ਨਵੀਂ ਦਿੱਲੀ(ਬਿਊਰੋ)— ਦੇਸ਼ ਵਿੱਚ ਕਰਵਾਚੌਥ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਜਿੱਥੇ ਪੂਰਾ ਦੇਸ਼ ਇਸ ਰੰਗ ਵਿਚ ਰੰਗਿਆ ਹੋਵੇ ਤਾਂ ਸਾਡੀ ਭਾਰਤੀ ਟੀਮ ਦੇ ਖਿਡਾਰੀਆਂ ਦੀਆਂ ਪਤਨੀਆਂ ਕਿਵੇਂ ਪਿੱਛੇ ਰਹਿ ਸਕਦੀਆਂ ਹਨ। ਉਨ੍ਹਾਂ ਨੇ ਇਸ ਤਿਉਹਾਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੈਲਾਬਰੇਟ ਕਰ ਕੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ,
ਜਾਣੋ, ਇਨ੍ਹਾਂ ਦੇ ਟਵੀਟ—
ਕ੍ਰਿਕਟਰ ਰੋਹਿਤ ਸ਼ਰਮਾ ਨੇ ਆਪਣੀ ਪਤਨੀ ਰਿਤੀਕਾ ਸ਼ਰਮਾ ਨਾਲ ਸੋਸ਼ਲ ਮੀਡੀਆ ਉੱਤੇ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ ਕਿ ਰਿਤੀਕਾ ਵੱਲੋਂ ਕਰਵਾਚੌਥ। ਉਮੀਦ ਹੈ ਕਿ ਅੱਜ ਚੰਨ ਜਲਦੀ ਨਿਕਲੇਗਾ।”
ਉਮੇਸ਼ ਯਾਦਵ ਨੇ ਵੀ ਆਪਣੀ ਪਤਨੀ ਨਾਲ ਇੰਸਟਾਗਰਾਮ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ,”ਆਪਣੀ ਪਿਆਰੀ ਪਤਨੀ ਨਾਲ ਚੰਨ ਦਾ ਇੰਤਜ਼ਾਰ।”
ਕਰਵਾਚੌਥ ਦੇ ਮੌਕੇ ਉੱਤੇ ਵਰਿੰਦਰ ਸਹਿਵਾਗ ਨੇ ਆਪਣੀ ਪਤਨੀ ਆਰਤੀ ਸਹਿਵਾਗ ਦਾ ਟਵੀਟ ਰੀ-ਟਵੀਟ ਕੀਤਾ। ਆਰਤੀ ਨੇ ਆਪਣੇ ਟਵੀਟ ਵਿਚ ਲਿਖਿਆ,”''ਚੰਨ ਨਿਕਲਣ ਦਾ ਬੇਸਬਰੀ ਨਾਲ ਇੰਤਜ਼ਾਰ। ਆਪਣੀ ਜਿੰਦਗੀ ਲਈ ਇਹ ਸਮਾਂ ਰੱਖ ਕੇ ਫਕਰ ਮਹਿਸੂਸ ਹੋ ਰਿਹਾ ਹੈ। ਇਸ ਦਿਨ ਦਾ ਮੈਨੂੰ ਹਮੇਸ਼ਾ ਤੋਂ ਇੰਤਜ਼ਾਰ ਰਹਿੰਦਾ ਹੈ।
ਹਰਭਜਨ ਨੇ ਵੀ ਟਵਿੱਟਰ ਉੱਤੇ ਪਤਨੀ ਗੀਤਾ ਬਸਰਾ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ,”''ਕਰਵਾਚੌਥ ਦੀਆਂ ਵਧਾਈਆਂ। ਹੁਣ ਖਾਓ, ਪੀਓ, ਮੌਜ ਕਰੋ। ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਨੂੰ ਬਹੁਤ ਭੁੱਖ ਲੱਗੀ ਹੋਵੇਗੀ।”
ਸ਼ੇਨ ਵਾਰਨ ਜਿਹਾ 50 ਫੀਸਦੀ ਵੀ ਬਣ ਜਾਵਾਂ ਤਾਂ ਮੇਰੀ ਜ਼ਿੰਦਗੀ ਸਫਲ : ਕੁਲਦੀਪ
NEXT STORY