ਕੋਲੰਬੋ— ਸ਼੍ਰੀਲੰਕਾ ਦੀ ਇਕ ਅਦਾਲਤ ਨੇ ਗੈਰ-ਮਾਨਤਾ ਪ੍ਰਾਪਤ ਲੀਜੈਂਡਸ ਕ੍ਰਿਕਟ ਲੀਗ ਦੌਰਾਨ ਮੈਚ ਫਿਕਸਿੰਗ ਨੂੰ ਲੈ ਕੇ ਭਾਰਤੀ ਨਾਗਰਿਕ ਯੋਨੀ ਪਟੇਲ ਅਤੇ ਪੀ ਆਕਾਸ਼ ਦੇ ਪਾਸਪੋਰਟ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ। ਫਿਲਹਾਲ ਦੋਵੇਂ ਜ਼ਮਾਨਤ 'ਤੇ ਹਨ। ਉਨ੍ਹਾਂ 'ਤੇ 8 ਤੋਂ 19 ਮਾਰਚ ਤੱਕ ਕੈਂਡੀ ਦੇ ਪੱਲੇਕੇਲੇ ਸਟੇਡੀਅਮ 'ਚ ਖੇਡੀ ਗਈ ਲੀਗ 'ਚ ਮੈਚ ਫਿਕਸ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਫਾਈਨਲ ਵਿੱਚ ਰਾਜਸਥਾਨ ਕਿੰਗਜ਼ ਨੇ ਨਿਊਯਾਰਕ ਸੁਪਰ ਸਟ੍ਰਾਈਕਰਜ਼ ਨੂੰ ਹਰਾਇਆ।
ਪਟੇਲ ਕੈਂਡੀ ਸਵੈਂਪ ਆਰਮੀ ਟੀਮ ਦਾ ਮਾਲਕ ਹੈ। ਸ਼੍ਰੀਲੰਕਾ ਦੇ ਸਾਬਕਾ ਵਨਡੇ ਕਪਤਾਨ ਅਤੇ ਰਾਸ਼ਟਰੀ ਚੋਣ ਕਮੇਟੀ ਦੇ ਮੌਜੂਦਾ ਚੇਅਰਮੈਨ ਉਪਲ ਥਰੰਗਾ ਅਤੇ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਨੀਲ ਬਰੂਮ ਨੇ ਸ਼੍ਰੀਲੰਕਾ ਦੇ ਖੇਡ ਮੰਤਰਾਲੇ ਦੀ ਵਿਸ਼ੇਸ਼ ਜਾਂਚ ਇਕਾਈ ਨੂੰ ਦੱਸਿਆ ਕਿ ਦੋਵਾਂ ਨੇ ਲੀਗ 'ਚ ਖਰਾਬ ਪ੍ਰਦਰਸ਼ਨ ਕਾਰਨ ਮੈਚ ਫਿਕਸ ਕਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਪਟੇਲ ਅਤੇ ਆਕਾਸ਼ ਜਾਂਚ ਪੂਰੀ ਹੋਣ ਤੱਕ ਸ਼੍ਰੀਲੰਕਾ ਨਹੀਂ ਛੱਡ ਸਕਦੇ। ਇਸ ਲੀਗ ਨੂੰ ਸ਼੍ਰੀਲੰਕਾ ਕ੍ਰਿਕਟ ਤੋਂ ਆਈਸੀਸੀ ਦੀ ਮਾਨਤਾ ਨਹੀਂ ਮਿਲੀ ਹੈ।
ਅੰਜੁਮ, ਸਵਪਨਿਲ ਨੇ ਓਲੰਪਿਕ ਚੋਣ ਟਰਾਇਲਾਂ 'ਚ ਦਰਜ ਕੀਤੀ ਪਹਿਲੀ ਜਿੱਤ
NEXT STORY