ਲੁਸਾਨੇ— ਭਾਰਤੀ ਹਾਕੀ ਟੀਮ ਐੱਫ. ਆਈ. ਐੱਚ. ਪ੍ਰੋ ਹਾਕੀ ਲੀਗ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਪਣੀ ਸਰਵਸ੍ਰੇਸ਼ਠ ਚੌਥੀ ਰੈਂਕਿੰਗ 'ਤੇ ਪਹੁੰਚ ਗਈ ਹੈ। ਐੱਫ. ਆਈ. ਐੱਚ. ਦੀ ਤਾਜ਼ਾ ਰੈਂਕਿੰਗ 'ਚ ਵਿਸ਼ਵ ਚੈਂਪੀਅਨ ਬੈਲਜੀਅਮ ਦਾ ਚੋਟੀ ਸਥਾਨ ਬਰਕਰਾਰ ਹੈ, ਜਿਸ ਨੇ ਜਨਵਰੀ 'ਚ ਆਸਟਰੇਲੀਆ ਨੂੰ ਸਿਡਨੀ 'ਚ ਹਰਾ ਕੇ ਚੋਟੀ ਸਥਾਨ ਵਾਪਸ ਹਾਸਲ ਕਰ ਲਿਆ ਸੀ। ਆਸਟਰੇਲੀਆ ਦੂਜੇ ਤੇ ਹਾਲੈਂਡ ਤੀਜੇ ਸਥਾਨ 'ਤੇ ਹੈ। ਭਾਰਤੀ ਟੀਮ 5ਵੇਂ ਤੋਂ ਚੌਥੇ ਸਥਾਨ 'ਤੇ ਪਹੁੰਚ ਗਈ ਹੈ ਜੋ 2003 'ਚ ਐੱਫ. ਆਈ. ਐੱਚ. ਵਿਸ਼ਵ ਰੈਂਕਿੰਗ ਸ਼ੁਰੂ ਹੋਣ ਤੋਂ ਬਾਅਦ ਉਸਦੀ ਸਭ ਤੋਂ ਵਧੀਆ ਰੈਂਕਿੰਗ ਹੈ।
ਓਲੰਪਿਕ ਚੈਂਪੀਅਨ ਅਰਜਨਟੀਨਾ 5ਵੇਂ ਸਥਾਨ 'ਤੇ ਪਹੁੰਚ ਗਈ ਹੈ। ਜਰਮਨੀ 6ਵੇਂ, ਇੰਗਲੈਂਡ 7ਵੇਂ ਤੇ ਨਿਊਜ਼ੀਲੈਂਡ 8ਵੇਂ ਸਥਾਨ 'ਤੇ ਹੈ ਜਦਕਿ ਸਪੇਨ 9ਵੇਂ ਸਥਾਨ 'ਤੇ ਹੈ। ਭਾਰਤੀ ਪ੍ਰੋ ਲੀਗ 'ਚ 6 ਮੈਚਾਂ 'ਚ ਦੋ ਜਿੱਤ, ਦੋ ਡਰਾਅ ਤੇ ਸ਼ੂਟ ਆਊਟ 'ਚ ਮਿਲੇ ਦੋ ਬੋਨਸ ਅੰਕਾਂ ਨਾਲ 10 ਅੰਕ ਹਾਸਲ ਕਰ ਚੌਥੇ ਸਥਾਨ 'ਤੇ ਹੈ। ਭਾਰਤ ਨੇ 2 ਮੈਚ ਹਾਰੇ ਹਨ। ਬੈਲਜੀਅਮ 14 ਅੰਕਾਂ ਦੇ ਨਾਲ ਪਹਿਲੇ, ਹਾਲੈਂਡ (11) ਦੂਜੇ ਤੇ ਆਸਟਰੇਲੀਆ (10) ਤੀਜੇ ਸਥਾਨ 'ਤੇ ਹੈ। ਭਾਰਤ ਨੇ ਫਰਵਰੀ 'ਚ ਆਸਟਰੇਲੀਆ ਤੋਂ ਪਹਿਲਾ ਮੁਕਾਬਲਾ 3-4 ਨਾਲ ਗੁਆਇਆ ਸੀ ਤੇ ਦੂਜੇ ਮੁਕਾਬਲੇ 'ਚ 2-2 ਦੀ ਬਰਾਬਰੀ ਤੋਂ ਬਾਅਦ ਸ਼ੂਟ ਆਊਟ 'ਚ 3-1 ਨਾਲ ਜਿੱਤ ਹਾਸਲ ਕੀਤੀ ਸੀ। ਭਾਰਤ ਨੂੰ ਹੁਣ ਮਈ 'ਚ ਬ੍ਰਿਟੇਨ ਦਾ ਦੌਰਾਨ ਕਰਨਾ ਹੈ ਜਿੱਥੇ ਉਹ ਦੋ ਤੇ ਤਿੰਨ ਮਈ ਨੂੰ ਬ੍ਰਿਟੇਨ ਨਾਲ ਮੈਚ ਖੇਡੇਗਾ। ਇਸ ਤੋਂ ਬਾਅਦ ਭਾਰਤ 23 ਤੇ 24 ਮਈ ਨੂੰ ਨਿਊਜ਼ੀਲੈਂਡ ਨੂੰ ਭੁਵਨੇਸ਼ਵਰ 'ਚ ਮੇਜਬਾਨੀ ਕਰੇਗਾ। ਭਾਰਤ ਪੰਜ ਤੇ 6 ਜੂਨ ਨੂੰ ਅਰਜਨਟੀਨਾ ਦੇ ਨਾਲ ਤੇ ਫਿਰ 13 ਤੇ 14 ਜੂਨ ਨੂੰ ਸਪੇਨ ਖੇਡਣ ਜਾਵੇਗਾ।
ਡੂ ਪਲੇਸਿਸ ਦੀ ਵਾਪਸੀ, ਭਾਰਤ ਦੌਰੇ ਲਈ ਦੱ. ਅਫਰੀਕਾ ਟੀਮ ਦਾ ਐਲਾਨ
NEXT STORY