ਨਵੀਂ ਦਿੱਲੀ— 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਖੇਡਾਂ ਨੇ ਲੰਮਾ ਸਫਰ ਤੈਅ ਕੀਤਾ ਹੈ ਤੇ ਹੁਣ ਕਈ ਖਿਡਾਰੀਆਂ ਨੂੰ ਸਪਾਂਸਰਾ ਤੋਂ ਵਿੱਤੀ ਸਹਾਇਤਾ ਮਿਲ ਰਹੀ ਹੈ। ਮੈਰੀਕਾਮ ਨੇ ਖੇਲੋ ਇੰਡੀਆ ਖੇਡਾਂ ਦੇ ਲਈ ਖਿਡਾਰੀਆਂ ਨੂੰ ਪਹਿਲੀ ਬਾਰ ਜਹਾਜ਼ ਰਾਹੀ ਗੁਹਾਟੀ ਲਈ ਉਡਾਣ ਭਰਨ ਮੌਕੇ 'ਤੇ ਕਿਹਾ ਕਿ ਆਪਣੇ ਸ਼ੁਰੂਆਤੀ ਦਿਨਾਂ 'ਚ ਮੈਂ ਇੱਥੇ ਤਕ ਕਿ ਇਕ ਜੋੜੀ ਦੋਸਤਾਨਾਂ ਦੇ ਲਈ ਪਰੇਸ਼ਾਨ ਰਹਿੰਦੀ ਸੀ। ਇਹ ਦੇਖ ਕੇ ਵਧੀਆ ਲੱਗਦਾ ਹੈ ਕਿ ਭਾਰਤੀ ਖੇਡਾਂ ਨੇ ਲੰਮਾ ਸਫਰ ਤੈਅ ਕਰ ਦਿੱਤਾ ਹੈ।
ਓਲੰਪਿਕ ਚਾਂਦੀ ਤਮਗਾ ਜੇਤੂ ਮੁੱਕੇਬਾਜ਼ ਨੇ ਕਿਹਾ ਕਿ ਇਹ ਅਸਲ 'ਚ ਸ਼ਾਨਦਾਰ ਤੇ ਉਤਸਾਜ਼ਨਕ ਹੈ ਕਿ ਇਸ ਨੋਜਵਾਨ ਖਿਡਾਰੀਆਂ ਨੂੰ ਉਡਾਣ ਦਾ ਤਜ਼ੁਰਬਾ ਦਿੱਤਾ ਜਾ ਰਿਹਾ ਹੈ। ਖੇਲੋ ਇੰਡੀਆ 'ਚ ਨੋਜਵਾਨ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਖੇਡ ਤਜਰਬਾ ਮੁਹੱਈਆ ਲਈ ਭਾਰਤੀ ਖੇਡ ਅਥਾਰਟੀ (ਸਾਈ) ਨੇ ਸਪਾਈਸ ਜੈੱਟ ਦੇ ਨਾਲ ਹੱਥ ਮਿਲਾਇਆ ਹੈ, ਜਿਸ ਨਾਲ 1000 ਤੋਂ ਜ਼ਿਆਦਾ ਬੱਚਿਆਂ ਨੂੰ ਉਡਾਣ ਦਾ ਅਨੁਭਵ ਮਿਲ ਸਕੇ।
ਅਚੰਤ ਸ਼ਰਤ ਨੂੰ ਓਲੰਪਿਕ ਦੀਆਂ ਤਿਆਰੀਆਂ 'ਚ ਮਦਦ ਕਰੇਗੀ NGO
NEXT STORY