ਨਵੀਂ ਦਿੱਲੀ - ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਬਹਿਰੀਨ ’ਚ ਹਾਲ ਹੀ ਵਿਚ ਸਮਾਪਤ ਹੋਈਆਂ ਏਸ਼ੀਆਈ ਨੌਜਵਾਨ ਖੇਡਾਂ (ਏ. ਵਾਈ. ਜੀ.) ਵਿਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਕ੍ਰਮਵਾਰ 5 ਲੱਖ, 3 ਲੱਖ ਅਤੇ 2 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਚੌਥੇ ਸਥਾਨ ’ਤੇ ਰਹਿਣ ਵਾਲੇ ਹਰ ਖਿਡਾਰੀ ਨੂੰ 50 ਹਜ਼ਾਰ ਰੁਪਏ, ਜਦਕਿ ਸੋਨਾ ਜਿੱਤਣ ਵਾਲੀਆਂ ਪੁਰਸ਼ ਅਤੇ ਮਹਿਲਾ ਕਬੱਡੀ ਟੀਮਾਂ ਨੂੰ 10-10 ਲੱਖ ਰੁਪਏ ਮਿਲਣਗੇ। ਤਮਗਾ ਜੇਤੂ ਖਿਡਾਰੀਆਂ ਦੇ ਕੋਚਾਂ ਨੂੰ ਵੀ 1-1 ਲੱਖ ਰੁਪਏ ਦਿੱਤੇ ਜਾਣਗੇ।
ਭਾਰਤ ਨੇ 23 ਤੋਂ 31 ਅਕਤੂਬਰ ਤੱਕ ਹੋਈਆਂ ਖੇਡਾਂ ’ਚ ਕੁੱਲ 48 ਤਮਗੇ (13 ਸੋਨੇ, 18 ਚਾਂਦੀ ਅਤੇ 17 ਕਾਂਸੀ) ਜਿੱਤੇ ਅਤੇ ਅੰਤਿਮ ਤਾਲਿਕਾ ’ਚ 6ਵੇਂ ਸਥਾਨ ’ਤੇ ਰਿਹਾ ਸੀ। ਭਾਰਤ ਨੇ ਮੁੱਕੇਬਾਜ਼ੀ ’ਚ ਸਭ ਤੋਂ ਵੱਧ 4 ਸੋਨ ਤਮਗੇ ਜਿੱਤੇ, ਜਦਕਿ ਕੁਸ਼ਤੀ ’ਚ 3 ਅਤੇ ਕਬੱਡੀ ’ਚ 2 ਸੋਨ ਤਮਗੇ ਜਿੱਤੇ।ਆਈ. ਓ. ਏ. ਨੇ ਇਕ ਬਿਆਨ ’ਚ ਕਿਹਾ ਕਿ, ‘‘ਆਈ. ਓ. ਏ. ਮੰਨਦਾ ਹੈ ਕਿ ਇਸ ਤਰ੍ਹਾਂ ਦਾ ਪ੍ਰਦਰਸ਼ਨ ਨਿਰੰਤਰ ਮਿਹਨਤ, ਸਖ਼ਤ ਟ੍ਰੇਨਿੰਗ ਅਤੇ ਕੋਚਾਂ ਤੇ ਸਹਾਇਕ ਸਟਾਫ਼ ਦੀ ਠੀਕ ਰਹਿਨੁਮਾਈ ਦਾ ਨਤੀਜਾ ਹੈ।’’’ ਉਨ੍ਹਾਂ ਜਲਦ ਇਕ ਵਿਸ਼ੇਸ਼ ਸਮਾਰੋਹ ’ਚ ਸਾਰੇ ਤਮਗਾ ਜੇਤੂ ਖਿਡਾਰੀਆਂ, ਕੋਚਾਂ ਅਤੇ ਚੌਥੇ ਸਥਾਨ ’ਤੇ ਰਹੇ ਖਿਡਾਰੀਆਂ ਦਾ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਹੈ।
ਭਾਰਤ ਜਿੱਤਿਆ ਤਾਂ ਪਾਕਿਸਤਾਨ ਤੋਂ ਵੀ ਆਇਆ ਰਿਐਕਸ਼ਨ, ਸ਼ੋਇਬ ਅਖਤਰ ਬੋਲੇ-ਇਹ ਕੁੜੀਆਂ...
NEXT STORY