ਨਵੀਂ ਦਿੱਲੀ- ਕਈ ਵਰਤਮਾਨ ਤੇ ਕਈ ਸਾਬਕਾ ਭਾਰਤੀ ਕ੍ਰਿਕਟਰਾਂ ਜਿਵੇਂ ਕਿ ਵਿਰਾਟ ਕੋਹਲੀ, ਵਰਿੰਦਰ ਸਹਿਵਾਗ ਤੇ ਵੈਂਕਟੇਸ਼ ਪ੍ਰਸਾਦ ਨੇ ਸ਼ੁੱਕਰਵਾਰ ਨੂੰ ਮੁੰਬਈ 'ਚ 26/11 ਹਮਲੇ 'ਚ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ। ਇਸ ਅੱਤਵਾਦੀ ਹਮਲੇ ਦੀ ਅੱਜ 13ਵੀਂ ਬਰਸੀ ਹੈ। ਸਾਲ 2008 'ਚ ਭਾਰੀ ਹਥਿਆਰਾਂ ਨਾਲ ਲੈਸ ਲਸ਼ਕਰ-ਏ-ਤੋਏਬਾ ਦੇ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ 'ਚ ਕੁਲ 178 ਲੋਕਾਂ ਸਮੇਤ 9 ਹਮਲਾਵਰ ਮਾਰੇ ਗਏ ਸਨ।
ਕਾਨਪੁਰ 'ਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ਤੋਂ ਬ੍ਰੇਕ ਦੇ ਬਾਅਦ ਟੀਮ 'ਚ ਵਾਪਸੀ ਕਰਨ ਵਾਲੇ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕੀਤਾ, 'ਅਸੀਂ ਇਸ ਦਿਨ ਨੂੰ ਕਦੀ ਨਹੀਂ ਭੁਲਾਂਗੇ ਜਦੋਂ ਅਸੀਂ ਕਈ ਕੀਮਤੀ ਜਾਨਾਂ ਗੁਆ ਦਿੱਤੀਆਂ ਸਨ। ਮੈਂ ਉਨ੍ਹਾਂ ਲੋਕਾਂ ਲਈ ਦੁਆ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਦਿਨ ਗੁਆ ਦਿੱਤਾ ਸੀ।
ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਹਮਲੇ 'ਚ ਮਾਰੇ ਗਏ ਮੁੰਬਈ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਤੁਕਾਰਾਮ ਓਮਬਲੇ ਦੀ ਤਸਵੀਰ ਦੇ ਨਾਲ ਇਕ ਭਾਵਨਾਤਮਕ ਸੰਦੇਸ਼ ਟਵੀਟ ਕੀਤਾ। ਇਸ ਸ਼ਹੀਦ ਨੇ ਜ਼ਿੰਦਾ ਫੜੇ ਗਏ ਅੱਤਵਾਦੀ ਅਜਮਲ ਕਸਾਬ ਨੂੰ ਫੜਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਸਹਿਵਾਗ ਨੇ ਟਵਿੱਟਰ ਤੇ ਲਿਖਿਆ, 'ਉਸ ਉਦਾਸ ਦਿਨ ਦੇ ਅੱਜ 13 ਸਾਲ ਹੋ ਗਏ। ਸਾਡੀ ਧਰਤੀ ਦੇ ਸਭ ਤੋਂ ਮਹਾਨ ਪੁੱਤਰ ਸ਼ਰੀਦ ਤੁਕਾਰਾਮ ਓਮਬਲੇ। ਉਸ ਦਿਨ ਇਸ ਸ਼ਹੀਦ ਵਲੋਂ ਦਿਖਾਈ ਗਈ ਹਿੰਮਤ, ਦਿਮਾਗ਼ ਦੀ ਫੁਰਤੀ ਤੇ ਨਿਸਵਰਾਥਤਾ ਲਈ ਲਈ ਕੋਈ ਸ਼ਬਦ, ਕੋਈ ਪੁਰਸਕਾਰ ਕਿਸੇ ਵੀ ਤਰ੍ਹਾਂ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਦੰਡਵਤ ਪ੍ਰਣਾਮ ਹੈ ਅਜਿਹੇ ਮਹਾਨ ਇਨਸਾਨ ਨੂੰ। #MumbaiTerrorAttack,"
ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਨੇ ਹਮਲੇ 'ਚ ਜਾਨ ਗੁਆਉਣ ਵਾਲੇ ਪੁਲਸ ਤੇ ਫ਼ੌਜ ਦੇ ਜਵਾਨਾਂ ਦੀ ਤਸਵੀਰ ਟਵੀਟ ਕੀਤੀ ਤੇ ਲਿਖਿਆ, 'ਅਸੀਂ ਇਨ੍ਹਾਂ ਬਹਾਦਰ ਪੁਲਸ ਵਾਲਿਆਂ ਦੇ ਬਹੁਤ ਰਿਣੀ ਹਾਂ, ਜਿਨ੍ਹਾਂ ਨੇ ਨਾ ਸਿਰਫ ਮਾਤ ਭੂਮੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਦਿੱਤੀਆਂ ਤੇ ਕਸਾਬ ਨੂੰ ਜ਼ਿੰਦਾ ਫੜਨਾ ਯਕੀਨੀ ਬਣਾਇਆ ਤੇ ਇਸ ਨੂੰ ਹਿੰਦੂ ਅੱਤਵਾਦੀ ਹਮਲੇ ਵਜੋਂ ਲੇਬਲ ਕਰਨ ਦੀ ਘਿਣੌਣੀ ਯੋਜਨਾ ਦਾ ਪਰਦਾਫਾਸ਼ ਕਰ ਦਿੱਤਾ ਗਿਆ ਸੀ। ਵੀਰਾਂ ਨੂੰ ਨਮਨ। ਸਤਯਮੇਵ ਜਯਤੇ।'#MumbaiTerrorAttack।
We owe a lot to these brave policemen , who not only laid down their lives to protect the motherland, but ensured Kasab was caught alive and the vicious plan to label this as a Hindu terror attack was busted . Naman to the heroes. Satyamev Jayate #MumbaiTerrorAttack pic.twitter.com/YBznnvLzOE
— Venkatesh Prasad (@venkateshprasad) November 26, 2021
ਸਾਬਕਾ ਕ੍ਰਿਕਟਰ ਵਸੀਮ ਜਾਫ਼ਰ ਨੇ ਵੀ ਨਾਇਕਾਂ ਦੀ ਤਸਵੀਰ ਪੋਸਟ ਕੀਤੀ ਤੇ ਲਿਖਿਆ, 'ਅੱਜ ਸਾਡੇ ਬਹਾਦਰਾਂ ਦੀ ਮਿਸਾਲੀ ਹਿੰਮਤ ਤੇ ਸਰਵਉੱਚ ਕੁਰਬਾਨੀ ਨੂੰ ਯਾਦ ਕਰਦੇ ਹੋਏ। (ਹੱਥ ਜੋੜ ਕੇ, ਭਾਰਤ ਦਾ ਝੰਡਾ)#NeverForgiveNeverForget #MumbaiTerrorAttack।"
IPL 2022 : ਸੰਜੂ ਸੈਮਸਨ ਹੀ ਰਹਿਣਗੇ ਰਾਜਸਥਾਨ ਰਾਇਲਜ਼ ਦੇ ਕਪਤਾਨ, ਪ੍ਰਤੀ ਸੀਜ਼ਨ ਮਿਲਣਗੇ 14 ਕਰੋੜ
NEXT STORY