ਯੇਚਿਯੋਨ (ਦੱਖਣੀ ਕੋਰੀਆ)- ਜਯੋਤੀ ਸੁਰੇਖਾ ਵੇਨਮ ਤੇ ਪ੍ਰਿਯਾਂਸ਼ ਦੀ ਜੋੜੀ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਦੂਜੇ ਗੇੜ ਵਿਚ ਸ਼ੁੱਕਰਵਾਰ ਨੂੰ ਕੰਪਾਊਂਡ ਮਿਕਸਡ ਟੀਮ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਪਹੁੰਚ ਗਈ ਹੈ ਜਦਕਿ ਦੀਪਿਕਾ ਕੁਮਾਰੀ ਨੇ ਸ਼ਾਨਦਾਰ ਵਾਪਸੀ ਕਰਕੇ ਵਿਅਕਤੀਗਤ ਰਿਕਰਵ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਹੈ। ਕੰਪਾਊਂਡ ਮਹਿਲਾ ਟੀਮ ਬੁੱਧਵਾਰ ਨੂੰ ਹੀ ਫਾਈਨਲ ਵਿਚ ਪਹੁੰਚ ਗਈ ਸੀ। ਜਯੋਤੀ, ਪ੍ਰਣੀਤ ਕੌਰ ਤੇ ਅਦਿੱਤੀ ਸਵਾਮੀ ਨੇ ਭਾਰਤ ਦਾ ਪਹਿਲਾਂ ਹੀ ਤਮਗਾ ਪੱਕਾ ਕਰ ਦਿੱਤਾ ਸੀ। ਨੌਜਵਾਨ ਤੀਰਅੰਦਾਜ਼ ਪ੍ਰਥਮੇਸ਼ ਫੁਗੇ ਵਿਅਕਤੀਗਤ ਵਰਗ ਦੇ ਸੈਮੀਫਾਈਨਲ ਵਿਚ ਪਹੁੰਚ ਗਿਆ ਹੈ। ਵਿਸ਼ਵ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਕਾਬਜ਼ ਭਾਰਤੀ ਕੰਪਾਊਂਡ ਮਿਕਸਡ ਟੀਮ ਨੇ 16 ਤੀਰਾਂ ਵਿਚੋਂ ਦੋ ਅੰਕ ਹੀ ਗਵਾਉਂਦੇ ਹੋਏ ਮੇਜ਼ਬਾਨ ਦੇਸ਼ ਦੇ ਹਾਨ ਸਿਯੁੰਗਿਯੋਨ ਤੇ ਯਾਂਗ ਜਾਏਵੋਨ ਨੂੰ 158-157 ਨਾਲ ਹਰਾਇਆ। ਦੀਪਿਕਾ ਕੁਮਾਰੀ ਤੇ ਤਰੁਣਦੀਪ ਰਾਏ ਦੀ ਰਿਕਰਵ ਮਿਕਸਡ ਟੀਮ ਨੂੰ ਖਾਲੀ ਹੱਥ ਪਰਤਣਾ ਪਵੇਗਾ ਜਿਹੜੀ ਕੁਆਰਟਰ ਫਾਈਨਲ ਵਿਚ ਸਪੇਨ ਹੱਥੋਂ 2-6 ਨਾਲ ਹਾਰ ਗਈ।
IPL Qualifier 2 : ਰਾਜਸਥਾਨ ਨੂੰ ਫਾਈਨਲ 'ਚ ਪਹੁੰਚਣ ਲਈ 176 ਦੌੜਾਂ ਦੀ ਲੋੜ
NEXT STORY