ਨਵੀਂ ਦਿੱਲੀ : ਅਭਿਸ਼ੇਕ ਪਾਲ ਅਤੇ ਸੰਜੀਵਨੀ ਜਾਧਵ ਨੇ ਏਅਰਟੈਲ ਦਿੱਲੀ ਮੈਰਾਥਨ ਵਿਚ ਐਤਵਾਰ ਨੂੰ ਪੁਰਸ਼ ਅਤੇ ਮਹਿਲਾ ਭਾਰਤੀ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਹੈ। ਰਾਜਧਾਨੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਈ 21.097 ਕਿ.ਮੀ ਦੀ ਹਾਫ ਮੈਰਾਥਨ ਵਿਚ ਭਾਰਤੀ ਜੇਤੂਆਂ ਨੂੰ 4-4 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ। ਭਾਰਤੀ ਦੌੜਾਕਾਂ ਵਿਚ ਦੂਜੇ ਨੰਬਰ ਲਈ 3-3 ਲੱਖ ਅਤੇ ਤੀਜੇ ਨੰਬਰ ਲਈ 2-2 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ। ਪਿਛਲੇ ਸਾਲ 7ਵੇਂ ਨੰਬਰ 'ਤੇ ਰਹੇ ਅਭਿਸ਼ੇਕ ਨੇ ਆਖਰੀ 100 ਮੀ. ਵਿਚ ਬਿਹਤਰੀਨ ਰਫਤਾਰ ਕੱਢਦਿਆਂ ਉਪ-ਜੇਤੂ ਅਵਿਨਾਸ਼ ਸਾਬਲੇ ਅਤੇ ਤੀਜੇ ਸਥਾਨ 'ਤੇ ਰਹੇ ਗੋਪੀ ਟੀ. ਨੂੰ ਬੇਹੱਦ ਨਜ਼ਦੀਕੀ ਫਰਕ ਨਾਲ ਪਿੱਛੇ ਛੱਡਿਆ। ਅਭਿਸ਼ੇਕ ਨੇ 1 ਘੰਟਾ 04 ਮਿੰਟ 23 ਸਕਿੰਟ ਦਾ ਸਮਾਂ ਕੱਢਿਆ।
ਭਾਰਤ ਦਾ ਇਕਲੌਤੇ ਏਸ਼ੀਅਨ ਮੈਰਾਥਨ ਜੇਤੂ ਗੋਪੀ (1ਘੰਟਾ 04 ਮਿੰਟ 15 ਸਕਿੰਟ) ਅਭਿਸ਼ੇਕ ਤੋਂ 2 ਸਕਿੰਟ ਪਿੱਛੇ ਰਿਹਾ। ਸੰਜੀਵਨੀ 1 ਘੰਟਾ 13 ਮਿੰਟ 58 ਸਕਿੰਟ ਵਿਚ ਦੌੜ ਪੂਰੀ ਕਰ ਕੇ ਭਾਰਤੀ ਮਹਿਲਾ ਜੇਤੂ ਬਣੀ। ਉਸ ਦੀ ਟੀਮ ਸਾਥੀ ਪਾਰੂਲ ਚੌਧਰੀ 1 ਘੰਟਾ 14 ਮਿੰਟ 01 ਸਕਿੰਟ ਦਾ ਸਮਾਂ ਕੱਢ ਕੇ ਉਪ-ਜੇਤੂ ਰਹੀ। ਭਾਰਤੀ ਪੁਰਸ਼ ਜੇਤੂ ਅਭਿਸ਼ੇਕ ਪਿਛਲੀ ਵਾਰ 7ਵੇਂ ਸਥਾਨ 'ਤੇ ਰਿਹਾ ਸੀ ਪਰ ਇਸ ਵਾਰ ਉਹ ਸੋਨ ਤਮਗਾ ਜਿੱਤਣ 'ਚ ਕਾਮਯਾਬ ਰਿਹਾ। ਅਭਿਸ਼ੇਕ ਦੀ ਓਵਰਆਲ ਪੁਜੀਸ਼ਨ 12ਵੀਂ, ਅਵਿਨਾਸ਼ ਦੀ 13ਵੀਂ ਅਤੇ ਗੋਪੀ ਦੀ 14ਵੀਂ ਰਹੀ। ਮਹਿਲਾਵਾਂ ਵਿਚ ਸੰਜੀਵਨੀ ਦੀ 10ਵੀਂ ਪੁਜੀਸ਼ਨ ਰਹੀ। ਪਾਰੂਲ ਨੂੰ 11ਵਾਂ ਅਤੇ ਮੋਨੀਕਾ ਨੂੰ 12ਵਾਂ ਸਥਾਨ ਮਿਲਿਆ।
ਵਿੰਡੀਜ਼ ਖਿਲਾਫ ਵਨ ਡੇ ਸੀਰੀਜ਼ 'ਚ ਰੋਹਿਤ ਸ਼ਰਮਾ ਦੇ ਨਿਸ਼ਾਨੇ 'ਤੇ ਹੋਵੇਗਾ ਵੱਡਾ ਰਿਕਾਰਡ
NEXT STORY