ਕੈਨਬਰਾ (ਭਾਸ਼ਾ)- ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੂੰ ਅੱਜ ਇਥੇ ਨੈਸ਼ਨਲ ਹਾਕੀ ਸੈਂਟਰ ’ਚ ਆਸਟ੍ਰੇਲੀਆ ਦੀ ਅੰਡਰ-21 ਟੀਮ ਕੋਲੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਲਈ ਲਾਲਥੰਤਲੁਆਂਗੀ (47ਵੇਂ ਮਿੰਟ) ਅਤੇ ਸੋਨਮ (54ਵੇਂ ਮਿੰਟ) ਨੇ ਗੋਲ ਕੀਤੇ, ਜਦਕਿ ਆਸਟ੍ਰੇਲੀਆ ਲਈ ਬਿਯਾਂਕਾ ਜੁਰਰ (36ਵੇਂ ਮਿੰਟ), ਏਵੀ ਸ਼੍ਰਾਂਸਬੀ (45ਵੇਂ ਮਿੰਟ) ਅਤੇ ਸੈਮੀ ਲਵ (59ਵੇਂ ਮਿੰਟ) ਨੇ ਗੋਲ ਕੀਤੇ।
ਮੈਚ ਦੇ ਸ਼ੁਰੂਆਤੀ ਹਾਫ ’ਚ ਦੋਨੋਂ ਟੀਮਾਂ ਗੋਲ ਕਰਨ ’ਚ ਨਾਕਾਮ ਰਹੀਆਂ। ਜੁਰਰ ਨੇ ਮੱਧ ਤੋਂ ਬਾਅਦ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਆਸਟ੍ਰੇਲੀਆ ਦਾ ਖਾਤਾ ਖੋਲ੍ਹਿਆ, ਜਦਕਿ ਇਸ ਦੇ 9 ਮਿੰਟ ਬਾਅਦ ਸ਼੍ਰਾਂਸਬੀ ਦੇ ਗੋਲ ਨਾਲ ਟੀਮ ਨੇ 2-0 ਦੀ ਬੜ੍ਹਤ ਕਾਇਮ ਕਰ ਲਈ। ਭਾਰਤੀ ਟੀਮ ਨੇ ਮੈਚ ਦੇ ਚੌਥੀ ਕੁਆਰਟਰ ’ਚ 2 ਗੋਲ ਨਾਲ ਦਮਦਾਰ ਵਾਪਸੀ ਕੀਤੀ। ਲਾਲਥੰਤਲੁਆਂਗੀ ਨੇ 47ਵੇਂ ਮਿੰਟ ’ਚ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਟੀਮ ਦੀ ਵਾਪਸੀ ਕਰਾਈ। ਸੋਨਮ ਨੇ ਇਸ ਤੋਂ ਬਾਅਦ 54ਵੇਂ ਮਿੰਟ ’ਚ ਮੈਦਾਨੀ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਸੈਮੀ ਲਵ ਨੇ ਮੈਚ ਦੇ ਆਖਰੀ ਮਿੰਟ ’ਚ ਗੋਲ ਕਰ ਕੇ ਆਸਟ੍ਰੇਲੀਆ ਨੂੰ ਫਿਰ ਤੋਂ ਇਕ ਸ਼ਾਟ ਦੀ ਬੜ੍ਹਤ ਦੁਆ ਦਿੱਤੀ।
ਭਾਰਤੀ ਟੀਮ ਦਾ ਜੇਤੂ ਰੱਥ ਜਾਰੀ.. ਸੁਪਰ ਓਵਰ 'ਚ ਸ਼੍ਰੀਲੰਕਾ ਨੂੰ ਹਰਾਇਆ ਨਿਸੰਕਾ ਦਾ ਸੈਂਕੜਾਂ ਬੇਕਾਰ
NEXT STORY