ਸਪੋਰਟਸ ਡੈਸਕ— ਭਾਰਤ ਦੇ ਮਸ਼ਹੂਰ ਮੋਟਰਸਾਈਕਲ ਰੇਸਰ ਸੀ. ਐੱਸ. ਸੰਤੋਸ਼ ਨੂੰ ਸਾਊਦੀ ਅਰਬ ’ਚ ਚਲ ਰਹੀ ਡਕਾਰ ਰੈਲੀ ਦੇ ਦੌਰਾਨ ਹਾਦਸੇ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਨੂੰ ਦਵਾਈ ਦੇ ਕੇ ਕੋਮਾ ਦੀ ਸਥਿਤੀ ’ਚ ਰਖਿਆ ਗਿਆ ਹੈ। ਉਨ੍ਹਾਂ ਨੂੰ ਏਅਰ ਐਂਬੂਲੈਂਸ ’ਚ ਰਿਆਦ ਦੇ ਹਸਪਤਾਲ ’ਚ ਲਿਜਾਇਆ ਗਿਆ ਹੈ। ਦੁਨੀਆ ਦੀ ਸਭ ਤੋਂ ਵੱਡੀਆਂ ਰੈਲੀਆਂ ’ਚੋਂ ਇਕ ਹੀਰੋ ਮੋਟੋਸਪੋਰਟਸ ਟੀਮ ਦੀ ਨੁਮਾਇੰਦਗੀ ਕਰਨ ਵਾਲੇ 37 ਸਾਲਾ ਸੰਤੋਸ਼ ਦੀ ਬਾਈਕ ਬੁੱਧਵਾਰ ਨੂੰ ਹਾਦਸੇ ਦਾ ਸ਼ਿਕਾਰ ਹੋਈ ਅਤੇ ਉਨ੍ਹਾਂ ਨੂੰ 24 ਘੰਟੇ ਨਿਗਰਾਨੀ ’ਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : IPL 2021 ਦਾ ਨੀਲਾਮੀ ਬਾਜ਼ਾਰ ਸਜਾਉਣ ਦੀ ਤਿਆਰੀ, ਇਸ ਤਾਰੀਖ਼ ਨੂੰ ਲੱਗੇਗੀ ਖਿਡਾਰੀਆਂ ਦੀ ਬੋਲੀ!
ਹੀਰੋ ਮੋਟੋਸਪੋਰਟਸ ਨੇ ਟਵੀਟ ’ਚ ਕਿਹਾ- ਮੰਦਭਾਗੇ ਹਾਦਸੇ ’ਚ ਸੰਤੋਸ਼ ਨੂੰ ਡਕਾਰ ਰੈਲੀ 2021 ਦੇ ਚੌਥੇ ਗੇੜ ’ਚ ਹਾਦਸੇ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਰਿਆਦ ਦੇ ਹਸਪਤਾਲ ’ਚ ਲਿਜਾਇਆ ਗਿਆ ਹੈ। ਸ਼ੁਰੂਆਤੀ ਜਾਂਚ ’ਚ ਉਨ੍ਹਾਂ ਦੀ ਸਥਿਤੀ ਸਥਿਰ ਲਗ ਰਹੀ ਹੈ। ਸਾਡੇ ਨਾਲ ਮਿਲ ਕੇ ਉਨ੍ਹਾਂ ਦੇ ਛੇਤੀ ਉਬਰਨ ਦੀ ਪ੍ਰਾਰਥਨਾ ਕਰੋ।
ਸੰਤੋਸ਼ ਦੇ ਸਿਰ ’ਚ ਸੱਟ ਲੱਗਣ ਦਾ ਖਦਸ਼ਾ ਹੈ। ਖ਼ਬਰਾਂ ਮੁਤਾਬਕ ਜਦੋਂ ਡਾਕਟਰਾਂ ਦੀ ਟੀਮ ਹਾਦਸੇ ਵਾਲੇ ਸਥਾਨ ’ਤੇ ਪਹੁੰਚੀ ਤਾਂ ਉਹ ਹੋਸ਼ ’ਚ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਰਿਆਦ ਲਿਜਾਇਆ ਗਿਆ। ਇਹ ਹਾਦਸਾ ਉਸੇ ਗੇੜ ’ਚ ਹੋਇਆ ਜਿਸ ’ਚ ਪਿਛਲੇ ਸਾਲ ਟੀਮ ਦੇ ਰਾਈਡਰ ਪਾਉਲੋ ਗੋਂਜਾਲਵੇਜ਼ ਦੀ ਡਕਾਰ 2020 ’ਚ ਹਿੱਸਾ ਲੈਂਦੇ ਹੋਏ ਹਾਦਸੇ ’ਚ ਮੌਤ ਹੋ ਗਈ ਸੀ। ਗੋਂਜਾਲਵੇਜ਼ ਦੀ ਮੌਤ ਦੇ ਬਾਅਦ ਟੀਮ ਰੈਲੀ ਤੋਂ ਹੱਟ ਗਈ ਸੀ।
ਇਹ ਵੀ ਪੜ੍ਹੋ : IND v AUS : ਭਾਰਤ ਦੇ 299ਵੇਂ ਟੈਸਟ ਕ੍ਰਿਕਟਰ ਬਣੇ ਨਵਦੀਪ ਸੈਣੀ
ਸਤਵੀਂ ਵਾਰ ਡਕਾਰ ਰੈਲੀ ’ਚ ਹਿੱਸਾ ਲੈ ਰਹੇ ਸੰਤੋਸ਼ ਨੂੰ ਚੌਥੇ ਗੇੜ ਦੇ ਲਗਭਗ 135 ਕਿਲੋਮੀਟਰ ਦੇ ਸਫ਼ਰ ਦੌਰਾਨ ਹਾਦਸੇ ਦਾ ਸਾਹਮਣਾ ਕਰਨਾ ਪਿਆ। ਸੰਤੋਸ਼ ਨੂੰ 2013 ’ਚ ਆਬੂਧਾਬੀ ਡੇਜ਼ਰਟ ਚੈਲੰਜ ’ਚ ਵੀ ਹਾਦਸੇ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਉਨ੍ਹਾਂ ਦੀ ਸੁਜ਼ੂਕੀ ਐੱਮ. ਐੱਕਸ. 450 ਐੱਕਸ ’ਚ ਅੱਗ ਲੱਗਣ ਨਾਲ ਉਨ੍ਹਾਂ ਦੇ ਗਲੇ ਦੇ ਆਸਪਾਸ ਦਾ ਹਿੱਸਾ ਸੜ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
IND v AUS : ਭਾਰਤ ਦੇ 299ਵੇਂ ਟੈਸਟ ਕ੍ਰਿਕਟਰ ਬਣੇ ਨਵਦੀਪ ਸੈਣੀ
NEXT STORY