ਰਿਪਲੇਸਮੈਂਟ ਦੀ ਘੋਸ਼ਣਾ ਕੀਤੀ, ਕਿਹਾ- ਓਪਨਿੰਗ 'ਤੇ ਇਸ ਨੂੰ ਮੌਕਾ ਮਿਲਣਾ ਚਾਹੀਦੈ
NEXT STORY