ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਜਗਤ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਆਈ. ਪੀ. ਐੱਲ. (IPL) ਵਿੱਚ ਆਪਣੀ 'ਮਿਸਟਰੀ ਸਪਿਨ' ਨਾਲ ਸੁਰਖੀਆਂ ਬਟੋਰਨ ਵਾਲੇ ਸਟਾਰ ਲੈੱਗ ਸਪਿਨਰ ਕੇਸੀ ਕਰਿਅੱਪਾ ਨੇ ਮਹਿਜ਼ 31 ਸਾਲ ਦੀ ਉਮਰ ਵਿੱਚ ਭਾਰਤੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਕਰਿਅੱਪਾ ਦੇ ਇਸ ਅਚਾਨਕ ਫੈਸਲੇ ਨੇ ਕ੍ਰਿਕਟ ਪ੍ਰਸ਼ੰਸਕਾਂ ਅਤੇ ਦਿੱਗਜਾਂ ਨੂੰ ਹੈਰਾਨ ਕਰ ਦਿੱਤਾ ਹੈ।
IPL ਦੀਆਂ ਤਿੰਨ ਵੱਡੀਆਂ ਟੀਮਾਂ ਲਈ ਖੇਡੇ ਕੇਸੀ ਕਰਿਅੱਪਾ ਦਾ ਆਈ. ਪੀ. ਐੱਲ. ਸਫ਼ਰ ਕਾਫ਼ੀ ਚਰਚਿਤ ਰਿਹਾ ਹੈ। ਉਹ ਕੋਲਕਾਤਾ ਨਾਈਟ ਰਾਈਡਰਜ਼ (KKR), ਪੰਜਾਬ ਕਿੰਗਜ਼ ਅਤੇ ਰਾਜਸਥਾਨ ਰੌਇਲਜ਼ ਵਰਗੀਆਂ ਧੁਰੰਧਰ ਟੀਮਾਂ ਦਾ ਹਿੱਸਾ ਰਹਿ ਚੁੱਕੇ ਹਨ। ਉਨ੍ਹਾਂ ਨੇ ਆਪਣੇ IPL ਕਰੀਅਰ ਦੀ ਸ਼ੁਰੂਆਤ 2015 ਵਿੱਚ ਕੀਤੀ ਸੀ, ਜਦੋਂ ਕੇ.ਕੇ.ਆਰ. ਨੇ ਉਨ੍ਹਾਂ ਨੂੰ 2.4 ਕਰੋੜ ਰੁਪਏ ਦੀ ਵੱਡੀ ਰਕਮ ਵਿੱਚ ਖਰੀਦ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਆਪਣੇ ਪਹਿਲੇ ਹੀ ਮੈਚ ਵਿੱਚ ਉਨ੍ਹਾਂ ਨੇ ਦਿੱਗਜ ਬੱਲੇਬਾਜ਼ ਏਬੀ ਡਿਵਿਲੀਅਰਜ਼ ਦੀ ਵਿਕਟ ਝਟਕਾਈ ਸੀ।
ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ
ਸੰਨਿਆਸ ਦਾ ਐਲਾਨ ਕਰਦੇ ਹੋਏ ਕਰਿਅੱਪਾ ਕਾਫ਼ੀ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਜਿਸ ਗਲੀ ਤੋਂ ਸਭ ਕੁਝ ਸ਼ੁਰੂ ਹੋਇਆ ਸੀ, ਉੱਥੋਂ ਲੈ ਕੇ ਸਟੇਡੀਅਮ ਦੀ ਜਗਮਗਾਹਟ ਤੱਕ, ਮੈਂ ਉਹ ਸੁਪਨਾ ਜੀਵਿਆ ਹੈ ਜਿਸਦੀ ਮੈਂ ਕਦੇ ਸਿਰਫ਼ ਕਲਪਨਾ ਕੀਤੀ ਸੀ"। ਉਨ੍ਹਾਂ ਨੇ ਬੀ. ਸੀ. ਸੀ. ਆਈ. (BCCI), ਆਪਣੇ ਕੋਚਾਂ, ਸਾਥੀ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਕਿਉਂ ਲਿਆ ਇੰਨੀ ਜਲਦੀ ਸੰਨਿਆਸ?
ਹਾਲਾਂਕਿ ਕਰਿਅੱਪਾ ਨੂੰ ਕਦੇ ਭਾਰਤੀ ਰਾਸ਼ਟਰੀ ਟੀਮ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਘਰੇਲੂ ਕ੍ਰਿਕਟ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 14 ਪਹਿਲੀ ਸ਼੍ਰੇਣੀ ਮੈਚਾਂ ਵਿੱਚ 75 ਵਿਕਟਾਂ ਹਾਸਲ ਕੀਤੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ 31 ਸਾਲ ਦੀ ਉਮਰ ਵਿੱਚ ਇਹ ਫੈਸਲਾ ਵਿਦੇਸ਼ੀ ਲੀਗਾਂ ਵਿੱਚ ਖੇਡਣ ਦੇ ਮੌਕੇ ਤਲਾਸ਼ਣ ਲਈ ਲਿਆ ਹੈ, ਕਿਉਂਕਿ ਭਾਰਤੀ ਕ੍ਰਿਕਟ ਤੋਂ ਸੰਨਿਆਸ ਲਏ ਬਿਨਾਂ ਕੋਈ ਖਿਡਾਰੀ ਬਾਹਰਲੀਆਂ ਲੀਗਾਂ ਵਿੱਚ ਨਹੀਂ ਖੇਡ ਸਕਦਾ।
ਕਰਿਅੱਪਾ ਆਖਰੀ ਵਾਰ ਘਰੇਲੂ ਕ੍ਰਿਕਟ ਵਿੱਚ ਮਿਜ਼ੋਰਮ ਦੀ ਟੀਮ ਵੱਲੋਂ ਖੇਡ ਰਹੇ ਸਨ। ਉਨ੍ਹਾਂ ਦੇ ਜਾਣ ਨਾਲ ਭਾਰਤੀ ਘਰੇਲੂ ਕ੍ਰਿਕਟ ਨੇ ਇੱਕ ਪ੍ਰਤਿਭਾਸ਼ਾਲੀ ਸਪਿਨਰ ਗੁਆ ਦਿੱਤਾ ਹੈ।
ਗੌਤਮ ਗੰਭੀਰ ਨੇ ਖੇਡਿਆ ਵੱਡਾ ਦਾਅ! ਨਿਊਜ਼ੀਲੈਂਡ ਖਿਲਾਫ਼ ਇਸ ਧਾਕੜ ਬੱਲੇਬਾਜ਼ ਦੀ ਅਚਾਨਕ ਐਂਟਰੀ
NEXT STORY