ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕਾ (ਭਾਰਤ ਬਨਾਮ ਦੱਖਣੀ ਅਫਰੀਕਾ) ਖਿਲਾਫ ਟੈਸਟ ਸੀਰੀਜ਼ 'ਚ ਵੱਡਾ ਰਿਕਾਰਡ ਆਪਣੇ ਨਾਂ ਕਰਨ ਉਤਰੇਗੀ। ਵਿਰਾਟ ਕੋਹਲੀ ਐਂਡ ਕੰਪਨੀ ਘਰੇਲੂ ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਇਕ ਬੇਹੱਦ ਹੀ ਖਾਸ ਵਰਲਡ ਰਿਕਾਰਡ ਆਪਣੇ ਨਾਂ ਕਰ ਲਵੇਗੀ। ਭਾਰਤ ਨੇ ਘਰੇਲੂ ਮੈਦਾਨ 'ਤੇ ਖੇਡਦੇ ਹੋਏ ਪਿਛਲੇ 10 ਟੈਸਟ ਸੀਰੀਜ਼ ਜਿੱਤਿਆਂ ਹਨ ਅਤੇ ਦੱਖਣੀ ਅਫਰੀਕਾ ਖਿਲਾਫ ਸੀਰੀਜ਼ 'ਚ ਜਿੱਤ ਨਾਲ ਆਸਟਰੇਲੀਆ ਨੂੰ ਪਿੱਛੇ ਛੱਡ ਦੇਵੇਗਾ। ਭਾਰਤੀ ਕ੍ਰਿਕਟ ਟੀਮ ਅਕਤੂਬਰ 2018 ਤੋਂ ਬਾਅਦ ਪਹਿਲੀ ਵਾਰ ਘਰ 'ਚ ਕਿਸੇ ਟੀਮ ਖਿਲਾਫ ਟੈਸਟ ਸੀਰੀਜ਼ 'ਚ ਉਤਰੇਗੀ। ਦੱਖਣੀ ਅਫਰੀਕਾ ਨਾਲ ਭਾਰਤ ਨੂੰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ।
ਦੱਖਣੀ ਅਫਰੀਕਾ ਖਿਲਾਫ ਇਤਿਹਾਸ ਰਚਣ ਦਾ ਵੱਡਾ ਮੌਕਾ
ਜੇ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਤੋਂ ਟੈਸਟ ਸੀਰੀਜ਼ ਜਿੱਤ ਜਾਂਦੀ ਹੈ, ਤਾਂ ਇਹ ਘਰੇਲੂ ਤੌਰ 'ਤੇ ਉਨ੍ਹਾਂ ਦੀ 11ਵੀਂ ਟੈਸਟ ਸੀਰੀਜ਼ 'ਚ ਜਿੱਤ ਹੋਵੇਗੀ। ਹੁਣ ਤੱਕ ਕੋਈ ਵੀ ਟੀਮ ਆਪਣੇ ਘਰ 'ਚ ਖੇਡਦੇ ਹੋਏ 10 ਤੋਂ ਵੱਧ ਟੈਸਟ ਸੀਰੀਜ਼ ਨਹੀਂ ਜਿੱਤੀ ਹੈ। ਭਾਰਤ ਇਸ ਸਮੇਂ ਆਸਟਰੇਲੀਆ ਦੇ ਨਾਲ 10 ਘਰੇਲੂ ਟੈਸਟ ਸੀਰੀਜ਼ ਜਿੱਤ ਕੇ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਬਣੀ ਹੋਈ ਹੈ। ਉਹ ਦੱਖਣੀ ਅਫਰੀਕਾ ਖਿਲਾਫ ਜਿੱਤ ਹਾਸਲ ਕਰਦੇ ਹੀ ਆਸਟਰੇਲੀਆ ਨੂੰ ਪਿੱਛੇ ਛੱਡ ਕੇ ਨਵਾਂ ਰਿਕਾਰਡ ਕਾਇਮ ਕਰੇਗਾ।
ਆਸਟਰੇਲੀਆ ਨਾਲ ਭਾਰਤ ਪਹਿਲੇ ਨੰਬਰ 'ਤੇ
ਆਸਟਰੇਲੀਆ ਨੇ ਆਪਣੇ ਘਰ ਖੇਡਦੇ ਹੋਏ 10 ਟੈਸਟ ਮੈਚਾਂ ਦੀ ਸੀਰੀਜ਼ ਜਿੱਤੀ ਹੈ। ਸਟੀਵ ਵਾਅ ਅਤੇ ਮਾਰਕ ਟੇਲਰ ਦੀ ਕਪਤਾਨੀ ਹੇਠ ਉਨ੍ਹਾਂ ਨੇ 1994 ਤੋਂ 2000 ਵਿਚਾਲੇ ਲਗਾਤਾਰ 10 ਘਰੇਲੂ ਟੈਸਟ ਸੀਰੀਜ਼ ਜਿੱਤੀਆਂ ਸਨ, ਜਦਕਿ ਰਿੱਕੀ ਪੋਂਟਿੰਗ ਨੇ 2004 ਅਤੇ 2008 'ਚ ਜਿੱਤ ਦਰਜ ਕਰਕੇ ਰਿਕਾਰਡ ਨੂੰ ਦੋਹਰਾਇਆ। ਭਾਰਤ ਆਖਰੀ ਵਾਰ ਘਰ 'ਚ ਖੇਡਦੇ ਹੋਏ ਸਾਲ 2012-13 'ਚ ਇੰਗਲੈਂਡ ਖ਼ਿਲਾਫ਼ ਹਾਰ ਗਿਆ ਸੀ। ਉਸ ਤੋਂ ਭਾਰਤ ਨੇ ਲਗਾਤਾਰ ਜਿੱਤ ਹਾਸਲ ਕੀਤੀ ਹੈ। ਭਾਰਤ ਨੇ ਹੈਦਰਾਬਾਦ 'ਚ ਵੈਸਟਇੰਡੀਜ਼ ਖ਼ਿਲਾਫ਼ ਜਿੱਤ ਹਾਸਲ ਕਰ ਆਸਟਰੇਲੀਆ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ।
ਗੁਜਰਾਤ ਅਤੇ ਪਟਨਾ ਪਲੇਆਫ ਦੀ ਹੋੜ ਤੋਂ ਬਾਹਰ
NEXT STORY