ਸਪੋਰਟਸ ਡੈਸਕ— ਭਾਰਤੀ ਓਲੰਪਿਕ ਸੰਘ (ਆਈ.ਓ. ਏ.) ਨੇ ਹਾਲ ’ਚ ਕੋਵਿਡ-19 ਤੋਂ ਉਭਰੇ ਪੰਜ ਖਿਡਾਰੀਆਂ ਨੂੰ ਛੇਤੀ ਤੋਂ ਛੇਤੀ ਟੀਕਾ ਲਵਾਉਣ ਨੂੰ ਕਿਹਾ ਗਿਆ ਹੈ। ਇਹ ਪੰਜੇ ਖਿਡਾਰੀ ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੇ ਹਨ। ਇਸ ਸੂਚੀ ’ਚ ਸਿਮਰਨਜੀਤ ਕੌਰ (60 ਕਿਲੋਗ੍ਰਾਮ) ਇਕਮਾਤਰ ਮੁੱਕੇਬਾਜ਼ ਹੈ ਜਦਕਿ ਚਾਰ ਹੋਰ ਨਿਸ਼ਾਨੇਬਾਜ਼ ਹਨ।
ਨਿਸ਼ਾਨੇਬਾਜ਼ਾਂ ’ਚ 19 ਸਾਲਾ ਸੌਰਭ ਚੌਧਰੀ ਵੀ ਸ਼ਾਮਲ ਹੈ ਜਿਨ੍ਹਾਂ ਨੇ ਇਸ ਸਾਲ ਆਈ. ਐੱਸ. ਐੱਸ. ਐੱਫ਼. ਵਿਸ਼ਵ ਕੱਪ ’ਚ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਚਾਂਦੀ ਦਾ ਤਮਗ਼ਾ ਜਿੱਤਿਆਸੀ। ਹੋਰ ਤਿੰਨ ਨਿਸ਼ਾਨੇਬਾਜ਼ ਰਾਹੀ ਸਰਨੋਬਤ (ਮਹਿਲਾਵਾਂ ਦੀ 25 ਮੀਟਰ ਪਿਸਟਲ), ਦੀਪਕ ਕੁਮਾਰ (10 ਮੀਟਰ ਏਅਰ ਰਾਈਫ਼ਲ) ਤੇ ਸ਼ਾਟਗਨ ਨਿਸ਼ਾਨੇਬਾਜ਼ ਮੈਰਾਜ ਅਹਿਮਦ ਸ਼ਾਮਲ ਹਨ।
ਆਈ. ਓ. ਏ. ਦੇ ਪ੍ਰਧਾਨ ਨਰਿੰਦਰ ਬਤਰਾ ਨੇ ਬਿਆਨ ’ਚ ਕਿਹਾ, ‘‘ਮੁੱਕੇਬਾਜ਼ੀ ਤੇ ਨਿਸ਼ਾਨੇਬਾਜ਼ੀ (ਮਹਾਸੰਘਾਂ) ਤੋਂ ਬੇਨਤੀ ਹੈ ਕਿ ਇਸ ’ਤੇ ਤੁਰੰਤ ਅਮਲ ਕਰਕੇ ਸੂਚਨਾ ਦੇਣਾ।’’ ਆਈ. ਓ. ਏ. ਨੇ ਕਿਹਾ ਕਿ ਅਜੇ ਤਕ 120 ਆਮ ਖਿਡਾਰੀਆਂ ਤੇ 27 ਪੈਰਾ ਖਿਡਾਰੀਆਂ ਨੇ ਘੱਟੋ-ਘੱਟ ਪਹਿਲਾ ਟੀਕਾ ਲਵਾ ਲਿਆ ਹੈ। ਸੰਸਥਾ ਨੇ ਕਿਹਾ ਕਿ 62 ਅਜਿਹੇ ਵੀ ਖਿਡਾਰੀ ਹਨ ਜਿਨ੍ਹਾਂ ਨੇ ਦੋਵੇਂ ਟੀਕੇ ਲਵਾ ਲਏ ਹਨ। ਇਸ ’ਚ ਚਾਰ ਪੈਰਾ ਖਿਡਾਰੀ ਵੀ ਸ਼ਾਮਲ ਹਨ। ਜਿੱਥੇ ਤਕ ਟ੍ਰੇਨਰਾਂ ਤੇ ਸਹਿਯੋਗੀ ਸਟਾਫ਼ ਦਾ ਸਵਾਲ ਹੈ ਤਾਂ ਅਜੇ ਤਕ 114 ਨੂੰ ਪਹਿਲਾ ਟੀਕਾ ਲਗ ਚੁੱਕਾ ਹੈ ਜਦਕਿ 37 ਮੈਂਬਰਾਂ ਨੇ ਦੋਵੇਂ ਟੀਕੇ ਲਵਾ ਲਏ ਹਨ।
ਬ੍ਰਾਜ਼ੀਲੀ ਫੁੱਟਬਾਲ ਮੁਖੀ ਨੂੰ ਯੌਨ ਸ਼ੋਸ਼ਣ ਦੇ ਦੋਸ਼ ’ਚ ਕੀਤਾ ਮੁਅੱਤਲ
NEXT STORY