ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੇ ਚਲਦੇ ਪੂਰੀ ਦੁਨੀਆ ’ਚ ਹਰ ਦੀ ਖੇਡ ਗਤੀਵਿਧੀਆਂ ’ਤੇ ਬ੍ਰੇਕ ਲਗੀ ਹੋਈ ਹੈ। ਭਾਰਤੀ ਕ੍ਰਿਕਟਰ ਵੀ ਇਸ ਸਮੇਂ ਸੋਸ਼ਲ ਮੀਡੀਆ ’ਤੇ ਮਸਤੀ ਕਰ ਆਪਣਾ ਸਮਾਂ ਗੁਜ਼ਾਰ ਰਹੇ ਹਨ। ਇਨ੍ਹਾਂ ਸਭ ਵਿਚਾਲੇ ਜੋ ਨਾਂ ਸਭ ਤੋਂ ਜ਼ਿਆਦਾ ਸੁਰਖੀਆਂ ’ਚ ਰਹਿ ਰਿਹਾ ਹੈ ਉਹ ਹੈ ਯੁਜਵੇਂਦਰ ਚਾਹਲ। ਇਸ ਵਾਰ ਉਨ੍ਹਾਂ ਨੇ ਕੁਮੈਂਟ ਕਿਸੇ ਕ੍ਰਿਕਟਰ ਦੀ ਪੋਸਟ ’ਤੇ ਨਹੀਂ ਸਗੋਂ ਬਾਲੀਵੁਡ ਅਦਾਕਾਰਾ ਕੈਟਰੀਨਾ ਕੈਫ ਦੀ ਇੰਸਟਾਗ੍ਰਾਮ ਲਾਈਵ ਚੈਟ ’ਤੇ ਕੀਤਾ ਹੈ।
ਕੈਟਰੀਨਾ ਕੈਫ ਲਾਈਵ ਇੰਸਟਾਗ੍ਰਾਮ ਚੈਟ ਰਾਹੀਂ ਆਪਣੇ ਫੈਨਜ਼ ਨਾਲ ਗੱਲ ਕਰ ਰਹੀ ਸੀ। ਇਸ ਦੌਰਾਨ ਚਾਹਲ ਨੇ ਉਸ ਦੀ ਲਾਈਵ ਚੈਟ ’ਤੇ ਆਪਣਾ ਇਕ ਕੁਮੈਂਟ ਕੀਤਾ। ਚਾਹਲ ਦੇ ਇਸ ਕੁਮੈਂਟ ’ਤੇ ਫੈਨਜ਼ ਦੀ ਨਜ਼ਰ ਪੈ ਗਈ ਅਤੇ ਜਨਦ ਹੀ ਇਸ ਦੇ ਸ¬ਕ੍ਰੀਨਸ਼ਾਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਏ। ਯੁਜਵੇਂਦਰ ਚਾਹਲ ਮੈਦਾਨ ’ਤੇ ਤਾਂ ਮਸਤੀ ਕਰਦੇ ਹੀ ਰਹਿੰਦਾ ਹੈ ਪਰ ਉਸ ਦਾ ਜੋ ਮਜ਼ਾਕੀਆ ਸੁਭਾਅ ਹੈ ਉਹ ਸੋਸ਼ਲ ਮੀਡੀਆ ’ਤੇ ਵੀ ਨਜ਼ਰ ਆਉਂਦਾ ਹੈ।

ਦੱਸ ਦੇਈਏ ਕਿ ਯੁਜਵੇਂਦਰ ਚਾਹਲ ਆਪਣੇ ਟਿਕਟਾਕ ਵੀਡੀਓਜ਼ ਨੂੰ ਲੈ ਕੇ ਵੀ ਫੈਨਜ਼ ਵਿਚਾਲੇ ਕਾਫ਼ੀ ਪ੍ਰਸਿਧ ਹਨ। ਹਾਲਾਂਕਿ, ਉਨ੍ਹਾਂ ਦੇ ਸਾਥੀ ਖਿਡਾਰੀ ਟਿਕਟਾਕ ਵੀਡੀਓਜ਼ ਨੂੰ ਲੈ ਕੇ ਅਕਸਰ ਚਾਹਲ ਨੂੰ ਟ੍ਰੋਲ ਕਰਦੇ ਰਹਿੰਦੇ ਹਨ। ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੇ ਚਾਹਲ ਦੀ ਇਕ ਟਿਕਟਾਕ ਵੀਡੀਓਜ਼ ’ਤੇ ਮਜ਼ਾਕ ’ਚ ਕੁਮੈਂਟ ਕਰਦੇ ਹੋਏ ਕਿਹਾ ਸੀ ਕਿ, ਉਹ ਆਪਣੇ ਪਾਪਾ ਨੂੰ ਵੀ ਨਚਾ ਰਿਹਾ ਹੈ, ਉਸ ਨੂੰ ਸ਼ਰਮ ਨਹੀਂ ਆਉਂਦੀ।
ਉਥੇ ਦੀ ਦੂਜੇ ਪਾਸੇ ਸਾਕਸ਼ੀ ਸਿੰਘ ਧੋਨੀ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਲ ਲਾਈਵ ਆਈ ਤਾਂ ਇਥੇ ਵੀ ਚਾਹਲ ਨੇ ਕੁਮੈਂਟ ਕੀਤਾ। ਕੁਮੈਟ ’ਚ ਚਾਹਲ ਨੇ ਲਿਖਿਆ ਕਿ ਥਾਲਾ, ਵਨ ਮੋਰ ਟਾਈਮ...।
ਦੱਸ ਦੇਈਏ ਕਿ ਯੁਜਵੇਂਦਰ ਚਾਹਲ ਆਪਣੇ ਟਿਕਟਾਕ ਵੀਡੀਓਜ਼ ਨੂੰ ਲੈ ਕੇ ਵੀ ਫੈਨਜ਼ ਵਿਚਾਲੇ ਕਾਫ਼ੀ ਪ੍ਰਸਿਧ ਹਨ। ਹਾਲਾਂਕਿ, ਉਨ੍ਹਾਂ ਦੇ ਸਾਥੀ ਖਿਡਾਰੀ ਟਿਕਟਾਕ ਵੀਡੀਓਜ਼ ਨੂੰ ਲੈ ਕੇ ਅਕਸਰ ਚਾਹਲ ਨੂੰ ਟ੍ਰੋਲ ਕਰਦੇ ਰਹਿੰਦੇ ਹਨ। ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੇ ਚਾਹਲ ਦੀ ਇਕ ਟਿਕਟਾਕ ਵੀਡੀਓਜ਼ ’ਤੇ ਮਜ਼ਾਕ ’ਚ ਕੁਮੈਂਟ ਕਰਦੇ ਹੋਏ ਕਿਹਾ ਸੀ ਕਿ, ਉਹ ਆਪਣੇ ਪਾਪਾ ਨੂੰ ਵੀ ਨਚਾ ਰਿਹਾ ਹੈ, ਉਸ ਨੂੰ ਸ਼ਰਮ ਨਹੀਂ ਆਉਂਦੀ। ਉਥੇ ਦੀ ਦੂਜੇ ਪਾਸੇ ਸਾਕਸ਼ੀ ਸਿੰਘ ਧੋਨੀ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਲ ਲਾਈਵ ਆਈ ਤਾਂ ਇਥੇ ਵੀ ਚਾਹਲ ਨੇ ਕੁਮੈਂਟ ਕੀਤਾ। ਕੁਮੈਟ ’ਚ ਚਾਹਲ ਨੇ ਲਿਖਿਆ ਕਿ ਥਾਲਾ, ਵਨ ਮੋਰ ਟਾਈਮ...।
ਮਾਂ ਖੇਡ ਕਬੱਡੀ ਦੇ ਬਾਬਾ ਬੋਹੜ 'ਮਹਿੰਦਰ ਸਿੰਘ ਮੌੜ' ਨਹੀਂ ਰਹੇ
NEXT STORY