ਲੀਡਸ— ਭਾਰਤੀ ਟੀਮ ਨੂੰ ਆਈ. ਸੀ. ਸੀ. ਵਿਸ਼ਵ ਕੱਪ 2019 'ਚ ਆਪਣਾ ਆਖਰੀ ਲੀਗ ਮੈਚ ਸ਼ਨੀਵਾਰ ਨੂੰ ਸ਼੍ਰੀਲੰਕਾ ਵਿਰੁੱਧ ਇੱਥੇ ਹੇਡਿੰਗਲੇ ਮੈਦਾਨ 'ਤੇ ਖੇਡਣਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਖਿਡਾਰੀਆਂ ਨੇ ਅਭਿਆਸ ਸੈਸ਼ਨ ਛੱਡ ਕੇ ਇਸ ਸ਼ਹਿਰ 'ਚ ਮਸਤੀ ਕਰਨ ਨਿਕਲੇ। ਇੰਗਸਟਾਗ੍ਰਾਮ 'ਤੇ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਸਦੇ ਨਾਲ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ, ਮਯੰਕ ਅਗਰਵਾਲ, ਨੋਜਵਾਨ ਬੱਲੇਬਾਜ਼ ਰਿਸ਼ਭ ਪੰਤ ਤੇ ਜਸਪ੍ਰੀਤ ਬੁਮਰਾਹ ਨਜ਼ਰ ਆ ਰਹੇ ਹਨ।
ਹਾਰਦਿਕ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ- ਬੁਆਏਜ਼ ਡੇ ਆਊਟ। ਧੋਨੀ ਨੇ ਇਸ ਤਸਵੀਰ 'ਚ ਜੈਕਟ ਪਾਈ ਹੈ ਤੇ ਐਨਕ ਲਗਾਈ ਹੋਈ ਹੈ। ਪੰਤ, ਬੁਮਰਾਹ ਤੇ ਮਯੰਕ ਨੇ ਵੀ ਜੈਕਟ ਪਾਈ ਹੋਈ ਹੈ।
ਇਸ ਤੋਂ ਇਲਾਵਾ ਯੁਜਵੇਂਦਰ ਚਾਹਲ ਨੇ ਵੀ ਆਪਣੀ ਤਸਵੀਰ ਸ਼ੇਅਰ ਕੀਤੀ। ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੀ ਪਤਨੀ ਅਨੁਸ਼ਕਾ ਦੇ ਨਾਲ ਤਸਵੀਰ ਸ਼ੇਅਰ ਕੀਤੀ ਸੀ।
ISSF ਸ਼ਾਟਗਨ ਵਿਸ਼ਵ ਚੈਂਪੀਅਨਸ਼ਿਪ : ਭਾਰਤੀ ਨਿਸ਼ਾਨੇਬਾਜ਼ਾਂ ਨੇ ਪਹਿਲੇ ਦਿਨ ਕੀਤਾ ਨਿਰਾਸ਼
NEXT STORY