ਨਵੀਂ ਦਿੱਲੀ (ਭਾਸ਼ਾ)– ਪਾਲ ਕਿਸ਼ਤੀ ਚਾਲਣ ਦੇ ਭਾਰਤੀ ਜੂਨੀਅਰ ਖਿਡਾਰੀਆਂ ਨੇ ਓਮਾਨ ਵਿਚ ਕੌਮਾਂਤਰੀ ਰੇਗਾਟਾ ਮੁਸਕਾਨਾ ਰੇਸ ਵੀਕ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦੇ ਹੋਏ ਇਕ ਸੋਨ, ਚਾਰ ਚਾਂਦੀ ਤੇ ਦੋ ਕਾਂਸੀ ਸਮੇਤ 7 ਤਮਗੇ ਜਿੱਤੇ।
ਲੜਕੀਆਂ ਦੇ ‘ਆਪਟੀਮਿਸਟ ਗਰਲਜ਼ ਅੰਡਰ-15’ ਵਰਗ ਵਿਚ ਭਾਰਤ ਦਾ ਦਬਦਬਾ ਰਿਹਾ, ਜਿਸ ਵਿਚ ਸ਼੍ਰੇਯਾ ਕ੍ਰਿਸ਼ਣਾ ਲਕਸ਼ਮੀਨਾਰਾਇਣਨ ਤੇ ਕੋਮਾਰਵੇਲੱਲੀ ਲਾਹਰੀ ਨੇ ਚੋਟੀ ਦੇ ਦੋ ਸਥਾਨ ਹਾਸਲ ਕੀਤੇ। ਸ਼੍ਰੇਯਾ ਨੇ 28 ਅੰਕਾਂ ਦੇ ਕੁੱਲ ਸਕੋਰ ਨਾਲ ਸੋਨ ਤਮਗਾ ਜਦਕਿ ਕੋਮਾਰਵੇਲੱਲੀ ਨੇ ਕੁੱਲ 50 ਅੰਕਾਂ ਨਾਲ ਚਾਂਦੀ ਤਮਗਾ ਜਿੱਤਿਆ।
ਲੜਕਿਆਂ ਦੇ ਆਈ. ਐੱਲ. ਸੀ. ਏ.-4 ਅੰਡਰ-16 ਵਰਗ ਵਿਚ ਭਾਰਤ ਦੇ ਸ਼ਸ਼ਾਂਕ ਬਾਥਮ ਤੇ ਅਕਸ਼ਿਤ ਕੁਮਾਰ ਨੇ ਕ੍ਰਮਵਾਰ ਚਾਂਦੀ ਤੇ ਕਾਂਸੀ ਤਮਗਾ ਜਿੱਤਿਆ।
ਲੜਕੀਆਂ ਦੇ ਆਈ. ਐੱਲ. ਸੀ. ਏ.-4 ਅੰਡਰ-16 ਵਰਗ ਵਿਚ ਭਾਰਤ ਦੀ ਸੌਮਿਆ ਸਿੰਘ ਪਟੇਲ ਤੇ ਸ਼ਗੁਨ ਝਾਅ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਭਾਰਤ ਦੀ ਮਾਨਿਆ ਰੈੱਡੀ ਲੜਕੀਆਂ ਦੇ ਆਈ. ਐੱਲ. ਸੀ. ਏ.-6 ਅੰਡਰ-19 ਸ਼੍ਰੇਣੀ ਵਿਚ ਮਾਮੂਲੀ ਫਰਕ ਨਾਲ ਸੋਨ ਤਮਗੇ ਤੋਂ ਖੁੰਝ ਗਈ ਤੇ ਯੂ. ਏ. ਈ. ਦੀ ਕੈਮੇਲੀਆ ਅਲ ਕੁਬੈਸੀ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ।
ਸ਼੍ਰੀਲੰਕਾ ਮੈਚ ਲਈ ਹਰਮਨਪ੍ਰੀਤ ਫਿੱਟ, ਹਾਲਾਤ ਉਮੀਦਾਂ ਤੋਂ ਵੱਖਰੇ : ਸਮ੍ਰਿਤੀ ਮੰਧਾਨਾ
NEXT STORY