ਸਪੋਰਟਸ ਡੈਸਕ- ਏਸ਼ੀਅਨ ਤੀਰਅੰਦਾਜ਼ੀ ਚੈਂਪੀਅਨਸ਼ਿਪ ਤੋਂ ਪਰਤ ਰਹੀ ਭਾਰਤੀ ਤੀਰਅੰਦਾਜ਼ੀ ਟੀਮ ਦੇ 11 ਮੈਂਬਰ, ਜਿਨ੍ਹਾਂ ਵਿੱਚ 2 ਨਾਬਾਲਗ ਵੀ ਸ਼ਾਮਲ ਸਨ, ਸੋਮਵਾਰ ਰਾਤ ਨੂੰ ਢਾਕਾ (ਬੰਗਲਾਦੇਸ਼) ਹਵਾਈ ਅੱਡੇ 'ਤੇ ਕਰੀਬ 10 ਘੰਟੇ ਤੱਕ ਫਸੇ ਰਹੇ। ਉਨ੍ਹਾਂ ਦੀ ਫਲਾਈਟ ਤਕਨੀਕੀ ਖਰਾਬੀ ਕਾਰਨ ਵਾਰ-ਵਾਰ ਲੇਟ ਹੁੰਦੀ ਰਹੀ, ਜਿਸ ਕਾਰਨ ਟੀਮ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਹਿੰਸਾਂ ਵਾਲੀਆਂ ਸੜਕਾਂ 'ਤੇ ਬਿਨਾਂ ਸੁਰੱਖਿਆ ਸਫਰ
ਜਿਸ ਸਮੇਂ ਭਾਰਤੀ ਖਿਡਾਰੀ ਢਾਕਾ ਏਅਰਪੋਰਟ 'ਤੇ ਫਸੇ ਹੋਏ ਸਨ, ਉਸੇ ਸਮੇਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਢਾਕਾ ਦੀਆਂ ਸੜਕਾਂ 'ਤੇ ਹਿੰਸਾ ਅਤੇ ਦੰਗੇ ਹੋ ਰਹੇ ਸਨ। ਇਸ ਭਿਆਨਕ ਮਾਹੌਲ ਦੇ ਬਾਵਜੂਦ, ਏਅਰਲਾਈਨ ਨੇ ਕੋਈ ਮਦਦ ਨਹੀਂ ਕੀਤੀ।
ਸੀਨੀਅਰ ਖਿਡਾਰੀ ਅਭਿਸ਼ੇਕ ਵਰਮਾ ਨੇ ਦੱਸਿਆ ਕਿ ਏਅਰਲਾਈਨ ਨੇ ਉਨ੍ਹਾਂ ਨੂੰ ਬਿਨਾਂ ਕਿਸੇ ਸੁਰੱਖਿਆ ਦੇ ਹਿੰਸਾ ਪ੍ਰਭਾਵਿਤ ਸੜਕਾਂ ਰਾਹੀਂ ਇੱਕ ਲੋਕਲ ਬੱਸ ਵਿੱਚ ਬਾਹਰ ਭੇਜ ਦਿੱਤਾ। ਵਰਮਾ ਨੇ ਸਵਾਲ ਕੀਤਾ, "ਜਦੋਂ ਬਾਹਰ ਦੰਗੇ ਚੱਲ ਰਹੇ ਸਨ, ਤਾਂ ਸਾਨੂੰ ਲੋਕਲ ਬੱਸ ਵਿੱਚ ਕਿਵੇਂ ਭੇਜਿਆ ਗਿਆ? ਜੇਕਰ ਸਾਡੇ ਨਾਲ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੁੰਦਾ?"।
ਗੰਦੇ ਟਾਇਲਟ ਵਾਲੀ ਖਸਤਾ ਹਾਲਤ ਧਰਮਸ਼ਾਲਾ 'ਚ ਠਹਿਰਾਇਆ ਗਿਆ
ਇਸ ਤੋਂ ਬਾਅਦ ਟੀਮ ਨੂੰ ਇੱਕ ਬੇਹੱਦ ਖਰਾਬ ਧਰਮਸ਼ਾਲਾ (lodge) ਵਿੱਚ ਠਹਿਰਾਇਆ ਗਿਆ। ਅਭਿਸ਼ੇਕ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਿੱਥੇ ਰੱਖਿਆ ਗਿਆ, ਉਹ ਛੇ ਬਿਸਤਰਿਆਂ ਵਾਲਾ ਇੱਕ ਕਮਰਾ ਸੀ ਅਤੇ ਉੱਥੇ ਸਿਰਫ਼ ਇੱਕ ਗੰਦਾ ਟਾਇਲਟ ਸੀ, ਜਿੱਥੇ ਨਹਾਉਣਾ ਵੀ ਬਹੁਤ ਮੁਸ਼ਕਲ ਸੀ। ਟੀਮ ਵਿੱਚ ਸੀਨੀਅਰ ਖਿਡਾਰੀਆਂ ਵਿੱਚ ਅਭਿਸ਼ੇਕ ਵਰਮਾ, ਜਯੋਤੀ ਸੁਰੇਖਾ ਅਤੇ ਓਲੰਪੀਅਨ ਧੀਰਜ ਬੋਮਮਾਦੇਵਰਾ ਸ਼ਾਮਲ ਸਨ।
ਦਿੱਲੀ ਪਹੁੰਚ ਕੇ ਵੀ ਨਹੀਂ ਖਤਮ ਹੋਈ ਪ੍ਰੇਸ਼ਾਨੀ
ਅਗਲੀ ਸਵੇਰ 7 ਵਜੇ ਟੀਮ ਦੁਬਾਰਾ ਏਅਰਪੋਰਟ ਲਈ ਨਿਕਲੀ, ਪਰ ਦਿੱਲੀ ਪਹੁੰਚ ਕੇ ਵੀ ਮੁਸੀਬਤ ਖਤਮ ਨਹੀਂ ਹੋਈ। ਫਲਾਈਟ ਵਿੱਚ ਦੇਰੀ ਕਾਰਨ ਕਈ ਤੀਰਅੰਦਾਜ਼ ਹੈਦਰਾਬਾਦ ਅਤੇ ਵਿਜੇਵਾੜਾ ਲਈ ਆਪਣੀਆਂ ਅੱਗੇ ਦੀਆਂ (connecting) ਫਲਾਈਟਾਂ ਨਹੀਂ ਫੜ ਸਕੇ। ਇਸ ਕਾਰਨ ਉਨ੍ਹਾਂ ਨੂੰ ਆਖਰੀ ਸਮੇਂ 'ਤੇ ਮਹਿੰਗੀਆਂ ਟਿਕਟਾਂ ਖਰੀਦ ਕੇ ਆਪਣੀ ਅੱਗੇ ਦੀ ਯਾਤਰਾ ਪੂਰੀ ਕਰਨੀ ਪਈ।
ਡੀ. ਵਾਈ ਪਾਟਿਲ ਸਟੇਡੀਅਮ ਮਹਿਲਾ ਪ੍ਰੀਮੀਅਰ ਲੀਗ-2026 ਦੀ ਕਰੇਗਾ ਮੇਜ਼ਬਾਨੀ
NEXT STORY