ਸਪੋਰਟਸ ਡੈਸਕ : ਆਈ. ਪੀ. ਐੱਲ. ਦਾ 24ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ’ਚ ਖੇਡਿਆ ਗਿਆ। ਰਾਜਸਥਾਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 171 ਦੌੜਾਂ ਬਣਾਈਆਂ ਅਤੇ ਮੁੰਬਈ ਨੂੰ 172 ਦੌੜਾਂ ਦਾ ਟੀਚਾ ਦਿੱਤਾ। ਮੁੰਬਈ ਨੇ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਪਹਿਲਾਂ ਬੱਲੇਬਾਜ਼ੀ ਕਰਨ ਆਈ ਰਾਜਸਥਾਨ ਦੀ ਟੀਮ ਨੂੰ ਸਲਾਮੀ ਬੱਲੇਬਾਜ਼ ਜੋਸ ਬਟਲਰ ਅਤੇ ਯਸ਼ਸਵੀ ਜਾਇਸਵਾਲ ਨੇ ਚੰਗੀ ਸ਼ੁਰੂਆਤ ਦਿੱਤੀ। ਦੋਵਾਂ ਖਿਡਾਰੀਆਂ ਨੇ ਪਾਵਰਪਲੇਅ ਦਾ ਫਾਇਦਾ ਉਠਾਇਆ ਅਤੇ ਬਿਨਾਂ ਵਿਕਟ ਗੁਆਏ 47 ਦੌੜਾਂ ਬਣਾਈਆਂ। ਰਾਜਸਥਾਨ ਦੀ ਟੀਮ ਨੂੰ ਪਹਿਲਾ ਝਟਕਾ ਜੋਸ ਬਟਲਰ ਵਜੋਂ ਲੱਗਾ।
ਬਟਲਰ ਨੂੰ ਰਾਹੁਲ ਚਾਹਰ ਨੇ 41 ਦੌੜਾਂ ’ਤੇ ਆਊਟ ਕੀਤਾ ਅਤੇ ਟੀਮ ਨੂੰ ਪਹਿਲੀ ਸਫਲਤਾ ਦਿੱਤੀ। ਬਟਲਰ ਨੇ ਆਪਣੀ ਪਾਰੀ ਦੌਰਾਨ 3 ਚੌਕੇ ਅਤੇ 3 ਛੱਕੇ ਲਗਾਏ। ਰਾਜਸਥਾਨ ਦੀ ਟੀਮ ਨੂੰ ਦੂਜਾ ਝਟਕਾ ਵੀ ਰਾਹੁਲ ਚਾਹਰ ਨੇ ਯਸ਼ਸਵੀ ਜਾਇਸਵਾਲ ਨੂੰ ਆਊਟ ਕਰ ਕੇ ਦਿੱਤਾ। ਜਾਇਸਵਾਲ 20 ਗੇਂਦਾਂ ’ਚ 32 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੇ ਆਪਣੀ ਪਾਰੀ ਦੌਰਾਨ 2 ਚੌਕੇ ਅਤੇ 2 ਛੱਕੇ ਮਾਰੇ। ਇਸ ਤੋਂ ਬਾਅਦ ਸੰਜੂ ਸੈਮਸਨ ਅਤੇ ਸ਼ਿਵਮ ਦੂਬੇ ਵਿਚਕਾਰ ਅਰਧ ਸੈਂਕੜੇ ਦੀ ਭਾਈਵਾਲੀ ਹੋਈ।ਦੋਵਾਂ ਖਿਡਾਰੀਆਂ ਨੇ ਤੇਜ਼ੀ ਨਾਲ ਸਕੋਰਿੰਗ ਕੀਤੀ ਪਰ ਸੰਜੂ ਸੈਮਸਨ ਟ੍ਰੇਂਟ ਬੋਲਟ ਦੀ ਗੇਂਦ ’ਤੇ 42 ਦੌੜਾਂ ’ਤੇ ਆਊਟ ਹੋ ਗਿਆ। ਉਸ ਨੇ ਆਪਣੀ ਪਾਰੀ ’ਚ 5 ਚੌਕੇ ਲਗਾਏ। ਟੀਮ ਨੂੰ ਸ਼ਿਵਮ ਦੂਬੇ ਦੇ ਤੌਰ ’ਤੇ ਚੌਥਾ ਝਟਕਾ ਲੱਗਾ। ਦੂਬੇ ਨੂੰ ਬੁਮਰਾਹ ਨੇ 35 ਦੌੜਾਂ ’ਤੇ ਆਊਟ ਕੀਤਾ। ਰਾਜਸਥਾਨ ਦੀ ਟੀਮ 20 ਓਵਰਾਂ ਵਿਚ 171 ਦੌੜਾਂ ਬਣਾ ਸਕੀ।
ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਟੀਮ ਨੂੰ ਕਪਤਾਨ ਰੋਹਿਤ ਸ਼ਰਮਾ ਅਤੇ ਕੁਇੰਟਨ ਡੀਕੌਕ ਨੇ ਤੇਜ਼ ਤੇ ਚੰਗੀ ਸ਼ੁਰੂਆਤ ਦਿੱਤੀ। ਦੋਵਾਂ ਬੱਲੇਬਾਜ਼ਾਂ ਨੇ ਪਾਵਰਪਲੇਅ ਓਵਰਾਂ ’ਚ 47 ਦੌੜਾਂ ਬਣਾਈਆਂ। ਇਸ ਦੌਰਾਨ ਪਾਵਰਪਲੇਅ ਦੀ ਆਖਰੀ ਗੇਂਦ ’ਤੇ ਕ੍ਰਿਸ ਮੌਰਿਸ ਨੇ ਰੋਹਿਤ ਸ਼ਰਮਾ ਨੂੰ 14 ਦੌੜਾਂ ’ਤੇ ਆਊਟ ਕੀਤਾ ਅਤੇ ਟੀਮ ਨੂੰ ਪਹਿਲੀ ਸਫਲਤਾ ਦਿੱਤੀ।
ਮੁੰਬਈ ਦੀ ਟੀਮ ਨੂੰ ਸੂਰਜਕੁਮਾਰ ਯਾਦਵ ਦੇ ਰੂਪ ’ਚ ਦੂਜਾ ਝਟਕਾ ਲੱਗਾ। ਕ੍ਰਿਸ ਮੌਰਿਸ ਨੇ 16 ਦੌੜਾਂ ’ਤੇ ਸੂਰਯਕੁਮਾਰ ਯਾਦਵ ਨੂੰ ਆਊਟ ਕੀਤਾ। ਮੁਸਤਾਫਿਜ਼ੁਰ ਰਹਿਮਾਨ ਨੇ ਕਰੁਣਾਲ ਪੰਡਯਾ ਨੂੰ 39 ਦੌੜਾਂ ’ਤੇ ਆਊਟ ਕਰ ਕੇ ਟੀਮ ਨੂੰ ਤੀਜੀ ਸਫਲਤਾ ਦਿਵਾਈ। ਕਰੁਣਾਲ ਨੇ ਆਪਣੀ ਪਾਰੀ ਦੌਰਾਨ 2 ਚੌਕੇ ਅਤੇ 2 ਛੱਕੇ ਮਾਰੇ। ਇਸ ਤੋਂ ਬਾਅਦ ਡੀਕਾਕ ਅਤੇ ਕੀਰੋਨ ਪੋਲਾਰਡ ਵਿਚਕਾਰ ਸਾਂਝੇਦਾਰੀ ਹੋਈ। ਦੋਵਾਂ ਦੀ ਇਸ ਸਾਂਝੇਦਾਰੀ ਕਾਰਨ ਮੁੰਬਈ ਦੀ ਟੀਮ ਨੇ ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾਇਆ। ਡੀਕਾਕ ਨੇ ਇਸ ਮੈਚ ’ਚ ਸ਼ਾਨਦਾਰ 70 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਜਿਸ ’ਚ ਉਸ ਨੇ 6 ਚੌਕੇ ਅਤੇ 2 ਛੱਕੇ ਲਗਾਏ। ਉਸੇ ਸਮੇਂ ਪੋਲਾਰਡ ਨੇ 8 ਗੇਂਦਾਂ ’ਤੇ 16 ਦੌੜਾਂ ਦੀ ਤੇਜ਼ ਪਾਰੀ ਖੇਡੀ।
ਐਮ.ਸੀ.ਏ. ਨੇ ਟੀ20 ਮੁੰਬਈ ਲੀਗ ਨੂੰ ਕੀਤਾ ਮੁਲਤਵੀ
NEXT STORY