ਨਵੀਂ ਦਿੱਲੀ (ਭਾਸ਼ਾ): ਕ੍ਰਿਕਟ ਦੇ ਦੋ ਫ਼ਾਰਮੈਟਸ ਦੇ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਹੁਣ ਭਵਿੱਖ ਵਿਚ ਭਾਰਤੀ ਟੀ-20 ਟੀਮ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਬਹੁਤ ਘੱਟ ਲੱਗ ਰਹੀ ਹੈ। ਉਨ੍ਹਾਂ ਨੂੰ 3 ਅਗਸਤ ਤੋਂ ਵੈਸਟ ਇੰਡੀਜ਼ ਦੇ ਖ਼ਿਲਾਫ਼ ਤ੍ਰਿਨਿਦਾਦ ਵਿਚ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਲੜੀ ਲਈ 15 ਮੈਂਬਰੀ ਟੀਮ ਤੋਂ ਬਾਹਰ ਰੱਖਿਆ ਗਿਆ ਹੈ ਜਿਸ ਦੀ ਅਗਵਾਈ ਹਾਰਦਿਕ ਪੰਡਯਾ ਕਰਨਗੇ। ਹਾਰਦਿਕ ਦੀ ਕਪਤਾਨੀ ਵਾਲੀ ਟੀਮ ਨੌਜਵਾਨਾਂ ਨਾਲ ਭਰੀ ਹੈ ਜਿਸ ਵਿਚ 30 ਸਾਲ ਤੋਂ ਵੱਧ ਉਮਰ ਦਾ ਇਕਮਾਤਰ ਖਿਡਾਰੀ ਦੁਨੀਆ ਦਾ ਨੰਬਰ 1 ਬੱਲੇਬਾਜ਼ ਦੇ ਟੀਮ ਦਾ ਉਪ ਕਪਤਾਨ ਸੂਰਿਆਕੁਮਾਰ ਯਾਦਵ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਬੁਢਾਪਾ ਪੈਨਸ਼ਨਧਾਰਕਾਂ ਲਈ ਅਹਿਮ ਖ਼ਬਰ, ਛੇਤੀ ਕਰੋ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗੀ ਪੈਨਸ਼ਨ
ਮੁੰਬਈ ਅਤੇ ਹੈਦਰਾਬਾਦ ਦੇ ਬੱਲੇਬਾਜ਼ ਤਿਲਕ ਵਰਮਾ ਟੀਮ ਵਿਚ ਸ਼ਾਮਲ ਇਕਮਾਤਰ ਨਵਾਂ ਚਿਹਰਾ ਹੈ ਜਿਨ੍ਹਾਂ ਨੇ ਪਿਛਲੇ ਦੋ IPL ਵਿਚ ਮੱਧਕ੍ਰਮ ਵਿਚ ਬੱਲੇਬਾਜ਼ੀ ਕਰਦਿਆਂ ਮਜ਼ਬੂਤ ਦਾਅਵਾ ਪੇਸ਼ ਕੀਤਾ। ਉਨ੍ਹਾਂ ਨੇ ਆਈ.ਪੀ.ਐੱਲ. ਵਿਚ 47 ਮੈਚਾਂ ਵਿਚ 142 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ ਅਤੇ ਸਈਅਦ ਮੁਸ਼ਤਾਕ ਅਲੀ ਟਰਾਫ਼ੀ ਮੈਚਾਂ ਵਿਚ ਸੂਤਰਧਾਰ ਦੀ ਭੂਮਿਕਾ ਨਿਭਾਈ। ਯਸ਼ਵਸੀ ਜਾਇਸਵਾਲ ਅਗਲੇ ਹਫ਼ਤੇ ਆਪਣਾ ਡੈਬੀਊ ਟੈਸਟ ਖੇਡਣ ਲਈ ਤਿਆਰ ਹਨ, ਉਹ ਵੀ ਆਈ.ਪੀ.ਐੱਲ. ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਟੀ 20 ਟੀਮ ਦਾ ਹਿੱਸਾ ਹਨ।
ਇਹ ਖ਼ਬਰ ਵੀ ਪੜ੍ਹੋ - SFJ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਮੌਤ ਦੀਆਂ ਖ਼ਬਰਾਂ ਵਿਚਾਲੇ ਆਇਆ ਨਵਾਂ ਮੋੜ
ਬੁੱਧਵਾਰ ਦੀ ਮੀਟਿੰਗ ਅਜੀਤ ਅਗਰਕਰ ਦੀ ਕੌਮੀ ਚੋਣ ਕਮੇਟੀ ਦੇ ਮੁੱਖ ਚੋਣਕਾਰ ਵਜੋਂ ਪਹਿਲੀ ਮੀਟਿੰਗ ਰਹੀ ਤੇ ਟੀਮ ਵਿਚ ਕਿਸੇ ਵੀ ਚੋਣ ਤੋਂ ਹੈਰਾਨੀ ਨਹੀਂ ਹੋਈ। ਉੱਥੇ ਹੀ ਕੋਲਕਾਤਾ ਨਾਈਟ ਰਾਈਡਰਸ ਲਈ ਪ੍ਰਭਾਵਿਤ ਕਰਨ ਵਾਲੇ ਬੱਲੇਬਾਜ਼ ਰਿੰਕੂ ਸਿੰਘ 15 ਮੈਂਬਰੀ ਟੀਮ ਵਿਚ ਜਗ੍ਹਾ ਨਹੀਂ ਬਣਾ ਸਕੇ। ਪਰ ਸਮਝਿਆ ਜਾ ਸਕਦਾ ਹੈ ਕਿ ਵੈਸਟ ਇੰਡੀਜ਼ ਤੇ ਆਇਰਲੈਂਡ ਟੀ20 ਕੌਮਾਂਤਰੀ ਲੜੀਆਂ ਵਿਚਾਲੇ ਮਹਿਜ਼ 1 ਹਫ਼ਤੇ ਦਾ ਫ਼ਰਕ ਹੈ ਤਾਂ ਅਜਿਹੀ ਪੂਰੀ ਸੰਭਾਵਨਾ ਹੈ ਕਿ ਰਿੰਕੂ ਤੇ ਜਿਤੇਸ਼ ਸ਼ਰਮਾ ਰੁਤੂਰਾਜ ਗਾਇਕਵਾੜ ਦੇ ਨਾਲ ਉੇ ਟੀਮ ਵਿਚ ਜਗ੍ਹਾ ਬਣਾਉਣਗੇ। ਵਿਕਟ ਕੀਪਰ ਜਿਤੇਸ਼ ਟੀਮ ਵਿਚ ਜਗ੍ਹਾ ਬਣਾਉਣ ਲਈ ਇਸ਼ਾਨ ਕਿਸ਼ਨ ਤੇ ਸੰਜੂ ਸੈਮਸਨ ਤੋਂ ਪਿਛੜ ਗਏ। ਤੇਜ਼ ਗੇਂਦਬਾਜ਼ ਆਵੇਸ਼ ਖ਼ਾਨ ਤੇ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ ਕੌਮਾਂਤਰੀ ਪੱਧਰ 'ਤੇ ਵਾਪਸੀ ਕੀਤੀ ਹੈ। ਟੀਮ ਵਿਚ ਤਿੰਨ ਗੁੱਟ ਦੇ ਸਪਿਨਰ ਹਨ ਜਿਨ੍ਹਾਂ ਵਿਚ ਕੁਲਦੀਪ ਯਾਦਵ ਤੇ ਯਜੁਵਿੰਦਰ ਚਹਿਲ ਵੀ 15 ਮੈਂਬਰੀ ਟੀਮ ਦਾ ਹਿੱਸਾ ਹਨ। ਉੱਥੇ ਹੀ ਅਕਸਰ ਪਟੇਲ ਨੂੰ ਵੀ ਰਵਿੰਦਰ ਜਡੇਜਾ ਤੋਂ ਤਰਜੀਹ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਮਹਾਰਾਸ਼ਟਰ 'ਚ ਹੋਣ ਜਾ ਰਿਹੈ ਵੱਡਾ ਸਿਆਸੀ ਉਲਟਫ਼ੇਰ, ਡਿੱਗ ਸਕਦੀ ਹੈ ਸ਼ਿੰਦੇ ਸਰਕਾਰ! ਭਾਜਪਾ ਆਗੂ ਨੇ ਕੀਤਾ ਦਾਅਵਾ
ਭਾਰਤ ਦੀ ਟੀ-20 ਟੀਮ: ਈਸ਼ਾਨ ਕਿਸ਼ਨ (ਵਿਕੇਟਕੀਪਰ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਉਪ ਕਪਤਾਨ), ਸੰਜੂ ਸੈਮਸਨ (ਵਿਕੇਟਕੀਪਰ), ਹਾਰਦਿਕ ਪੰਡਯਾ (ਕਪਤਾਨ), ਅਕਸ਼ਰ ਪਟੇਲ, ਯੁਜਵਿੰਦਰ ਚਾਹਲ, ਕੁਲਦੀਪ ਯਾਦਵ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਉਮਰਾਨ ਮਲਿਕ, ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੀਸੇਸਟਰ ਸਿਟੀ 'ਤੇ ਜੇਡੀ ਸਪੋਰਟਸ ਦੇ ਨਾਲ ਮੁੱਲ ਨਿਰਧਾਰਣ ਨੂੰ ਲੈ ਕੇ ਲੱਗਾ 9 ਕਰੋੜ ਦਾ ਜੁਰਮਾਨਾ
NEXT STORY