ਸਪੋਰਸਟ ਡੈਸਕ— ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੁੱਧਵਾਰ ਨੂੰ ਇੱਥੇ ਆਸਟਰੇਲੀਆ ਨੂੰ 5-1 ਨਾਲ ਹਰਾ ਕੇ 9ਵਾਂ ਸੁਲਤਾਨ ਆਫ ਜੋਹੋਰ ਕੱਪ ਦੇ ਫਾਈਨਲ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਹੋ ਗਈ।
ਭਾਰਤ ਨੂੰ ਆਸਟਰੇਲੀਆ ਦੀ ਗਲਤੀ ਨਾਲ ਪਹਿਲੇ ਹੀ ਮਿੰਟ 'ਚ ਗੋਲ ਕਰਨ ਦਾ ਮੌਕਾ ਮਿਲਿਆ ਇਸ ਤੋਂ ਬਾਅਦ ਪੂਰੇ ਕੁਆਟਰ 'ਚ ਸਾਰਾ ਸਮਾਂ ਮਿਡਫੀਲਡ 'ਚ ਖੇਡ ਦੇਖਣ ਨੂੰ ਮਿਲੀ । ਭਾਰਤ ਨੇ ਦੂਜੇ ਕਕੁਆਟਰ 'ਚ ਆਪਣਾ ਪਹਿਲਾ ਪੈਨੇਲਟੀ ਕਾਰਨਰ ਮਿਲਿਆ ਪਰ ਗੁਰਸਾਹਿਬਜੀਤ ਇਸ ਨੂੰ ਗੋਲ 'ਚ ਤਬਦੀਲ ਕਰਨ 'ਚ ਨਾਕਾਮ ਰਹੇ। ਭਾਰਤ ਨੇ ਇਸ ਤੋਂ ਬਾਅਦ ਲਾਕੜਾ ਦੇ ਗੋਲ ਦੀ ਬਦੌਲਤ ਆਸਟਰਲੀਆ 'ਤੇ ਹੋਰ ਮਜ਼ਬੂਤ ਬੜ੍ਹਤ ਬਣਾਈ। ਦਿਲਪ੍ਰੀਤ ਅਤੇ ਲਾਕੜਾ ਦੀ ਜੋੜੀ ਬਦੌਲਤ ਭਾਰਤ ਨੇ ਮੱਧ ਸਮੇਂ ਤੋਂ ਪਹਿਲਾਂ 2-0 ਦੀ ਬੜ੍ਹਤ ਬਣਾ ਲਈ। ਭਾਰਤ ਨੇ ਦੋ ਗੋਲ ਦੀ ਬੜ੍ਹਤ ਤੋਂ ਬਾਅਦ ਆਖਰੀ ਦੋ ਕੁਆਟਰ 'ਚ ਦਬਾਅ ਬਣਾਏ ਰੱਖਿਆ ਅਤੇ ਤਿੰਨ ਹੋਰ ਗੋਲ ਕਰ ਦਿੱਤੇ। ਆਸਟਰੇਲਿਆ ਨੇ ਵੀ ਇਸ ਦੌਰਾਨ ਇਕ ਗੋਲ ਕੀਤਾ।
ਭਾਰਤ ਵਲੋਂ ਸ਼ਿਲਾਨੰਦ ਲਾਕੜਾ (26ਵੇਂ ਅਤੇ 29ਵੇਂ ਮਿੰਟ) ਨੇ ਦੋ ਗੋਲ ਜਦ ਕਿ ਦਿਲਪ੍ਰੀਤ ਸਿੰਘ (44ਵੇਂ ਮਿੰਟ) , ਗੁਰਸਾਹਿਬਜੀਤ ਸਿੰਘ (48ਵੇਂ ਮਿੰਟ) ਅਤੇ ਮਨਦੀਪ ਮੋਰ (50ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਭਾਰਤ ਆਪਣੇ ਆਖਰੀ ਰਾਊਂਡ ਰੋਬਿਨ ਮੈਚ 'ਚ ਸ਼ੁੱਕਰਵਾਰ ਨੂੰ ਗਰੇਟ ਬ੍ਰਿਟੇਨ ਨਾਲ ਭਿੜੇਗਾ।
ਤੀਜੇ ਟੈਸਟ 'ਚ ਭੱਜੀ ਦਾ ਇਹ ਵੱਡਾ ਰਿਕਾਰਡ ਤੋੜ ਅਸ਼ਵਿਨ ਬਣਾ ਸਕਦੇ ਹਨ ਨਵਾਂ ਇਤਿਹਾਸ
NEXT STORY