ਲੰਡਨ– ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ.ਬੀ.) ਇਸ ਮਹੀਨੇ ਦੇ ਅੰਤ ਵਿਚ ਮਹਿਮਾਨ ਭਾਰਤੀ ਟੀਮ ਲਈ ਇਕ ਅਭਿਆਸ ਮੈਚ ਦਾ ਆਯੋਜਨ ਕਰ ਸਕਦਾ ਹੈ। ਜੇਕਰ ਸਭ ਕੁਝ ਠੀਕ ਰਹਿੰਦਾ ਹੈ ਤਾਂ ਚੋਣਵੀਂ ਕਾਊਂਟੀ ਇਲੈਵਨ ਨਾਲ ਭਾਰਤੀ ਟੀਮ ਤਿੰਨ ਦਿਨਾਂ ਅਭਿਆਸ ਮੈਚ 20 ਤੋਂ 22 ਜੁਲਾਈ ਤਕ ਖੇਡ ਸਕੇਗੀ। ਈ. ਸੀ. ਬੀ. ਨੇ ਇਹ ਫੈਸਲਾ ਭਾਰਤੀ ਟੀਮ ਮੈਨੇਜਮੈਂਟ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਇੰਗਲੈਂਡ ਵਿਰੁੱਧ 5 ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਅਭਿਆਸ ਮੈਚ ਦੀ ਅਪੀਲ ਤੋਂ ਬਾਅਦ ਲਿਆ ਗਿਆ ਹੈ। ਭਾਰਤੀ ਟੀਮ ਮੈਨੇਜਮੈਂਟ ਇਸ ਫੈਸਲੇ ਤੋਂ ਖੁਸ਼ ਹੈ ਕਿਉਂਕਿ ਉਸ ਵਲੋਂ ਇਹ ਅਪੀਲ ਦੇਰ ਨਾਲ ਕੀਤੀ ਗਈ ਸੀ, ਇਸ ਲਈ ਜ਼ਾਹਿਰ ਤੌਰ ’ਤੇ ਸਿਰਫ ਇਕ ਮੈਚ ਲਈ ਹੀ ਸੀ। ਭਾਰਤੀ ਟੀਮ ਨਾਲ ਜੁੜੇ ਇਕ ਸੂਤਰ ਨੇ ਕਿਹਾ, ‘‘ਅਸੀਂ ਜੋ ਚਾਹਿਆ, ਉਹ ਮਿਲ ਗਿਆ ਹੈ। ਅਸੀਂ ਸਮਝ ਸਕਦੇ ਹਾਂ ਕਿ ਇਸ ਪੱਧਰ ’ਤੇ ਅਭਿਆਸ ਮੈਚ ਆਯੋਜਿਤ ਕਰਨਾ ਮੁਸ਼ਕਿਲ ਹੈ। ਭਾਰਤੀ ਖੇਮਾ ਈ. ਸੀ. ਬੀ. ਦੀ ਮੁਸ਼ਕਿਲ ਨੂੰ ਸਮਝ ਰਿਹਾ ਹੈ।’’
ਇਹ ਖ਼ਬਰ ਪੜ੍ਹੋ- WIW v PAKW : ਸਟੇਫਨੀ ਨੇ ਰਚਿਆ ਇਤਿਹਾਸ, ਟੀ20 'ਚ ਹਾਸਲ ਕੀਤੀ ਇਹ ਉਪਲੱਬਧੀ
ਦਰਅਸਲ ਇੰਗਲੈਂਡ ਬੋਰਡ 21 ਜੁਲਾਈ ਨੂੰ ‘ਦਿ ਹੰਡ੍ਰਡ ਟੂਰਨਾਮੈਂਟ’ ਦਾ ਸ਼ੁਭਆਰੰਭ ਕਰ ਰਿਹਾ ਹੈ। ਨਤੀਜੇ ਵਜੋਂ ਇੰਗਲੈਂਡ ਅਤੇ ਜ਼ਿਆਦਾਤਰ ਕਾਊਂਟੀ ਖਿਡਾਰੀਆਂ ਦੇ ਆਪਣੀਆਂ ਸਬੰਧਤ ਫ੍ਰੈਂਚਾਈਜ਼ੀਆਂ ਨਾਲ ਨਵੀਂ ਸਫੈਦ ਗੇਂਦ ਟੂਰਨਾਮੈਂਟ ਵਿਚ ਰੁੱਝੇ ਹੋਣ ਦੀ ਉਮੀਦ ਹੈ। ਪਿਛਲੇ ਮਹੀਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਹਾਰ ਜਾਣ ਤੋਂ ਬਾਅਦ ਭਾਰਤੀ ਟੀਮ ਮੈਨੇਜਮੈਂਟ ਨੂੰ ਅਭਿਆਸ ਮੈਚ ਦੀ ਲੋੜ ਮਹਿਸੂਸ ਹੋਈ ਸੀ। ਭਾਰਤੀ ਖਿਡਾਰੀ ਫਿਲਹਾਲ ਬ੍ਰੇਕ ’ਤੇ ਹਨ। ਉਹ 14 ਜੁਲਾਈ ਨੂੰ ਟੈਸਟ ਸੀਰੀਜ਼ ਤੋਂ ਪਹਿਲਾਂ ਟ੍ਰੇਨਿੰਗ ਕੈਂਪ ਲਈ ਡਰਹਮ ਵਿਚ ਇਕੱਠੇ ਹੋਣਗੇ। ਚਾਰ ਅਗਸਤ ਨੂੰ ਨਾਟਿੰਘਮ ਦੇ ਟ੍ਰੇਂਟ ਬ੍ਰਿਜ ਵਿਚ ਪਹਿਲਾ ਟੈਸਟ ਸੁਰੂ ਹੋਵੇਗਾ।
ਇਹ ਖ਼ਬਰ ਪੜ੍ਹੋ- ਲਾਹਿੜੀ ਆਖਰੀ ਦੌਰ 'ਚ 68 ਦੇ ਸਕੋਰ ਨਾਲ ਸਾਂਝੇਤੌਰ 'ਤੇ 52ਵੇਂ ਸਥਾਨ 'ਤੇ ਰਹੇ
ਇਸ ਵਿਚਾਲੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਸ਼ੁਭਮਨ ਗਿੱਲ ਦੀ ਜਗ੍ਹਾ ਤੁਰੰਤ ਕੋਈ ਬਦਲ ਨਹੀਂ ਹੋਵੇਗਾ, ਜਿਹੜਾ ਪਿੰਡਲੀ ਦੀ ਸੱਟ ਨਾਲ ਜੂਝ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਉਸਦੀ ਪਿੰਡਲੀ ਵਿਚ ਥੋੜ੍ਹੀ ਪ੍ਰਾਬਲਮ ਹੈ, ਹਾਲਾਂਕਿ ਉਸ ਨੂੰ ਸਰਜਰੀ ਦੀ ਲੋੜ ਨਹੀਂ ਪਵੇਗੀ। ਸੰਭਾਵਨਾ ਹੈ ਕਿ ਸ਼ੁਭਮਨ ਨੂੰ ਘਰ ਵਾਪਸ ਭੇਜ ਦਿੱਤਾ ਜਾਵੇਗਾ ਪਰ ਅਜੇ ਆਖਰੀ ਫੈਸਲਾ ਨਹੀਂ ਲਿਆ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਐਂਡਰਸਨ ਨੇ ਰਚਿਆ ਇਤਿਹਾਸ, ਫਸਟ ਕਲਾਸ ਮੈਚ 'ਚ ਬਣਾਇਆ ਇਹ ਰਿਕਾਰਡ
NEXT STORY