ਨਵੀਂ ਦਿੱਲੀ- ਭਾਰਤੀ ਕ੍ਰਿਕਟਰ ਰਾਹੁਲ ਚਾਹਰ ਨੇ ਫੈਸ਼ਨ ਡਿਜ਼ਾਈਨਰ ਦੋਸਤ ਇਸ਼ਾਨੀ ਜੌਹਰ ਦੇ ਨਾਲ ਵਿਆਹ ਕਰ ਲਿਆ ਹੈ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕਪਲ ਨੇ 2019 ਵਿਚ ਮੰਗਣੀ ਕੀਤੀ ਸੀ। ਹੁਣ 9 ਮਾਰਚ ਨੂੰ ਉਨ੍ਹਾਂ ਨੇ ਗੋਆ ਵਿਚ ਡੈਸਟੀਨੇਸ਼ਨ ਵੈਡਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕਪਲ ਦੀ ਵੈਡਿੰਗ ਰਿਸੈਪਸ਼ਨ 12 ਮਾਰਚ ਨੂੰ ਹੋਵੇਗਾ। ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਕਪਲ ਦੇ ਮਹਿੰਦੀ ਅਤੇ ਹਲਦੀ ਸਮਾਰੋਹ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ।
ਇਹ ਖ਼ਬਰ ਪੜ੍ਹੋ-ਰਹਾਣੇ ਨੇ ਆਪਣੇ ਸਕੂਲ ਅਤੇ ਪਹਿਲੇ ਕ੍ਰਿਕਟ ਮੈਦਾਨ ਦਾ ਕੀਤਾ ਦੌਰਾ
ਵਿਆਹ ਦੀ ਗੱਲ ਕੀਤੀ ਜਾਵੇ ਤਾਂ ਰਾਹੁਲ ਚਾਹਰ ਨੇ ਜਿੱਥੇ ਕ੍ਰੀਮ ਕਲਰ ਦੀ ਸ਼ੇਰਵਾਨੀ ਪਾਈ ਹੋਈ ਹੈ ਤਾਂ ਉੱਥੇ ਹੀ ਇਸ਼ਾਨ ਗ੍ਰੀਨ ਕਲਰ ਦੇ ਲਹਿੰਗੇ ਵਿਚ ਖੂਬਸੂਰਤ ਦਿਖ ਰਹੀ ਹੈ। ਦੇਖੋ ਵੀਡੀਓ-
ਅਜਿਹੀ ਹੈ ਰਾਹੁਲ-ਇਸ਼ਾਨੀ ਦੀ ਪ੍ਰੇਮ ਕਹਾਣੀ
ਇਹ ਖ਼ਬਰ ਪੜ੍ਹੋ- WIW v ENGW : ਵਿੰਡੀਜ਼ ਨੇ ਰੋਮਾਂਚਕ ਮੈਚ ’ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ
ਰਾਹੁਲ ਅਤੇ ਇਸ਼ਾਨੀ ਟੀਨੇਜ਼ ਇਕ-ਦੂਜੇ ਨੂੰ ਜਾਣਦੇ ਹਨ ਅਤੇ ਵਧੀਆ ਦੋਸਤ ਹਨ। ਹੌਲੀ-ਹੌਲੀ ਇਹ ਦੋਸਤੀ ਪਿਆਰ ਵਿਚ ਬਦਲ ਗਈ ਅਤੇ ਦੋਵਾਂ ਨੇ ਇਕ ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਰਾਹੁਲ 20 ਸਾਲ ਦੇ ਸਨ ਜਦੋਂ ਦਸੰਬਰ 2019 ਵਿਚ ਦੋਵਾਂ ਨੇ ਜੈਪੁਰ 'ਚ ਮੰਗਣੀ ਕੀਤੀ। ਹਾਲਾਂਕਿ ਇਸ ਤੋਂ ਬਾਅਦ ਕੋਰੋਨਾ ਮਹਾਮਾਰੀ ਦੇ ਕਾਰਨ ਵਿਆਹ ਨੂੰ ਟਾਲ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
PAK v AUS : ਪਾਕਿ ਖਿਡਾਰੀ ਫਹੀਮ ਅਸ਼ਰਫ ਕੋਰੋਨਾ ਪਾਜ਼ੇਟਿਵ, ਦੂਜੇ ਟੈਸਟ ਤੋਂ ਹੋਏ ਬਾਹਰ
NEXT STORY